ASIA ਬਾਜ਼ਾਰ : SGX ਨਿਫਟੀ 'ਚ ਸੁਸਤੀ, ਸ਼ੰਘਾਈ ਵਿਚ ਵੀ ਗਿਰਾਵਟ

12/16/2019 8:07:26 AM

ਨਵੀਂ ਦਿੱਲੀ— ਸੋਮਵਾਰ ਦੇ ਕਾਰੋਬਾਰੀ ਸੈਸ਼ਨ 'ਚ ਏਸ਼ੀਆਈ ਬਾਜ਼ਾਰਾਂ 'ਚ ਕਾਰੋਬਾਰ ਮਿਲੇ-ਜੁਲੇ ਨਿਸ਼ਾਨ 'ਤੇ ਦੇਖਣ ਨੂੰ ਮਿਲ ਰਹੇ ਹਨ। ਚੀਨ ਦਾ ਬਾਜ਼ਾਰ ਬਾਜ਼ਾਰ ਸੰਘਾਈ ਕੰਪੋਜ਼ਿਟ ਕਮਜ਼ੋਰੀ 'ਚ ਕਾਰੋਬਾਰ ਕਰ ਰਿਹਾ ਹੈ। ਨਿੱਕੇਈ, ਐੱਸ. ਜੀ. ਐਕਸ. ਨਿਫਟੀ ਤੇ ਕੋਸਪੀ ਵੀ ਗਿਰਾਵਟ 'ਚ ਹਨ। ਹਾਲਾਂਕਿ, ਸਿੰਗਾਪੁਰ ਦੇ ਸਟ੍ਰੇਟਸ ਟਾਈਮਜ਼ ਅਤੇ ਹਾਂਗਕਾਂਗ ਦੇ ਹੈਂਗ ਸੇਂਗ 'ਚ ਹਲਕੀ ਬੜ੍ਹਤ ਦੇਖਣ ਨੂੰ ਮਿਲੀ।


ਸ਼ੰਘਾਈ ਕੰਪੋਜ਼ਿਟ 2.83 ਅੰਕ ਯਾਨੀ 0.07 ਫੀਸਦੀ ਦੀ ਗਿਰਾਵਟ 'ਚ 2,965 'ਤੇ ਕਾਰੋਬਾਰ ਕਰ ਰਿਹਾ ਹੈ। ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 10 ਅੰਕ ਯਾਨੀ 0.08 ਫੀਸਦੀ ਡਿੱਗ ਕੇ 12,139 ਦੇ ਪੱਧਰ 'ਤੇ ਹੈ।
ਜਪਾਨ ਦਾ ਬਾਜ਼ਾਰ ਨਿੱਕੇਈ 18 ਅੰਕ ਯਾਨੀ 0.07 ਫੀਸਦੀ ਦੀ ਗਿਰਾਵਟ 'ਚ 24,005 'ਤੇ ਕਾਰੋਬਾਰ ਕਰ ਰਿਹਾ ਹੈ। ਹਾਂਗਕਾਂਗ ਦਾ ਬਾਜ਼ਾਰ ਹੈਂਗ ਸੈਂਗ 10 ਅੰਕ ਯਾਨੀ 0.03 ਫੀਸਦੀ ਮਜਬੂਤ ਹੋ ਕੇ 27,697 'ਤੇ ਕਾਰੋਬਾਰ ਕਰ ਰਿਹਾ ਹੈ। ਦੱਖਣੀ ਕੋਰੀਆ ਦਾ ਇੰਡੈਕਸ ਕੋਸਪੀ 0.08 ਫੀਸਦੀ ਦੀ ਗਿਰਾਵਟ 'ਚ 2,169 'ਤੇ ਕਾਰੋਬਾਰ ਕਰ ਰਿਹਾ ਹੈ। ਸਿੰਗਾਪੁਰ ਦਾ ਬਾਜ਼ਾਰ ਸਟ੍ਰੇਟਸ ਟਾਈਮਜ਼ 0.10 ਫੀਸਦੀ ਮਜਬੂਤ ਹੋ ਕੇ 3,217 'ਤੇ ਕਾਰੋਬਾਰ ਕਰਦਾ ਦਿਸਿਆ।