ASIA ਬਾਜ਼ਾਰਾਂ 'ਚ ਨਰਮੀ, SGX ਨਿਫਟੀ 11,490 ਦੇ ਨਜ਼ਦੀਕ

10/17/2019 8:42:06 AM

ਨਵੀਂ ਦਿੱਲੀ—  ਹਾਂਗਕਾਂਗ ਦੇ ਬਾਜ਼ਾਰ ਹੈਂਗ ਸੇਂਗ 'ਚ ਸ਼ਾਨਦਾਰ ਬੜ੍ਹਤ ਦੇਖਣ ਨੂੰ ਮਿਲੀ ਹੈ, ਜਦੋਂ ਕਿ ਬਾਕੀ ਏਸ਼ੀਆਈ ਬਾਜ਼ਾਰਾਂ 'ਚ ਨਰਮੀ ਦੇਖਣ ਨੂੰ ਮਿਲ ਰਹੀ ਹੈ। ਸਤੰਬਰ ਮਹੀਨੇ ਪ੍ਰਚੂਨ ਵਿਕਰੀ 'ਚ ਸੱਤ ਮਹੀਨਿਆਂ 'ਚ ਪਹਿਲੀ ਵਾਰ 0.3 ਫੀਸਦੀ ਦੀ ਕਮਜ਼ੋਰੀ ਕਾਰਨ ਯੂ. ਐੱਸ. ਬਾਜ਼ਾਰ ਹਲਕੀ ਗਿਰਾਵਟ 'ਚ ਬੰਦ ਹੋਏ। ਉੱਥੇ ਹੀ, ਪਿਛਲੇ ਦਿਨ ਯੂਰਪੀ ਬਾਜ਼ਾਰ ਵੀ ਲਾਲ ਨਿਸ਼ਾਨ 'ਤੇ ਬੰਦ ਹੋਏ ਸਨ ਕਿਉਂਕਿ ਨਿਵੇਸ਼ਕ ਬ੍ਰੈਗਜ਼ਿਟ ਨੂੰ ਲੈ ਕੇ ਸਪੱਸ਼ਟਤਾ ਚਾਹੁੰਦੇ ਹਨ।



ਵੀਰਵਾਰ ਨੂੰ ਕਾਰੋਬਾਰ ਦੌਰਾਨ ਚੀਨ ਦੇ ਬਾਜ਼ਾਰ ਸ਼ੰਘਾਈ ਕੰਪੋਜ਼ਿਟ 'ਚ 4.50 ਅੰਕ ਯਾਨੀ 0.15 ਫੀਸਦੀ ਦੀ ਹਲਕੀ ਤੇਜ਼ੀ ਦੇਖਣ ਨੂੰ ਮਿਲੀ ਤੇ ਇਹ 2,983 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ।

ਉੱਥੇ ਹੀ, ਐੱਸ. ਜੀ. ਐਕਸ. ਨਿਫਟੀ 6 ਅੰਕ ਯਾਨੀ 0.05 ਫੀਸਦੀ ਦੀ ਮਾਮੂਲੀ ਮਜਬੂਤੀ ਨਾਲ 11,492 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਇਲਾਵਾ ਜਪਾਨ ਦਾ ਬਾਜ਼ਾਰ ਨਿੱਕੇਈ 31 ਅੰਕ ਯਾਨੀ 0.14 ਫੀਸਦੀ ਦੀ ਤੇਜ਼ੀ ਨਾਲ 22,503 'ਤੇ ਹੈ। ਹਾਂਗਕਾਂਗ ਦਾ ਬਾਜ਼ਾਰ ਹੈਂਗ ਸੇਂਗ 267 ਅੰਕ ਯਾਨੀ 1 ਫੀਸਦੀ ਦੀ ਬੜ੍ਹਤ ਨਾਲ 26,931 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 0.11 ਫੀਸਦੀ ਦੀ ਗਿਰਾਵਟ ਨਾਲ 2,080.59 ਦੇ ਪੱਧਰ 'ਤੇ ਹੈ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ ਵੀ 0.14 ਫੀਸਦੀ ਦੀ ਕਮਜ਼ੋਰੀ ਨਾਲ 3,130 'ਤੇ ਕਾਰੋਬਾਰ ਕਰ ਰਿਹਾ ਹੈ।


Related News