ASIA ਬਾਜ਼ਾਰ ਗ੍ਰੀਨ ਨਿਸ਼ਾਨ 'ਤੇ, SGX ਨਿਫਟੀ ਵਿਚ 40 ਅੰਕ ਦਾ ਉਛਾਲ

10/15/2019 8:45:08 AM

ਨਵੀਂ ਦਿੱਲੀ— ਮੰਗਲਵਾਰ ਨੂੰ ਏਸ਼ੀਆਈ ਬਾਜ਼ਾਰਾਂ 'ਚ ਹਲਕੀ ਮਜਬੂਤੀ ਦੇਖਣ ਨੂੰ ਮਿਲੀ ਹੈ, ਜਦੋਂ ਕਿ ਸ਼ੰਘਾਈ ਕੰਪੋਜ਼ਿਟ ਲਾਲ ਨਿਸ਼ਾਨ 'ਤੇ ਦੇਖਣ ਨੂੰ ਮਿਲਿਆ ਹੈ। ਖਬਰਾਂ ਹਨ ਕਿ ਯੂ. ਐੱਸ. ਨਾਲ ਵਪਾਰ ਡੀਲ 'ਤੇ ਹਸਤਾਖਰ ਕਰਨ ਤੋਂ ਪਹਿਲਾਂ ਚੀਨ ਗੱਲਬਾਤ ਦਾ ਇਕ ਹੋਰ ਦੌਰ ਚਾਹੁੰਦਾ ਹੈ।

ਯੂ. ਐੱਸ. ਖਜ਼ਾਨਾ ਸਕੱਤਰ ਸਟੀਵਨ ਮਨੂਚਿਨ ਨੇ ਸੋਮਵਾਰ ਨੂੰ ਸੀ. ਐੱਨ. ਬੀ. ਸੀ. ਨੂੰ ਕਿਹਾ ਕਿ ਜੇਕਰ ਦੋਹਾਂ ਦੇਸ਼ਾਂ ਦਰਮਿਆਨ ਕੋਈ ਸਮਝੌਤਾ ਨਾ ਹੋਇਆ ਤਾਂ ਦਸੰਬਰ 'ਚ ਚੀਨੀ ਇੰਪੋਰਟ 'ਤੇ ਟੈਰਿਫ ਲਾਗੂ ਕੀਤਾ ਜਾ ਸਕਦਾ ਹੈ।ਉੱਥੇ ਹੀ, ਤੁਰਕੀ 'ਤੇ ਅਮਰੀਕਾ ਨੇ ਸਖਤ ਪਾਬੰਦੀਆਂ ਲਗਾ ਦਿੱਤੀਆਂ ਹਨ।



ਇਨ੍ਹਾਂ ਖਬਰਾਂ ਵਿਚਕਾਰ ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 0.59 ਫੀਸਦੀ ਦੀ ਗਿਰਾਵਟ ਨਾਲ 2,990 'ਤੇ ਕਾਰੋਬਾਰ ਕਰ ਰਿਹਾ ਹੈ। ਹਾਲਾਂਕਿ, ਐੱਸ. ਜੀ. ਐਕਸ. ਨਿਫਟੀ 43 ਅੰਕ ਯਾਨੀ 0.38 ਫੀਸਦੀ ਦੀ ਮਜਬੂਤੀ ਨਾਲ 11,376 'ਤੇ ਕਾਰੋਬਾਰ ਕਰ ਰਿਹਾ ਹੈ।
ਜਪਾਨ ਦਾ ਬਾਜ਼ਾਰ ਨਿੱਕੇਈ 375 ਅੰਕ ਯਾਨੀ 1.75 ਫੀਸਦੀ ਦੀ ਤੇਜ਼ੀ ਨਾਲ 22,174 'ਤੇ ਹੈ। ਉੱਥੇ ਹੀ, ਹਾਂਗਕਾਂਗ ਦਾ ਬਾਜ਼ਾਰ ਹੈਂਗ ਸੇਂਗ 8 ਅੰਕ ਯਾਨੀ 0.03 ਫੀਸਦੀ ਦੀ ਬੜ੍ਹਤ ਨਾਲ 26,529 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 2 ਅੰਕ ਯਾਨੀ 0.12 ਫੀਸਦੀ ਦੀ ਮਜਬੂਤੀ ਨਾਲ 2,069 ਦੇ ਪੱਧਰ 'ਤੇ ਹੈ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ ਵੀ 1.76 ਅੰਕ ਯਾਨੀ 0.06 ਫੀਸਦੀ ਦੀ ਮਾਮੂਲੀ ਮਜਬੂਤੀ ਨਾਲ 3,126 'ਤੇ ਕਾਰੋਬਾਰ ਕਰ ਰਿਹਾ ਹੈ।