ਏਸ਼ੀਆ ਮਜ਼ਬੂਤ, SGX NIFTY ''ਚ ਵਾਧਾ , ਕੱਲ੍ਹ ਫਲੈਟ ਬੰਦ ਹੋਏ ਸਨ US ਬਜ਼ਾਰ

12/06/2019 9:21:01 AM

ਮੁੰਬਈ — ਏਸ਼ੀਆਈ ਬਜ਼ਾਰ 'ਚ ਮਜ਼ਬੂਤ ਕਾਰੋਬਾਰ ਦੇਖਣ ਨੂੰ  ਮਿਲ ਰਿਹਾ ਹੈ। SGX NIFTY 'ਚ ਹਲਕੇ ਵਾਧੇ ਨਾਲ ਕਾਰੋਬਾਰ ਹੋ ਰਿਹਾ ਹੈ। ਟ੍ਰੇਡ ਡੀਲ 'ਤੇ ਕਾਇਮ ਗਤੀਰੋਧ ਵਿਚਕਾਰ ਕੱਲ ਦੇ ਕਾਰੋਬਾਰ 'ਚ ਅਮਰੀਕੀ ਬਜ਼ਾਰ ਫਲੈਟ ਬੰਦ ਹੋਏ ਸਨ। ਦੂਜੇ ਪਾਸੇ ਵਿਯਨਾ 'ਚ OPEC ਦੀ ਬੈਠਕ ਖਤਮ ਹੋ ਗਈ ਹੈ। ਉਤਪਾਦਨ ਕਟੌਤੀ 'ਤੇ ਫੈਸਲਾ ਅੱਜ ਹੋਵੇਗਾ ਜਿਸ ਵਿਚ ਅਨੁਮਾਨ ਤੋਂ ਜ਼ਿਆਦਾ ਉਤਪਾਦਨ ਕਟ ਸੰਭਵ ਹੈ। ਕਰੂਡ ਉਤਪਾਦਨ 'ਚ 5 ਲੱਖ ਬੈਰਲ ਕਟੌਤੀ ਦੀ ਉਮੀਦ ਹੈ। ਰੂਸ 5 ਲੱਖ ਬੈਰਲ ਕਟੌਤੀ ਕਰਨ ਦੇ ਪੱਖ 'ਚ ਹੈ। 

ਵਿਦੇਸ਼ੀ ਬਜ਼ਾਰ ਦੇ ਸੰਕੇਤ ਦੀ ਗੱਲ ਕਰੀਏ ਤਾਂ ਕੱਲ੍ਹ US ਮਾਰਕਿਟ ਹਲਕੀ ਮਜ਼ਬੂਤੀ ਨਾਲ ਬੰਦ ਹੋਏ ਸਨ। DOW 28 ਅੰਕ ਚੜ੍ਹਿਆ ਸੀ। ਇਸ ਦੇ ਨਾਲ ਹੀ ਨੈਸਡੇਕ ਵੀ ਹਰੇ ਨਿਸ਼ਾਨ ਵਿਚ ਬੰਦ ਹੋਣ 'ਚ ਕਾਮਯਾਬ ਰਿਹਾ ਸੀ। ਦੂਜੇ ਪਾਸੇ ਅਮਰੀਕਾ ਦੇ ਅਨੁਮਾਨ ਤੋਂ ਘੱਟ ਬੇਰੋਜ਼ਗਾਰੀ ਭੱਤੇ ਦੇ ਦਾਅਵੇਦਾਰ ਰਹੇ ਹਨ। ਟ੍ਰੇਡ ਡੀਲ 'ਤੇ ਨਜ਼ਰ ਮਾਰੀਏ ਤਾਂ ਇਸ ਵਿਚ ਮਤਭੇਦ ਸਾਹਮਣੇ ਆਏ ਹਨ। ਐਗਰੀ ਪ੍ਰੋਡਕਟ ਨੂੰ ਲੈ ਕੇ US-ਚੀਨ 'ਚ ਮਤਭੇਦ ਹੈ। ਟਰੰਪ ਚਾਹੁੰਦੇ ਹਨ ਕਿ ਚੀਨ ਜ਼ਿਆਦਾ ਐਗਰੀ ਉਤਪਾਦ ਖਰੀਦੇ । ਟਰੰਪ ਦੀ ਮੰਗ ਹੈ ਕਿ ਚੀਨ 40-50 ਅਰਬ ਡਾਲਰ ਦੇ ਐਗਰੀ ਉਤਪਾਦ ਖਰੀਦੇ। ਦੂਜੇ ਪਾਸੇ ਟਰੰਪ 'ਤੇ ਮਹਾਦੋਸ਼ ਦਾ ਰਸਤਾ ਸਾਫ ਨਜ਼ਰ ਆ ਰਿਹਾ ਹੈ। ਉਨ੍ਹਾਂ 'ਤੇ ਸੱਤਾ ਦੀ ਦੁਰਵਰਤੋਂ ਮਾਮਲੇ ਵਿਚ ਮਹਾਦੋਸ਼ ਦੇ ਦੋਸ਼ ਦਾਇਰ ਹੋਣਗੇ। ਨੈਂਸੀ ਪੇਲੋਸੀ ਨੇ ਕਿਹਾ ਹੈ ਕਿ ਰਾਸ਼ਟਰਪਤੀ ਨੇ ਕੋਈ ਵਿਕਲਪ ਨਹੀਂ ਛੱਡਿਆ ਹੈ।