ASIA ਬਾਜ਼ਾਰ ਲਾਲ ਨਿਸ਼ਾਨ ''ਤੇ, SGX ਨਿਫਟੀ 12,000 ਤੋਂ ਹੇਠਾਂ

11/21/2019 8:34:13 AM

ਨਵੀਂ ਦਿੱਲੀ— ਚੀਨ-ਅਮਰੀਕਾ ਵਿਚਕਾਰ ਵਪਾਰ ਸੌਦਾ 2019 ਦੇ ਅੰਤ ਤੱਕ ਪੂਰਾ ਨਾ ਹੋਣ ਦੀਆਂ ਖਬਰ ਨਾਲ ਏਸ਼ੀਆਈ ਬਾਜ਼ਾਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਪਹਿਲਾਂ ਯੂ. ਐੱਸ. ਬਾਜ਼ਾਰ ਵੀ ਲਾਲ ਨਿਸ਼ਾਨ 'ਤੇ ਬੰਦ ਹੋਏ ਹਨ। ਡੋਨਾਲਡ ਟਰੰਪ ਵੀ ਯੂ. ਐੱਸ. ਅਤੇ ਚੀਨ ਦਰਮਿਆਨ ਕੋਈ ਸੌਦਾ ਨਾ ਹੋਣ ਦੀ ਸਥਿਤੀ 'ਚ ਚੀਨੀ ਸਮਾਨ 'ਤੇ ਟੈਰਿਫ ਵਧਾਉਣ ਦੀ ਧਮਕੀ ਦੇ ਚੁੱਕੇ ਹਨ।

ਲਗਾਤਾਰ ਦੂਜੇ ਕਾਰੋਬਾਰੀ ਦਿਨ ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ, ਐੱਸ. ਜੀ. ਐਕਸ. ਨਿਫਟੀ ਤੇ ਜਪਾਨ ਦਾ ਨਿੱਕੇਈ ਲਾਲ ਨਿਸ਼ਾਨ 'ਤੇ ਹਨ। ਹਾਂਗਕਾਂਗ ਦਾ ਹੈਂਗ ਸੇਂਗ ਵੀ ਗਿਰਾਵਟ 'ਚ ਹੈ। ਦੱਖਣੀ ਕੋਰੀਆ ਦਾ ਕੋਸਪੀ ਤੇ ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ ਵੀ ਗਿਰਾਵਟ 'ਚ ਹਨ।
ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 0.07 ਫੀਸਦੀ ਦੀ ਹਲਕੀ ਗਿਰਾਵਟ ਨਾਲ 2908.94 'ਤੇ ਕਾਰੋਬਾਰ ਕਰ ਰਿਹਾ ਹੈ। ਐੱਸ. ਜੀ. ਐਕਸ. ਨਿਫਟੀ 16 ਅੰਕ ਯਾਨੀ 0.14 ਫੀਸਦੀ ਦੀ ਕਮਜ਼ੋਰੀ ਨਾਲ 11,995 'ਤੇ ਕਾਰੋਬਾਰ ਕਰ ਰਿਹਾ ਹੈ। ਜਪਾਨ ਦਾ ਬਾਜ਼ਾਰ ਨਿੱਕੇਈ 276 ਅੰਕ ਯਾਨੀ 1.19 ਫੀਸਦੀ ਦੀ ਗਿਰਾਵਟ ਨਾਲ 22,872 'ਤੇ ਕਾਰੋਬਾਰ ਕਰ ਰਿਹਾ ਹੈ। ਹਾਂਗਕਾਂਗ ਦਾ ਬਾਜ਼ਾਰ ਹੈਂਗ ਸੇਂਗ 411 ਅੰਕ ਯਾਨੀ 1.53 ਫੀਸਦੀ ਦੀ ਕਮਜ਼ੋਰੀ ਨਾਲ 26,477 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 24 ਅੰਕ ਯਾਨੀ 1.15 ਫੀਸਦੀ ਦੀ ਗਿਰਾਵਟ ਨਾਲ 2,100 ਦੇ ਪੱਧਰ 'ਤੇ ਹੈ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 23 ਅੰਕ ਯਾਨੀ 0.7 ਫੀਸਦੀ ਦੀ ਗਿਰਾਵਟ ਨਾਲ 3,206 'ਤੇ ਕਾਰੋਬਾਰ ਕਰ ਰਿਹਾ ਹੈ।