ਬਿਲਡਰਾਂ ਨੂੰ ਮੰਗ ਦੇ ਤੇਜ਼ੀ ਫੜਦੇ ਹੀ ਵਿਕਰੀ ਸ਼ੁਰੂ ਕਰਨ ਲਈ ਕਿਹਾ : PNB ਹਾਊਸਿੰਗ

11/08/2020 11:51:34 PM

ਨਵੀਂ ਦਿੱਲੀ -ਲਾਕਡਾਊਨ ਤੋਂ ਬਾਅਦ ਆਰਥਿਕ ਗਤੀਵਿਧੀਆਂ ਜਿਵੇਂ-ਜਿਵੇਂ ਸੁਧਰ ਰਹੀ ਹੈ, ਪੀ. ਐੱਨ. ਬੀ. ਹਾਊਸਿੰਗ ਫਾਈਨਾਂਸ ਬਿਲਡਰਾਂ ਕੋਲ ਬਚੇ ਤਿਆਰ ਘਰਾਂ ’ਤੇ ਬਾਰੀਕੀ ਨਾਲ ਨਜ਼ਰਾਂ ਬਣਾਏ ਹੋਏ ਹਨ। ਕੰਪਨੀ ਦੇ ਇਕ ਚੋਟੀ ਦੇ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ। ਕੰਪਨੀ ਦੇ ਪ੍ਰਬੰਧ ਨਿਰਦੇਸ਼ਕ (ਐੱਮ. ਡੀ.) ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਹਰਦਯਾਲ ਪ੍ਰਸਾਦ ਨੇ ਕਿਹਾ ਕਿ ਘਰ ਕਰਜ਼ਾ ਦੀ ਮੰਗ ਆਮ ਹੋਣ ਲੱਗੀ ਹੈ। ਅਜਿਹੇ ’ਚ ਬਿਲਡਰਾਂ ਨੂੰ ਵਿਕਰੀ ਸ਼ੁਰੂ ਕਰਨ ਲਈ ਕਿਹਾ ਜਾ ਰਿਹਾ ਹੈ।

ਪ੍ਰਸਾਦ ਨੇ ਇਕ ਪ੍ਰੈੱਸ ਕਾਨਫਰੰਸ ’ਚ ਕਿਹਾ, ‘‘ਆਰਥਿਕ ਗਤੀਵਿਧੀ ਅਜੇ ਵੀ ਘੱਟ ਹੈ ਪਰ ਇਸ ਨੇ ਉਭਰਣਾ ਸ਼ੁਰੂ ਕਰ ਦਿੱਤਾ ਹੈ । ਕੁੱਝ ਖੇਤਰਾਂ ’ਚ ਆਰਥਿਕ ਗਤੀਵਿਧੀ ਸਪੱਸ਼ਟ ਰੂਪ ਨਾਲ ਕੋਵਿਡ ਤੋਂ ਪਹਿਲਾਂ ਦੇ ਪੱਧਰ ’ਤੇ ਵਾਪਸ ਆ ਰਹੀ ਹੈ। ਜਦੋਂ ਅਸੀਂ ਬਿਲਡਰਾਂ, ਸਾਡੀ ਵਿਕਰੀ ਟੀਮ ਅਤੇ ਲੋਕਾਂ ਨਾਲ ਗੱਲਾਂ ਕਰਦੇ ਹਨ ਅਤੇ ਜ਼ਮੀਨ ’ਤੇ ਉਤਰਦੇ ਹਨ ਤਾਂ ਉੱਬਰਣ ਦੇ ਸੰਕੇਤ ਮਿਲਦੇ ਹਨ।’’

Karan Kumar

This news is Content Editor Karan Kumar