ASIA ਬਾਜ਼ਾਰਾਂ ''ਚ ਰੌਣਕ, SGX ਨਿਫਟੀ 11,460 ਤੋਂ ਪਾਰ

10/16/2019 8:58:56 AM

ਨਵੀਂ ਦਿੱਲੀ— ਯੂ. ਐੱਸ. ਬਾਜ਼ਾਰ ਮਜਬੂਤੀ 'ਚ ਬੰਦ ਹੋਣ ਮਗਰੋਂ ਏਸ਼ੀਆਈ ਬਾਜ਼ਾਰਾਂ 'ਚ ਵੀ ਤੇਜ਼ੀ ਦੇਖਣ ਨੂੰ ਮਿਲੀ ਹੈ। ਹਾਲਾਂਕਿ, ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 0.17 ਫੀਸਦੀ ਦੀ ਹਲਕੀ ਮਜਬੂਤੀ ਨਾਲ 2,996 'ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ, ਐੱਸ. ਜੀ. ਐਕਸ. ਨਿਫਟੀ 31.50 ਅੰਕ ਯਾਨੀ 0.28 ਫੀਸਦੀ ਦੀ ਬੜ੍ਹਤ ਨਾਲ 11,466 'ਤੇ ਕਾਰੋਬਾਰ ਕਰ ਰਿਹਾ ਹੈ।

 

ਜਪਾਨ ਦਾ ਬਾਜ਼ਾਰ ਨਿੱਕੇਈ 338 ਅੰਕ ਯਾਨੀ 1.52 ਫੀਸਦੀ ਦੀ ਸ਼ਾਨਦਾਰ ਤੇਜ਼ੀ ਨਾਲ 22,545 'ਤੇ ਹੈ। ਹਾਂਗਕਾਂਗ ਦਾ ਬਾਜ਼ਾਰ ਹੈਂਗ ਸੇਂਗ 121 ਅੰਕ ਯਾਨੀ 0.46 ਫੀਸਦੀ ਦੀ ਬੜ੍ਹਤ ਨਾਲ 26,625 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 17 ਅੰਕ ਯਾਨੀ 0.82 ਫੀਸਦੀ ਦੀ ਮਜਬੂਤੀ ਨਾਲ 2,085 ਦੇ ਪੱਧਰ 'ਤੇ ਹੈ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ ਵੀ 21 ਅੰਕ ਯਾਨੀ 0.71 ਫੀਸਦੀ ਦੀ ਮਜਬੂਤੀ ਨਾਲ 3,138 'ਤੇ ਕਾਰੋਬਾਰ ਕਰ ਰਿਹਾ ਹੈ। ਨਿਵੇਸ਼ਕਾਂ ਦੀ ਨਜ਼ਰ ਯੂ. ਐੱਸ. ਚੀਨ ਵਿਚਕਾਰ ਹੋਣ ਵਾਲੀ ਡੀਲ 'ਤੇ ਹੈ। ਯੂ. ਐੱਸ. ਨਾਲ ਵਪਾਰ ਡੀਲ 'ਤੇ ਹਸਤਾਖਰ ਕਰਨ ਤੋਂ ਪਹਿਲਾਂ ਚੀਨ ਗੱਲਬਾਤ ਦਾ ਇਕ ਹੋਰ ਦੌਰ ਚਾਹੁੰਦਾ ਹੈ। ਯੂ. ਐੱਸ. ਖਜ਼ਾਨਾ ਸਕੱਤਰ ਸਟੀਵਨ ਮਨੂਚਿਨ ਨੇ ਸੋਮਵਾਰ ਨੂੰ ਕਿਹਾ ਸੀ ਕਿ ਜੇਕਰ ਦੋਹਾਂ ਦੇਸ਼ਾਂ ਦਰਮਿਆਨ ਕੋਈ ਸਮਝੌਤਾ ਨਾ ਹੋਇਆ ਤਾਂ ਦਸੰਬਰ 'ਚ ਚੀਨੀ ਇੰਪੋਰਟ 'ਤੇ ਟੈਰਿਫ ਲਾਗੂ ਕੀਤਾ ਜਾ ਸਕਦਾ ਹੈ।