ਬੁਨਿਆਦੀ ਢਾਂਚਾ ਖੇਤਰ ਦੇ 401 ਪ੍ਰਾਜੈਕਟਾਂ ਦੀ ਲਾਗਤ 4.02 ਲੱਖ ਕਰੋੜ ਰੁਪਏ ਵਧੀ

07/20/2020 1:02:32 AM

ਨਵੀਂ ਦਿੱਲੀ (ਭਾਸ਼ਾ)-ਬੁਨਿਆਦੀ ਢਾਂਚਾ ਖੇਤਰ ਦੇ 150 ਕਰੋੜ ਰੁਪਏ ਜਾਂ ਇਸ ਤੋਂ ਜ਼ਿਆਦਾ ਦੇ ਖਰਚ ਵਾਲੇ 401 ਪ੍ਰਾਜੈਕਟਾਂ ਦੀ ਲਾਗਤ 'ਚ ਤੈਅ ਅਨੁਮਾਨ ਤੋਂ 4 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਇਕ ਰਿਪੋਰਟ 'ਚ ਇਸ ਦੀ ਜਾਣਕਾਰੀ ਮਿਲੀ ਹੈ। ਦੇਰੀ ਅਤੇ ਹੋਰ ਕਾਰਣਾਂ ਦੀ ਵਜ੍ਹਾ ਨਾਲ ਇਨ੍ਹਾਂ ਪ੍ਰਾਜੈਕਟਾਂ ਦੀ ਲਾਗਤ ਵਧੀ ਹੈ। ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ 150 ਕਰੋੜ ਰੁਪਏ ਜਾਂ ਇਸ ਤੋਂ ਜ਼ਿਆਦਾ ਲਾਗਤ ਵਾਲੀ ਬੁਨਿਆਦੀ ਢਾਂਚਾ ਖੇਤਰ ਦੇ ਪ੍ਰਾਜੈਕਟਾਂ ਦੀ ਨਿਗਰਾਨੀ ਕਰਦਾ ਹੈ।

ਮੰਤਰਾਲਾ ਨੇ ਕਿਹਾ ਕਿ ਇਸ ਤਰ੍ਹਾਂ ਦੇ 1,692 ਪ੍ਰਾਜੈਕਟਾਂ 'ਚੋਂ 552 ਪ੍ਰਾਜੈਕਟ ਦੇਰੀ ਨਾਲ ਚੱਲ ਰਹੇ ਹਨ, ਜਦੋਂਕਿ 401 ਪ੍ਰਾਜੈਕਟਾਂ ਦੀ ਲਾਗਤ ਵਧੀ ਹੈ। ਮੰਤਰਾਲਾ ਨੇ ਜਨਵਰੀ 2020 ਲਈ ਜਾਰੀ ਰਿਪੋਰਟ 'ਚ ਕਿਹਾ ਗਿਆ ਕਿ ਇਨ੍ਹਾਂ 1,692 ਪ੍ਰਾਜੈਕਟਾਂ ਦੇ ਲਾਗੂਕਰਨ ਦੀ ਮੂਲ ਲਾਗਤ 20,75,212.70 ਕਰੋੜ ਰੁਪਏ ਸੀ, ਜਿਸ ਦੇ ਵਧ ਕੇ 24,78,016.45 ਕਰੋੜ ਰੁਪਏ 'ਤੇ ਪਹੁੰਚ ਜਾਣ ਦਾ ਅਨੁਮਾਨ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਇਨ੍ਹਾਂ ਦੀ ਲਾਗਤ ਮੂਲ ਲਾਗਤ ਦੀ ਤੁਲਣਾ 'ਚ 19.41 ਫੀਸਦੀ ਯਾਨੀ 4,02,803.75 ਕਰੋੜ ਰੁਪਏ ਵਧੀ ਹੈ। ਰਿਪੋਰਟ ਅਨੁਸਾਰ ਜਨਵਰੀ 2020 ਤੱਕ ਇਨ੍ਹਾਂ ਪ੍ਰਾਜੈਕਟਾਂ 'ਤੇ 10,97,604.64 ਕਰੋੜ ਰੁਪਏ ਖਰਚ ਹੋ ਚੁੱਕੇ ਹਨ, ਜੋ ਕੁਲ ਅਨੁਮਾਨਿਤ ਲਾਗਤ ਦਾ 44.29 ਫੀਸਦੀ ਹੈ। ਹਾਲਾਂਕਿ ਮੰਤਰਾਲਾ ਦਾ ਕਹਿਣਾ ਹੈ ਕਿ ਜੇਕਰ ਪ੍ਰਾਜੈਕਟਾਂ ਦੇ ਪੂਰਾ ਹੋਣ ਦੀ ਹਾਲੀਆ ਸਮਾਂ-ਹੱਦ ਦੇ ਹਿਸਾਬ ਨਾਲ ਵੇਖੋ ਤਾਂ ਦੇਰੀ ਨਾਲ ਚੱਲ ਰਹੇ ਪ੍ਰਾਜੈਕਟਾਂ ਦੀ ਗਿਣਤੀ ਘੱਟ ਹੋ ਕੇ 451 'ਤੇ ਆ ਜਾਵੇਗੀ ।


Karan Kumar

Content Editor

Related News