ਏਸ਼ੀਆਈ ਬਾਜ਼ਾਰਾਂ ''ਚ ਤੇਜ਼ੀ, ਸੈਂਸੈਕਸ ''ਚ ਮਜ਼ਬੂਤੀ ਦੇ ਆਸਾਰ

10/12/2017 8:04:02 AM

ਨਵੀਂ ਦਿੱਲੀ— ਏਸ਼ੀਆਈ ਬਾਜ਼ਾਰਾਂ 'ਚ ਚੰਗੀ ਤੇਜ਼ੀ ਦੇ ਨਾਲ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਜਾਪਾਨ ਦਾ ਬਾਜ਼ਾਰ ਨਿੱਕੇਈ 68 ਅੰਕ ਯਾਨੀ 0.3 ਫੀਸਦੀ ਦੀ ਤੇਜ਼ੀ ਦੇ ਨਾਲ 20,949 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਹੈਂਗ ਸੇਂਗ ਦੀ ਚਾਲ ਸੁਸਤ ਹੈ ਪਰ ਐੱਸ. ਜੀ. ਐਕਸ ਨਿਫਟੀ 30 ਅੰਕ ਯਾਨੀ 0.3 ਫੀਸਦੀ ਦੀ ਉਛਾਲ ਨਾਲ 10,018.5 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।

ਕੋਰੀਆਈ ਬਾਜ਼ਾਰ ਦਾ ਸੂਚਕ ਅੰਕ ਕੋਸਪੀ 0.25 ਫੀਸਦੀ ਤਕ ਚੜ੍ਹਿਆ ਹੈ, ਜਦੋਂਕਿ ਸਟਰੇਟਸ ਟਾਈਮਸ 'ਚ 0.5 ਫੀਸਦੀ ਦੀ ਮਜ਼ਬੂਤੀ ਨਜ਼ਰ ਆ ਰਹੀ ਹੈ। ਤਾਇਵਾਨ ਇੰਡੈਕਸ 50 ਅੰਕ ਯਾਨੀ 0.5 ਫੀਸਦੀ ਦੀ ਤੇਜ਼ੀ ਦੇ ਨਾਲ 10,691 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਏਸ਼ੀਆਈ ਬਾਜ਼ਾਰਾਂ 'ਤੇਜ਼ੀ ਦੇ ਰੁਖ਼ ਨਾਲ ਘਰੇਲੂ ਬਾਜ਼ਾਰ 'ਚ ਵੀ ਤੇਜ਼ੀ ਦੇ ਆਸਾਰ ਹਨ। ਸੈਂਸੈਕਸ ਦੀ ਸ਼ੁਰੂਆਤ ਮਜ਼ਬੂਤੀ ਨਾਲ ਹੋ ਸਕਦੀ ਹੈ। ਹਾਲਾਂਕਿ ਬੁੱਧਵਾਰ ਦੇ ਕਾਰੋਬਾਰੀ ਸੈਸ਼ਨ 'ਚ ਸੈਂਸੈਕਸ 90.42 ਅੰਕਾਂ ਦੀ ਗਿਰਾਵਟ ਨਾਲ 31,833.99 ਦੇ ਪੱਧਰ 'ਤੇ ਬੰਦ ਹੋਇਆ ਸੀ।