ASIA ਬਾਜ਼ਾਰਾਂ 'ਚ ਕਾਰੋਬਾਰ ਮਿਲੇ-ਜੁਲੇ, SGX ਨਿਫਟੀ 11,000 ਦੇ ਨੇੜੇ

08/20/2019 8:27:32 AM

ਨਵੀਂ ਦਿੱਲੀ— ਯੂ. ਐੱਸ. ਬਾਜ਼ਾਰ ਮਜਬੂਤੀ 'ਚ ਬੰਦ ਹੋਣ ਤੋਂ ਬਾਅਦ ਵੀ ਏਸ਼ੀਆਈ ਸਟਾਕਸ 'ਚ ਮਿਲੇ-ਜੁਲੇ ਰੁਝਾਨ ਹਨ। ਚੀਨ ਦਾ ਬਾਜ਼ਾਰ ਬਾਜ਼ਾਰ ਸੰਘਾਈ ਕੰਪੋਜ਼ਿਟ ਗਿਰਾਵਟ 'ਚ ਕਾਰੋਬਾਰ ਕਰ ਰਿਹਾ ਹੈ। ਕੋਸਪੀ ਅਤੇ ਸਟ੍ਰੇਟਸ ਟਾਈਮਜ਼ 'ਚ ਬੜ੍ਹਤ ਦੇਖਣ ਨੂੰ ਮਿਲੀ। ਉੱਥੇ ਹੀ, ਜਪਾਨ ਦਾ ਬਾਜ਼ਾਰ ਵੀ ਮਜਬੂਤੀ 'ਚ ਕਾਰੋਬਾਰ ਕਰ ਰਿਹਾ ਹੈ। ਹਾਲਾਂਕਿ ਹਾਂਗਕਾਂਗ ਦਾ ਬਾਜ਼ਾਰ ਗਿਰਾਵਟ 'ਚ ਹੈ।

 

ਸ਼ੰਘਾਈ ਕੰਪੋਜ਼ਿਟ ਸਪਾਟ ਯਾਨੀ 2 ਅੰਕ ਦੀ ਹਲਕੀ ਗਿਰਾਵਟ ਨਾਲ 2,882 'ਤੇ ਕਾਰੋਬਾਰ ਕਰ ਰਿਹਾ ਹੈ। ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 12 ਅੰਕ ਯਾਨੀ 0.1 ਫੀਸਦੀ ਡਿੱਗ ਕੇ 11,045 ਦੇ ਪੱਧਰ 'ਤੇ ਹੈ। 

ਜਪਾਨ ਦਾ ਬਾਜ਼ਾਰ ਨਿੱਕੇਈ 80 ਅੰਕ ਯਾਨੀ 0.4 ਫੀਸਦੀ ਦੀ ਮਜਬੂਤੀ 'ਚ 20,642 'ਤੇ ਕਾਰੋਬਾਰ ਕਰ ਰਿਹਾ ਹੈ। ਹਾਂਗਕਾਂਗ ਦਾ ਬਾਜ਼ਾਰ ਹੈਂਗ ਸੈਂਗ 37 ਅੰਕ ਯਾਨੀ 0.4 ਫੀਸਦੀ ਕਮਜ਼ੋਰ ਹੋ ਕੇ 26,254 'ਤੇ ਕਾਰੋਬਾਰ ਕਰ ਰਿਹਾ ਹੈ। ਦੱਖਣੀ ਕੋਰੀਆ ਦਾ ਇੰਡੈਕਸ ਕੋਸਪੀ 3 ਅੰਕ ਯਾਨੀ 0.1 ਫੀਸਦੀ ਦੀ ਤੇਜ਼ੀ 'ਚ 1,946 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੌਰਾਨ ਸਿੰਗਾਪੁਰ ਦਾ ਬਾਜ਼ਾਰ ਸਟ੍ਰੇਟਸ ਟਾਈਮਜ਼ 0.2 ਫੀਸਦੀ ਮਜਬੂਤ ਹੋ ਕੇ 3,134 'ਤੇ ਕਾਰੋਬਾਰ ਕਰਦਾ ਦਿਸਿਆ। ਯੂ. ਐੱਸ. ਬਾਜ਼ਾਰ ਤੇਜ਼ੀ 'ਚ ਬੰਦ ਹੋਏ ਹਨ। ਡਾਓ ਜੋਂਸ 249.78 ਅੰਕ ਯਾਨੀ 1 ਫੀਸਦੀ ਦੀ ਮਜਬੂਤੀ 'ਚ 26,135.79 ਦੇ ਪੱਧਰ 'ਤੇ ਬੰਦ ਹੋਇਆ ਹੈ।