ਏਸ਼ੀਆ ਅਤੇ SGX ਨਿਫਟੀ ਤੋਂ ਸੰਕੇਤ ਚੰਗੇ

01/31/2020 9:28:14 AM

ਨਵੀਂ ਦਿੱਲੀ—ਏਸ਼ੀਆਈ ਬਾਜ਼ਾਰਾਂ 'ਚ ਅੱਜ ਮਜ਼ਬੂਤੀ ਨਜ਼ਰ ਆ ਰਹੀ ਹੈ। ਐੱਸ.ਜੀ.ਐਕਸ. ਨਿਫਟੀ 42.50 ਅੰਕ ਭਾਵ 0.35 ਫੀਸਦੀ ਦੀ ਮਜ਼ਬੂਤੀ ਦੇ ਨਾ 12,081.50 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਉੱਧਰ ਨਿੱਕੇਈ 290.63 ਭਾਵ 1.26 ਫੀਸਦੀ ਦੇ ਵਾਧੇ ਨਾਲ 23,268.38 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। ਉੱਧਰ ਸਟ੍ਰੇਟਸ ਟਾਈਮਜ਼ 'ਚ 0.09 ਫੀਸਦੀ ਦੀ ਕਮਜ਼ੋਰੀ ਨਜ਼ਰ ਆ ਰਹੀ ਹੈ ਜਦੋਂਕਿ ਤਾਈਵਾਨ ਦਾ ਬਾਜ਼ਾਰ 0.68 ਫੀਸਦੀ ਦੇ ਵਾਧੇ ਨਾਲ 11,498.97 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਉੱਧਰ ਹੈਂਗਸੇਂਗ 0.44 ਫੀਸਦੀ ਦੀ ਮਜ਼ਬੂਤੀ ਦੇ ਨਾਲ 26,566.72 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। ਕੋਸਪੀ 'ਚ ਵੀ 0.20 ਫੀਸਦੀ ਦੀ ਮਜ਼ਬੂਤੀ ਦਿਸ ਰਹੀ ਹੈ।
ਅਮਰੀਕਾ 'ਤੇ ਨਜ਼ਰ ਮਾਰੀਏ ਤਾਂ ਕੱਲ ਇਥੇ ਸ਼ਾਨਦਾਰ ਰਿਕਵਰੀ ਦੇਖਣ ਨੂੰ ਮਿਲੀ ਸੀ। ਹੇਠਲੇ ਪੱਧਰਾਂ ਤੋਂ ਡਾਓ ਕਰੀਬ 350 ਅੰਕ ਸੁਧਰ ਕੇ ਬੰਦ ਹੋਇਆ ਸੀ। ਕੱਲ ਅਮਰੀਕੀ ਬਾਜ਼ਾਰ ਮਜ਼ਬੂਤ ਬੰਦ ਹੋਏ ਸਨ। ਡਾਓ 125 ਅੰਕ ਚੜ੍ਹ ਕੇ ਬੰਦ ਹੋਇਆ ਸੀ। ਨੈਸਡੈਕ ਅਤੇ ਐੱਸ ਐਂਡ ਪੀ 500 'ਚ ਵੀ 0.25 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ ਸੀ। ਉੱਧਰ ਬ੍ਰਿਟੇਨ ਅੱਜ ਈ.ਯੂ. ਤੋਂ ਅਲੱਗ ਹੋ ਜਾਵੇਗਾ।
ਉੱਧਰ ਐਮਾਜ਼ੋਨ ਦੇ ਕਿਊ-ਫਾਰ ਨਤੀਜੇ ਉਮੀਦ ਤੋਂ ਵਧੀਆ ਅਤੇ ਸ਼ਾਨਦਾਰ ਰਹੇ ਹਨ। ਐਮਾਜ਼ੋਨ ਦੀ ਆਮਦਨ 'ਚ 21 ਫੀਸਦੀ ਦਾ ਉਛਾਲ ਆਇਆ ਹੈ। ਨਤੀਜਿਆਂ ਦੇ ਬਾਅਦ ਐਮਾਜ਼ੋਨ ਦੇ ਸ਼ੇਅਰ 'ਚ 11 ਫੀਸਦੀ ਦਾ ਉਛਾਲ ਆਇਆ ਹੈ।


Aarti dhillon

Content Editor

Related News