ਏਸ਼ੀਅਨ ਪੇਂਟਸ ਦਾ ਮੁਨਾਫਾ 14.1 ਫੀਸਦੀ ਵਧਿਆ

01/23/2019 9:00:01 AM

ਨਵੀਂ ਦਿੱਲੀ — ਵਿੱਤੀ ਸਾਲ 2019 ਦੀ ਤੀਜੀ ਤਿਮਾਹੀ 'ਚ ਏਸ਼ੀਅਨ ਪੇਂਟਸ ਦਾ ਮੁਨਾਫਾ 14.1 ਫੀਸਦੀ ਵਧ ਕੇ 647.2 ਕਰੋੜ ਰੁਪਏ ਹੋ ਗਿਆ। ਵਿੱਤੀ ਸਾਲ 2018 ਦੀ ਤੀਜੀ ਤਿਮਾਹੀ 'ਚ ਏਸ਼ੀਅਨ ਪੇਂਟਸ ਦਾ ਮੁਨਾਫਾ 567.2 ਕਰੋੜ ਰੁਪਏ ਰਿਹਾ ਸੀ।

ਵਿੱਤੀ ਸਾਲ 2019 ਦੀ ਤੀਜੀ ਤਿਮਾਹੀ 'ਚ ਏਸ਼ੀਅਨ ਪੇਂਟਸ ਦੀ ਆਮਦਨ 24.3 ਫੀਸਦੀ ਵਧ 5,294 ਕਰੋੜ ਰੁਪਏ ਹੋ ਗਿਆ। ਵਿੱਤੀ ਸਾਲ 2018 ਦੀ ਤੀਜੀ ਤਿਮਾਹੀ 'ਚ ਏਸ਼ੀਅਨ ਪੇਂਟਸ ਆਮਦਨ 4,261 ਕਰੋੜ ਰੁਪਏ ਸੀ। 

ਸਾਲਾਨਾ ਆਧਾਰ 'ਤੇ ਵਿੱਤੀ ਸਾਲ 2019 ਦੀ ਤੀਜੀ ਤਿਮਾਹੀ 'ਚ ਏਸ਼ੀਅਨ ਪੇਂਟਸ ਦੀ ਏਬਿਟਡਾ 891.2 ਕਰੋੜ ਰੁਪਏ ਤੋਂ ਵਧ ਕੇ 1,043.2 ਕਰੋੜ ਰੁਪਏ ਰਹੀ ਹੈ। ਸਾਲ ਦਰ ਸਾਲ ਆਧਾਰ 'ਤੇ ਵਿੱਤੀ ਸਾਲ 2019 ਦੀ ਤੀਜੀ ਤਿਮਾਹੀ 'ਚ ਏਸ਼ੀਅਨ ਪੇਂਟਸ ਦੀ ਏਬਿਟਡਾ ਮਾਰਜਨ 20.9 ਫੀਸਦੀ ਤੋਂ ਘੱਟ ਕੇ 19.7 ਫੀਸਦੀ ਰਹੀ ਹੈ।