ਏਸ਼ੀਆ ''ਚ ਤੇਜ਼ੀ, ਨਵੇਂ ਸਿਖਰ ''ਤੇ ਪਹੁੰਚਿਆ ਅਮਰੀਕੀ ਬਜ਼ਾਰ

02/12/2020 8:49:15 AM

ਮੁੰਬਈ — ਏਸ਼ੀਆ ਵਿਚ ਵਾਧੇ ਨਾਲ ਕੰਮ ਹੁੰਦਾ ਦਿਖਾਈ ਦੇ ਰਿਹਾ ਹੈ। SGX NIFTY  34.50 ਅੰਕ ਯਾਨੀ ਕਿ 0.28 ਫੀਸਦੀ ਦੀ ਮਜ਼ਬੂਤੀ ਦੇ ਨਾਲ 12,161.50 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਨਿਕਕਈ 126.43 ਅੰਕ ਯਾਨੀ ਕਿ 0.53 ਫੀਸਦੀ ਦੇ ਵਾਧੇ ਨਾਲ 23,812.41 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। ਸਟ੍ਰੇਟ ਟਾਈਮਜ਼ 'ਚ ਵੀ 0.44 ਫੀਸਦੀ ਦਾ ਵਾਧਾ ਨਜ਼ਰ ਆ ਰਿਹਾ ਹੈ। ਤਾਇਵਾਨ ਦਾ ਬਜ਼ਾਰ ਵੀ 0.75 ਫੀਸਦੀ ਦੀ ਮਜ਼ਬੂਤੀ ਦੇ ਨਾਲ 11,751.59 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਹੈਂਗਸੈਂਗ ਵੀ 0.57 ਫੀਸਦੀ ਦੇ ਵਾਧੇ ਨਾਲ 27,742.37 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਕੋਪਸੀ 'ਚ 0.12 ਫੀਸਦੀ ਦੀ ਕਮਜ਼ੋਰੀ ਦਿਖ ਰਹੀ ਹੈ ਜਦੋਂਕਿ ਸ਼ੰਘਾਈ ਕੰਪੋਜ਼ਿਟ 0.06 ਫੀਸਦੀ ਦੇ ਹਲਕੇ ਵਾਧੇ ਦੇ ਨਾਲ 2,903.36 ਦੇ ਪੱਧਰ 'ਤੇ ਦਿਖ ਰਿਹਾ ਹੈ।

ਦੂਜੇ ਪਾਸੇ ਕੱਲ੍ਹ ਅਮਰੀਕੀ ਬਜ਼ਾਰਾਂ ਵਿਚ ਚੰਗੀ ਮਜ਼ਬੂਤੀ ਦਿਖੀ ਸੀ। ਕੱਲ੍ਹ ਦੇ ਕਾਰੋਬਾਰ 'ਚ S&P 500 ਅਤੇ NASDAQ  ਨਵੇਂ ਸਿਖਰ 'ਤੇ ਬੰਦ ਹੋਏ ਸਨ। ਇਸ ਦੇ ਨਾਲ ਹੀ ਰਿਕਾਰਡ ਉਚਾਈ ਤੱਕ ਪਹੁੰਚਣ ਦੇ ਬਾਅਦ ਡਾਓ ਲਾਲ ਨਿਸ਼ਾਨ 'ਚ ਬੰਦ ਹੋਇਆ ਸੀ। ਇਸ ਦੌਰਾਨ EROME POWELL  ਨੇ ਕਿਹਾ ਕਿ CORONAVIRUS 'ਤੇ ਨਜ਼ਰ ਬਣੀ ਹੋਈ ਹੈ। ਯੂ.ਐਸ. 'ਤੇ ਇਸਦਾ ਕਿੰਨਾ ਅਸਰ ਪਿਆ ਹੈ ਫਿਲਹਾਲ ਇਹ ਕਹਿਣਾ ਅਜੇ ਮੁਸ਼ਕਲ ਹੈ। ਗਲੋਬਲ ਇਕਾਨਮੀ 'ਤੇ ਇਸਦੇ ਅਸਰ ਦੀ ਸਮੀਖਿਆ ਜਾਰੀ ਹੈ। ਕੋਰੋਨਾ ਵਾਇਰਸ ਦਾ ਖਤਰਾ ਬਰਕਰਾਰ ਹੈ। 000 'ਚ ਹੁਣ ਤੱਕ 1068 ਲੋਕਾਂ ਦੀ ਮੌਤ ਹੋ ਚੁੱਕੀ ਹੈ। 0000 'ਚ 1638 ਨਵੇਂ ਮਾਮਲੇ ਸਾਹਮਣੇ ਆਏ ਹਨ। 000 ਨੇ ਜਿਨੇਵਾ ਵਿਚ ਕੋਰੋਨਾ ਵਾਇਰਸ 'ਤੇ ਇਕ ਬੈਠਕ ਕੀਤੀ ਹੈ।