ਸ਼ੰਘਾਈ ਤੇ ਕੋਸਪੀ ਗਿਰਾਵਟ 'ਚ, SGX ਨਿਫਟੀ 11,580 'ਤੇ ਪੁੱਜਾ

07/16/2019 8:53:10 AM

ਨਵੀਂ ਦਿੱਲੀ— ਮੰਗਲਵਾਰ ਨੂੰ ਏਸ਼ੀਆਈ ਬਾਜ਼ਾਰਾਂ 'ਚ ਜ਼ਿਆਦਾਤਰ ਗਿਰਾਵਟ ਦੇਖਣ ਨੂੰ ਮਿਲੀ ਹੈ। ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ ਲਾਲ ਨਿਸ਼ਾਨ 'ਚ ਕਾਰੋਬਾਰ ਕਰ ਰਿਹਾ ਹੈ। ਹਾਂਗਕਾਂਗ ਦਾ ਬਾਜ਼ਾਰ ਵੀ ਗਿਰਾਵਟ 'ਚ ਹੈ। 
 

 

ਹਾਲਾਂਕਿ ਸਿੰਗਾਪੁਰ ਦਾ ਸਟ੍ਰੇਟਜ਼ ਟਾਈਮਜ਼ ਤੇ ਦੱਖਣੀ ਕੋਰੀਆ ਦਾ ਕੋਸਪੀ ਹਲਕੀ ਬੜ੍ਹਤ 'ਚ ਹਨ। ਸਿੰਗਾਪੁਰ 'ਚ ਨੈਸ਼ਨਲ ਸਟਾਕ ਐਕਸਚੇਂਜ ਦਾ ਐੱਸ. ਜੀ. ਐਕਸ. ਨਿਫਟੀ ਤੇ ਜਪਾਨ ਦਾ ਨਿੱਕੇਈ ਬਾਜ਼ਾਰ ਕਮਜ਼ੋਰੀ 'ਚ ਹਨ। ਸ਼ੰਘਾਈ ਕੰਪੋਜਿਟ 0.2 ਫੀਸਦੀ ਦੀ ਗਿਰਾਵਟ ਨਾਲ 2,937 'ਤੇ ਕਾਰੋਬਾਰ ਕਰ ਰਿਹਾ ਹੈ।

ਇਸ ਦੇ ਇਲਾਵਾ ਐੱਸ. ਜੀ. ਐਕਸ. ਨਿਫਟੀ 5 ਅੰਕ ਯਾਨੀ 0.04 ਫੀਸਦੀ ਦੀ ਕਮਜ਼ੋਰੀ ਨਾਲ 11,580 'ਤੇ ਕਾਰੋਬਾਰ ਕਰ ਰਿਹਾ ਹੈ। ਜਪਾਨ ਦਾ ਨਿੱਕੇਈ 160 ਅੰਕ ਯਾਨੀ 0.7 ਫੀਸਦੀ ਦੀ ਗਿਰਾਵਟ ਨਾਲ 21,526 ਦੇ ਪੱਧਰ 'ਤੇ ਹੈ। ਹਾਂਗਕਾਂਗ ਦਾ ਹੈਂਗ ਸੈਂਗ 22 ਅੰਕ ਦੀ ਹਲਕੀ ਤੇਜ਼ੀ ਨਾਲ 28,577 'ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ, ਦੱਖਣੀ ਕੋਰੀਆ ਦੇ ਇੰਡੈਕਸ ਕੋਸਪੀ 'ਚ 0.13 ਫੀਸਦੀ ਦੀ ਮਜਬੂਤੀ ਹੈ, ਇਹ 2,085 'ਤੇ ਕਾਰੋਬਾਰ ਕਰ ਰਿਹਾ ਹੈ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 10 ਅੰਕ ਚੜ੍ਹ ਕੇ 3,358 'ਤੇ ਕਾਰੋਬਾਰ ਕਰ ਰਿਹਾ ਹੈ।