ਸੋਨੇ ਡੇਢ ਮਹੀਨੇ ਦੇ ਉੱਚੇ ਪੱਧਰ ''ਤੇ, ਚਾਂਦੀ ਟੁੱਟੀ

09/25/2016 7:39:29 AM

ਨਵੀਂ ਦਿੱਲੀ— ਗਹਿਣਾ ਨਿਰਮਾਤਾਵਾਂ ਵੱਲੋਂ ਮੰਗ ਆਉਣ ਕਾਰਨ ਅੱਜ ਦਿੱਲੀ ਸਰਾਫਾ ਬਾਜ਼ਾਰ ''ਚ ਸੋਨਾ 80 ਰੁਪਏ ਚਮਕ ਕੇ ਡੇਢ ਮਹੀਨੇ ਦੇ ਉੱਚੇ ਪੱਧਰ 31,600 ਰੁਪਏ ਪ੍ਰਤੀ 10 ਗ੍ਰਾਮ ''ਤੇ ਪਹੁੰਚ ਗਿਆ। 

ਉੱਥੇ ਹੀ ਉਦਯੋਗਿਕ ਮੰਗ ਘੱਟ ਹੋਣ ਕਾਰਨ ਚਾਂਦੀ 300 ਰੁਪਏ ਡਿੱਗ ਕੇ 46,500 ਰੁਪਏ ਪ੍ਰਤੀ ਕਿਲੋਗ੍ਰਾਮ ''ਤੇ ਆ ਗਈ। ਕਾਰੋਬਾਰੀਆਂ ਨੇ ਦੱਸਿਆ ਕਿ ਤਿਉਹਾਰੀ ਮੌਸਮ ਦੇ ਮੱਦੇਨਜ਼ਰ ਗਹਿਣਾ ਨਿਰਮਾਤਾਵਾਂ ਵੱਲੋਂ ਸੋਨੇ ਦੀ ਮੰਗ ਵਧ ਗਈ ਹੈ। ਇਸ ਕਾਰਨ ਲਗਾਤਾਰ 7 ਕਾਰੋਬਾਰੀ ਦਿਨ ''ਚ 6 ਦਿਨ ਸੋਨੇ ''ਚ ਤੇਜ਼ੀ ਦੇਖੀ ਗਈ ਹੈ। ਸ਼ੁੱਕਰਵਾਰ ਨੂੰ ਇਸ ''ਚ ਗਿਰਾਵਟ ਰਹੀ ਸੀ। ਇਸ ਦੌਰਾਨ ਸੋਨਾ 500 ਰੁਪਏ ਚੜ੍ਹ ਚੁੱਕਾ ਹੈ। ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਅਜੇ ਮੰਗ ''ਚ ਸੁਧਾਰ ਬਹੁਤ ਘੱਟ ਹੈ। ਉਨ੍ਹਾਂ ਨੇ ਉਮੀਦ ਪ੍ਰਗਟ ਕੀਤੀ ਕਿ ਆਉਣ ਵਾਲੇ ਸਮੇਂ ''ਚ ਇਸ ''ਚ ਤੇਜ਼ੀ ਆਵੇਗੀ। 

ਉੱਥੇ ਹੀ ਉਦਯੋਗਿਕ ਗਾਹਕੀ ਕਮਜ਼ੋਰ ਪੈਣ ਕਾਰਨ ਚਾਂਦੀ ''ਚ ਅੱਜ ਗਿਰਾਵਟ ਰਹੀ। 6 ਕਾਰੋਬਾਰੀ ਦਿਨ ''ਚ ਇਹ ਪਹਿਲਾ ਮੌਕਾ ਹੈ, ਜਦੋਂ ਚਾਂਦੀ ਟੁੱਟੀ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਸਿੱਕਾ ਨਿਰਮਾਤਾਵਾਂ ਦੀ ਚਾਂਦੀ ਦੀ ਗਾਹਕੀ ਅਜੇ ਨਹੀਂ ਆ ਰਹੀ ਹੈ। ਇਸ ''ਚ ਕੁਝ ਦੇਰੀ ਹੋ ਸਕਦੀ ਹੈ। ਇਸ ਵਿਚਕਾਰ ਕੌਮਾਂਤਰੀ ਬਾਜ਼ਾਰ ''ਚ ਸ਼ੁੱਕਰਵਾਰ ਨੂੰ ਦੋਹਾਂ ਕੀਮਤੀ ਧਾਤਾਂ ''ਚ ਮਾਮੂਲੀ ਤੇਜ਼ੀ ਰਹੀ।