ਏਸ਼ੀਆਈ ਬਾਜ਼ਾਰਾਂ ''ਚ ਤੇਜ਼ੀ, SGX ਨਿਫਟੀ 10,590 ਦੇ ਪਾਰ

04/19/2018 8:17:35 AM

ਨਵੀਂ ਦਿੱਲੀ— ਵੀਰਵਾਰ ਦੇ ਕਾਰੋਬਾਰੀ ਸਤਰ 'ਚ ਏਸ਼ੀਆਈ ਬਾਜ਼ਾਰਾਂ 'ਚ ਚੰਗਾ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਜਾਪਾਨ ਦਾ ਬਾਜ਼ਾਰ ਨਿੱਕੇਈ, ਦੱਖਣੀ ਕੋਰੀਆ ਦਾ ਇੰਡੈਕਸ ਕੋਸਪੀ ਮਜ਼ਬੂਤ ਹੋ ਕੇ ਕਾਰੋਬਾਰ ਕਰ ਰਹੇ ਹਨ। ਇਸ ਦੇ ਇਲਾਵਾ ਸਿੰਗਾਪੁਰ 'ਚ ਐਸ. ਐਕਸ. ਨਿਫਟੀ ਵੀ ਮਜ਼ਬੂਤੀ ਨਾਲ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਉੱਥੇ ਹੀ, ਪ੍ਰਮੁੱਖ ਕੰਪਨੀਆਂ ਦੇ ਤਿਮਾਹੀ ਆਮਦਨ ਨਤੀਜੇ ਬਿਹਤਰ ਰਹਿਣ ਨਾਲ ਬੁੱਧਵਾਰ ਨੂੰ ਅਮਰੀਕੀ ਬਾਜ਼ਾਰ ਮਿਲੇ-ਜੁਲੇ ਬੰਦ ਹੋਏ ਹਨ। ਐੱਸ. ਡੀ. ਪੀ.-500 ਅਤੇ ਨੈਸਡੈਕ ਕੰਪੋਜਿਟ 0.08-0.19 ਫੀਸਦੀ ਤਕ ਚੜ੍ਹ ਕੇ ਬੰਦ ਹੋਏ ਹਨ, ਜਦੋਂ ਕਿ ਆਈ. ਬੀ. ਐੱਮ. ਦਾ ਸਟਾਕ 7.6 ਫੀਸਦੀ ਤਕ ਟੁੱਟਣ ਨਾਲ ਡਾਓ ਜੋਂਸ 39 ਅੰਕ ਡਿੱਗ ਕੇ ਬੰਦ ਹੋਇਆ।

ਇਸ ਵਿਚਕਾਰ ਚੀਨ ਦਾ ਬਾਜ਼ਾਰ ਸ਼ੰਘਾਈ 24 ਅੰਕ ਵਧ ਕੇ 3,115.25 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ, ਜਾਪਾਨ ਦਾ ਬਾਜ਼ਾਰ ਨਿੱਕੇਈ 130 ਅੰਕ ਚੜ੍ਹ ਕੇ 22,288.38 'ਤੇ ਕਾਰੋਬਾਰ ਕਰਦਾ ਦਿਸਿਆ। ਐੱਨ. ਐੱਸ. ਈ. ਨਿਫਟੀ-50 ਦਾ ਸਿੰਗਾਪੁਰ ਟ੍ਰੇਡਡ ਐੱਸ. ਜੀ. ਐਕਸ. ਨਿਫਟੀ 36 ਅੰਕ ਵਧ ਕੇ 10,590 ਦੇ ਪਾਰ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਹਾਂਗ ਕਾਂਗ ਦਾ ਹੈਂਗ ਸੇਂਗ 320 ਅੰਕ ਚੜ੍ਹ ਕੇ 30,605.06 'ਤੇ ਕਾਰੋਬਾਰ ਕਰ ਰਿਹਾ ਹੈ। ਦੱਖਣੀ ਕੋਰੀਆਈ ਦਾ ਇੰਡੈਕਸ ਕੋਸਪੀ 0.26 ਫੀਸਦੀ ਦੀ ਤੇਜ਼ੀ ਨਾਲ 2,486 'ਤੇ ਕਾਰੋਬਾਰ ਕਰ ਰਿਹਾ ਹੈ। ਸਟਰੇਟਸ ਟਾਈਮਜ਼ 1.09 ਫੀਸਦੀ ਦੀ ਮਜ਼ਬੂਤੀ ਨਾਲ 3,597 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ।