ਮਿਊਚਲ ਫੰਡ ਉਦਯੋਗ ਦਾ ਜਾਇਦਾਦ ਆਧਾਰ 12 ਫੀਸਦੀ ਵਧਿਆ

10/06/2020 10:11:17 PM

ਨਵੀਂ ਦਿੱਲੀ– ਮਿਊਚਲ ਫੰਡ ਉਦਯੋਗ ਦਾ ਜਾਇਦਾਦ ਆਧਾਰ ਸਤੰਬਰ ’ਚ ਸਮਾਪਤ ਦੂਜੀ ਤਿਮਾਹੀ ’ਚ ਇਸ ਤੋਂ ਪਿਛਲੀ ਤਿਮਾਹੀ ਦੇ ਮੁਕਾਬਲੇ 12 ਫੀਸਦੀ ਵਧ ਕੇ 27.6 ਲੱਖ ਕਰੋੜ ਰੁਪਏ ’ਤੇ ਪਹੁੰਚ ਗਿਆ। ਇਸ ਦਾ ਮੁੱਖ ਕਾਰਨ ਸ਼ੇਅਰ ਬਾਜ਼ਾਰਾਂ ’ਚ ਉਛਾਲ ਆਉਣਾ ਹੈ।

ਮਿਊਚਲ ਫੰਡ ਸੰਘ (ਏ. ਐੱਮ. ਐੱਫ. ਆਈ.) ਮੁਤਾਬਕ ਉਦਯੋਗ ਦੀਆਂ 45 ਕੰਪਨੀਆਂ ਦੇ ਵੱਖ-ਵੱਖ ਫੰਡਾਂ ਦੇ ਤਹਿਤ ਅਪ੍ਰੈਲ-ਜੂਨ ਤਿਮਾਹੀ ’ਚ 24.63 ਲੱਖ ਕਰੋੜ ਰੁਪਏ ਦੀ ਜਾਇਦਾਦ ਪ੍ਰਬੰਧਨਅਧੀਨ ਸੀ ਜੋ ਜੁਲਾਈ ਤੋਂ ਸਤੰਬਰ ਤਿਮਾਹੀ ’ਚ 12 ਫੀਸਦੀ ਵਧ ਕੇ 27.6 ਲੱਖ ਕਰੋੜ ਰੁਪਏ ਹੋ ਗਈ। ਉਥੇ ਹੀ ਜੂਨ ਤਿਮਾਹੀ ’ਚ ਇਸ ’ਚ 8 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ।

 ਸਤੰਬਰ ਤਿਮਾਹੀ ਦੌਰਾਨ ਸਾਰੀਆਂ 10 ਪ੍ਰਮੁੱਖ ਮਿਊਲ ਫੰਡ ਕੰਪਨੀਆਂ ’ਚ ਪ੍ਰਬੰਧਨ ਤਹਿਤ ਆਉਣ ਵਾਲੀ ਜਾਇਦਾਦ ’ਚ ਵਾਧਾ ਦਰਜ ਕੀਤਾ ਗਿਆ। ਇਨ੍ਹਾਂ ’ਚ ਐੱਸ. ਬੀ. ਆਈ. ਮਿਊਚਲ ਫੰਡ, ਐੱਚ. ਡੀ. ਐੱਫ. ਸੀ. ਮਿਊਚਲ ਫੰਡ, ਆਈ. ਸੀ. ਆਈ. ਸੀ. ਆਈ. ਪਰੂਡੈਂਸ਼ੀਅਲ ਮਿਊਚਲ ਫੰਡ, ਆਦਿੱਤਯ ਬਿੜਲਾ ਸਨਲਾਈਫ ਮਿਊਚਲ ਫੰਡ, ਨਿੱਪੋਨ ਇੰਡੀਆ ਮਿਊਚਲ ਫੰਡ, ਕੋਟਕ ਮਿਊਚਲ ਫੰਡ, ਐਕਸਿਸ ਮਿਊਚਲ ਫੰਡ, ਯੂ. ਟੀ. ਆਈ. ਮਿਊਚਲ ਫੰਡ, ਆਈ. ਡੀ. ਐੱਫ. ਸੀ. ਮਿਊਚਲ ਫੰਡ ਅਤੇ ਡੀ. ਐੱਸ. ਪੀ. ਮਿਊਚਲ ਫੰਡ ਸ਼ਾਮਲ ਹਨ।


Sanjeev

Content Editor

Related News