ਸ਼ੰਘਾਈ ਤੇ ਕੋਸਪੀ ਗਿਰਾਵਟ 'ਚ, SGX ਨਿਫਟੀ 11,570 ਤੋਂ ਉਪਰ

07/15/2019 8:01:25 AM

ਨਵੀਂ ਦਿੱਲੀ— ਅਮਰੀਕਾ ਨਾਲ ਵਪਾਰ ਯੁੱਧ ਕਾਰਨ ਚੀਨ ਦੀ ਅਰਥਵਿਵਸਥਾ ਨੂੰ ਤਕੜਾ ਝਟਕਾ ਲੱਗਾ ਹੈ। ਸੋਮਵਾਰ ਨੂੰ ਚੀਨ ਦੇ ਅੰਕੜਾ ਵਿਭਾਗ ਵੱਲੋਂ ਜਾਰੀ ਕੀਤੇ ਗਏ ਡਾਟਾ ਮੁਤਾਬਕ, ਦੂਜੀ ਤਿਮਾਹੀ 'ਚ ਚੀਨ ਦੀ ਇਕਾਨੋਮੀ 6.2 ਫੀਸਦੀ ਦਰ ਨਾਲ ਵਧੀ ਹੈ, ਜੋ ਘੱਟੋ-ਘੱਟ 27 ਸਾਲਾਂ 'ਚ ਸਭ ਤੋਂ ਕਮਜ਼ੋਰ ਦਰ ਹੈ। ਇਸ ਕਾਰਨ ਨਿਵੇਸ਼ਕਾਂ ਦੀ ਉਮੀਦ ਨੂੰ ਵੀ ਧੱਕਾ ਲੱਗਾ ਹੈ, ਜਿਸ ਕਾਰਨ ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ ਲਾਲ ਨਿਸ਼ਾਨ 'ਚ ਕਾਰੋਬਾਰ ਕਰ ਰਿਹਾ ਹੈ। ਹਾਂਗਕਾਂਗ ਦੇ ਬਾਜ਼ਾਰ ਦਾ ਵੀ ਇਹੀ ਹਾਲ ਹੈ। ਓਧਰ ਸਿੰਗਾਪੁਰ ਦਾ ਸਟ੍ਰੇਟਜ਼ ਟਾਈਮਜ਼ ਤੇ ਦੱਖਣੀ ਕੋਰੀਆ ਦਾ ਕੋਸਪੀ ਵੀ ਕਮਜ਼ੋਰੀ 'ਚ ਹਨ।

 

 

ਹਾਲਾਂਕਿ ਸਿੰਗਾਪੁਰ 'ਚ ਨੈਸ਼ਨਲ ਸਟਾਕ ਐਕਸਚੇਂਜ ਦਾ ਐੱਸ. ਜੀ. ਐਕਸ. ਨਿਫਟੀ ਤੇ ਜਪਾਨ ਦਾ ਨਿੱਕੇਈ ਬਾਜ਼ਾਰ ਤੇਜ਼ੀ 'ਚ ਹਨ। ਸ਼ੰਘਾਈ ਕੰਪੋਜਿਟ 0.7 ਫੀਸਦੀ ਦੀ ਗਿਰਾਵਟ ਨਾਲ 2,908 'ਤੇ ਕਾਰੋਬਾਰ ਕਰ ਰਿਹਾ ਹੈ। 
ਇਸ ਦੇ ਇਲਾਵਾ ਐੱਸ. ਜੀ. ਐਕਸ. ਨਿਫਟੀ 26 ਅੰਕ ਯਾਨੀ 0.2 ਫੀਸਦੀ ਦੀ ਮਜਬੂਤੀ ਨਾਲ 11,573 'ਤੇ ਕਾਰੋਬਾਰ ਕਰ ਰਿਹਾ ਹੈ। ਜਪਾਨ ਦਾ ਨਿੱਕੇਈ 42.37 ਅੰਕ ਯਾਨੀ 0.2 ਫੀਸਦੀ ਦੀ ਤੇਜ਼ੀ ਨਾਲ 21,686 ਦੇ ਪੱਧਰ 'ਤੇ ਹੈ। ਹਾਂਗਕਾਂਗ ਦਾ ਹੈਂਗ ਸੈਂਗ 170 ਅੰਕ ਦੀ ਗਿਰਾਵਟ ਨਾਲ 28,302 'ਤੇ ਕਾਰੋਬਾਰ ਕਰ ਰਿਹਾ ਹੈ।

 

 

 

ਉੱਥੇ ਹੀ, ਦੱਖਣੀ ਕੋਰੀਆ ਦੇ ਇੰਡੈਕਸ ਕੋਸਪੀ 'ਚ 0.2 ਫੀਸਦੀ ਦੀ ਕਮਜ਼ੋਰੀ ਹੈ, ਇਹ 2,082 'ਤੇ ਕਾਰੋਬਾਰ ਕਰ ਰਿਹਾ ਹੈ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 15 ਅੰਕ ਡਿੱਗ ਕੇ 3,342 'ਤੇ ਕਾਰੋਬਾਰ ਕਰ ਰਿਹਾ ਹੈ।
ਸ਼ੁੱਕਰਵਾਰ ਅਮਰੀਕੀ ਬਾਜ਼ਾਰ ਯਾਨੀ ਡਾਓ ਜੋਂਸ, ਐੱਸ. ਐਂਡ ਪੀ.-500 ਤੇ ਨੈਸਡੈਕ ਕੰਪੋਜ਼ਿਟ ਤਿੰਨੋਂ ਹਰੇ ਨਿਸ਼ਾਨ 'ਚ ਬੰਦ ਹੋਏ ਸਨ। ਅਮਰੀਕੀ ਬਾਜ਼ਾਰ ਨੂੰ ਉਮੀਦ ਹੈ ਕਿ ਸੁਸਤ ਗਲੋਬਲ ਅਰਥਵਿਵਸਥਾ ਤੇ ਯੂ. ਐੱਸ. ਕਾਰੋਬਾਰਾਂ 'ਚ ਨਿਵੇਸ਼ ਦੀ ਹੌਲੀ ਹੋਈ ਰਫਤਾਰ ਨੂੰ ਦੇਖਦੇ ਹੋਏ ਵਿਆਜ ਦਰਾਂ 'ਚ ਜਲਦ ਕਟੌਤੀ ਕੀਤੀ ਜਾ ਸਕਦੀ ਹੈ। ਹਾਲ ਹੀ 'ਚ ਫੈਡ ਮੁਖੀ ਇਸ ਦਾ ਸੰਕੇਤ ਵੀ ਦੇ ਚੁੱਕੇ ਹਨ। ਜੁਲਾਈ ਲਾਸਟ 'ਚ ਹੋਣ ਵਾਲੀ ਬੈਠਕ 'ਚ ਰਾਹਤ ਦਿੱਤੀ ਜਾ ਸਕਦੀ ਹੈ।