SGX ਨਿਫਟੀ 11,700 ਦੇ ਪਾਰ, ਜਪਾਨ ਦਾ ਨਿੱਕੇਈ ਡਿੱਗਾ

06/18/2019 8:22:18 AM

ਨਵੀਂ ਦਿੱਲੀ— ਮੰਗਲਵਾਰ ਦੇ ਕਾਰੋਬਾਰ ਦੌਰਾਨ ਏਸ਼ੀਆਈ ਬਾਜ਼ਾਰਾਂ 'ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਹਾਂਗਕਾਂਗ ਦਾ ਹੈਂਗ ਸੇਂਗ ਤੇ ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ ਹਲਕੀ ਤੇਜ਼ੀ ਨਾਲ ਹਰੇ ਨਿਸ਼ਾਨ 'ਚ ਹਨ, ਜਦੋਂ ਕਿ ਜਪਾਨ ਦਾ ਨਿੱਕੇਈ, ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ।


ਬਾਜ਼ਾਰਾਂ ਦੀ ਨਜ਼ਰ ਕੇਂਦਰੀ ਬੈਂਕਾਂ ਦੀ ਨੀਤੀਗਤ ਬੈਠਕਾਂ 'ਤੇ ਹੈ। ਨਾਰਵੇ, ਬ੍ਰਾਜ਼ੀਲ, ਤਾਇਵਾਨ ਤੇ ਇੰਡੋਨੇਸ਼ੀਆ ਦੇ ਕੇਂਦਰੀ ਬੈਂਕਾਂ ਦੇ ਨਾਲ-ਨਾਲ ਫੈਡਰਲ ਰਿਜ਼ਰਵ, ਬੈਂਕ ਆਫ ਜਪਾਨ ਤੇ ਬੈਂਕ ਆਫ ਇੰਗਲੈਂਡ ਇਸ ਹਫਤੇ ਮਾਨਿਟਰੀ ਪਾਲਿਸੀ ਜਾਰੀ ਕਰਨ ਵਾਲੇ ਹਨ।

ਫੈਡਰਲ ਰਿਜ਼ਰਵ ਬੁੱਧਵਾਰ ਨੂੰ ਪਾਲਿਸੀ ਜਾਰੀ ਕਰੇਗਾ ਤੇ ਅੱਜ ਇਸ ਦੀ ਦੋ ਦਿਨਾ ਬੈਠਕ ਸ਼ੁਰੂ ਹੋ ਗਈ ਹੈ।ਇਸ ਵਿਚਕਾਰ ਨਿਵੇਸ਼ਕਾਂ ਦੇ ਮਿਲੇ-ਜੁਲੇ ਰੁਝਾਨਾਂ ਨਾਲ ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 1.85 ਅੰਕ ਦੀ ਹਲਕੀ ਗਿਰਾਵਟ ਨਾਲ 2,885.78 ਦੇ ਪੱਧਰ 'ਤੇ ਹੈ, ਜਦੋਂ ਕਿ ਜਪਾਨ ਦਾ ਨਿੱਕੇਈ 40 ਅੰਕ ਯਾਨੀ 0.2 ਫੀਸਦੀ ਦੀ ਕਮਜ਼ੋਰੀ ਨਾਲ 21,084 ਦੇ ਪੱਧਰ 'ਤੇ ਹੈ। ਹਾਂਗਕਾਂਗ ਦਾ ਹੈਂਗ ਸੈਂਗ 141 ਅੰਕ ਦੀ ਤੇਜ਼ੀ ਨਾਲ 27,368 'ਤੇ ਕਾਰੋਬਾਰ ਕਰ ਰਿਹਾ ਹੈ। ਦੱਖਣੀ ਕੋਰੀਆ ਦੇ ਇੰਡੈਕਸ ਕੋਸਪੀ 0.5 ਫੀਸਦੀ ਮਜਬੂਤੀ 'ਚ 2,101 'ਤੇ ਕਾਰੋਬਾਰ ਕਰ ਰਿਹਾ ਹੈ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 26 ਅੰਕ ਵਧ ਕੇ 3,234'ਤੇ ਕਾਰੋਬਾਰ ਕਰ ਰਿਹਾ ਹੈ।


Related News