ਏਸ਼ੀਆਈ ਬਾਜ਼ਾਰ ਸੁਧਰੇ, ਐੱਸ. ਜੀ. ਐਕਸ. ਨਿਫਟੀ ਮਜ਼ਬੂਤ

02/20/2018 10:44:22 AM

ਨਵੀਂ ਦਿੱਲੀ— ਏਸ਼ੀਆਈ ਬਾਜ਼ਾਰਾਂ 'ਚ ਕਾਰੋਬਾਰ ਰਿਕਵਰ ਹੁੰਦਾ ਦੇਖਣ ਨੂੰ ਮਿਲ ਰਿਹਾ ਹੈ। ਐੱਸ. ਜੀ. ਐਕਸ. ਨਿਫਟੀ ਸ਼ੁਰੂਆਤੀ 28 ਅੰਕਾਂ ਦੀ ਗਿਰਾਵਟ ਤੋਂ ਉਭਰ ਕੇ ਮਜ਼ਬੂਤੀ 'ਚ ਆ ਗਿਆ ਹੈ। ਤਾਇਵਾਨ ਇੰਡੈਕਸ ਅਤੇ ਸ਼ੰਘਾਈ ਕੰਪੋਜਿਟ ਬੰਦ ਹਨ, ਜਦੋਂ ਕਿ ਕੱਲ ਅਮਰੀਕੀ ਬਾਜ਼ਾਰ ਵੀ ਬੰਦ ਰਹੇ ਸਨ।ਹਾਲਾਂਕਿ ਜਾਪਾਨ ਦਾ ਬਾਜ਼ਾਰ ਨਿੱਕੇਈ 198 ਅੰਕ ਯਾਨੀ 0.90 ਫੀਸਦੀ ਡਿੱਗ ਕੇ 21,950.68 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।

ਹੈਂਗ ਸੇਂਗ 36 ਅੰਕਾਂ ਦੇ ਵਾਧੇ ਨਾਲ 31,152 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਐੱਸ. ਜੀ. ਐਕਸ. ਨਿਫਟੀ 35 ਅੰਕ ਯਾਨੀ 0.4 ਫੀਸਦੀ ਦੀ ਮਜ਼ਬੂਤੀ ਨਾਲ 10,406.6 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ, ਭਾਰਤ 'ਚ ਐੱਨ. ਐੱਸ. ਈ. ਨਿਫਟੀ-50 ਇੰਡੈਕਸ ਦੇ ਪ੍ਰਦਰਸ਼ਨ ਦਾ ਸ਼ੁਰੂਆਤੀ ਸੂਚਕ ਹੈ।