ਏਸ਼ੀਆਈ ਬਾਜ਼ਾਰ ''ਚ ਹਲਕੀ ਤੇਜ਼ੀ, ਨਿੱਕੇਈ ਮਜ਼ਬੂਤ

01/04/2018 8:22:55 AM

ਨਵੀਂ ਦਿੱਲੀ— ਏਸ਼ੀਆਈ ਬਾਜ਼ਾਰਾਂ 'ਚ ਹਲਕੀ ਤੇਜ਼ੀ ਦੇ ਨਾਲ ਕਾਰੋਬਾਰ ਹੁੰਦਾ ਦੇਖਣ ਨੂੰ ਮਿਲ ਰਿਹਾ ਹੈ। ਜਾਪਾਨ ਦਾ ਬਾਜ਼ਾਰ ਨਿੱਕੇਈ 552 ਅੰਕ ਯਾਨੀ 2.25 ਫੀਸਦੀ ਤੋਂ ਜ਼ਿਆਦਾ ਦੀ ਮਜ਼ਬੂਤੀ ਨਾਲ 23,318 ਦੇ ਪੱਧਰ 'ਤੇ ਕਾਰੋਬਾਰ ਕਰਦਾ ਨਜ਼ਰ ਆਇਆ। ਲਗਾਤਾਰ 3 ਦਿਨਾਂ ਤਕ ਬੰਦ ਰਹਿਣ ਦੇ ਬਾਅਦ ਅੱਜ ਨਿੱਕੇਈ ਖੁੱਲ੍ਹਿਆ ਹੈ। 

ਉੱਥੇ ਹੀ, ਹੈਂਗ-ਸੈਂਗ 23 ਅੰਕਾਂ ਦੀ ਮਾਮੂਲੀ ਤੇਜ਼ੀ ਦੇ ਨਾਲ 30,584 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਐੱਸ. ਜੀ. ਐਕਸ. ਨਿਫਟੀ 15 ਅੰਕ ਵਧ ਕੇ 10,494 ਦੇ ਪੱਧਰ 'ਤੇ ਕਾਰੋਬਾਰ ਕਰਦਾ ਦਿਸਿਆ। ਹਾਲਾਂਕਿ ਕੋਰੀਆਈ ਬਾਜ਼ਾਰ ਦਾ ਸੂਚਕ ਅੰਕ ਕੋਸਪੀ 0.7 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰਦਾ ਨਜ਼ਰ ਆਇਆ। ਸਟਰੇਟਸ ਟਾਈਮਜ਼ 'ਚ 0.1 ਫੀਸਦੀ ਦੀ ਮਾਮੂਲੀ ਤੇਜ਼ੀ ਦੇਖਣ ਨੂੰ ਮਿਲੀ। ਤਾਇਵਾਨ ਇੰਡੈਕਸ 16.5 ਅੰਕ ਯਾਨੀ 0.15 ਫੀਸਦੀ ਵਧ ਕੇ 10,818 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਸ਼ੰਘਾਈ ਕੰਪੋਜ਼ਿਟ 'ਚ 0.25 ਫੀਸਦੀ ਦੀ ਤੇਜ਼ੀ ਦੇਖੀ ਗਈ।