ਅਰਵਿੰਦ ਫੈਸ਼ਨਜ਼ ਨੇ 11 ਦਿਨਾਂ ''ਚ 80 ਫੀਸਦੀ ਦੀ ਲਗਾਈ ਛਲਾਂਗ

03/27/2019 2:22:40 PM

ਮੁੰਬਈ—ਅਰਵਿੰਦ ਫੈਸ਼ਨਸ (ਏ.ਐੱਫ.ਐੱਲ.) ਦਾ ਸ਼ੇਅਰ ਸੋਮਵਾਰ ਨੂੰ 10 ਫੀਸਦੀ ਉਛਲ ਕੇ 1059.95 ਰੁਪਏ 'ਤੇ ਚੱਲਿਆ ਗਿਆ ਸੀ। ਇਸ ਤਰ੍ਹਾਂ ਸ਼ੇਅਰ ਬਾਜ਼ਾਰ 'ਤੇ ਲਿਸਟਿੰਗ ਦੇ ਬਾਅਦ 11 ਸ਼ੈਸ਼ਨਾਂ 'ਚ ਹੀ ਇਹ 79 ਫੀਸਦੀ ਚੜ੍ਹ ਗਿਆ ਹੈ। ਹਾਲਾਂਕਿ ਮੰਗਲਵਾਰ ਨੂੰ ਇਹ 40.6 ਫੀਸਦੀ ਡਿੱਗ ਕੇ 10106.95 ਰੁਪਏ 'ਤੇ ਰਿਹਾ। ਮਾਰਕਿਟ ਪਰਟੀਸੀਪੇਂਟਸ ਦਾ ਮੰਨਣਾ ਹੈ ਕਿ ਇਸ ਸ਼ੇਅਰ ਦੀ ਫੇਅਰ ਵੈਲਿਊ 1100 ਤੋਂ 1300 ਰੁਪਏ ਦਾ ਵਿਚਕਾਰ ਹੈ।
ਇਹ ਸ਼ੇਅਰ 8 ਮਾਰਚ ਨੂੰ ਲਿਸਟ ਹੋਇਆ ਸੀ ਅਤੇ ਉਸ ਦਿਨ ਨਿਵੇਸ਼ਕ ਇਸ ਗੱਲ ਤੋਂ ਉਲਝਣ 'ਚ ਪੈ ਗਏ ਸਨ ਕਿ ਇਹ ਬਾਜ਼ਾਰ ਦੀ ਉਮੀਦ ਤੋਂ ਕਾਫੀ ਹੇਠਾਂ ਦੇ ਪੱਧਰ 'ਤੇ ਖੁੱਲ੍ਹਿਆ ਸੀ। ਇਹ ਸ਼ੇਅਰ ਬੀ.ਐੱਸ.ਈ. 'ਤੇ 591.75 ਰੁਪਏ ਅਤੇ ਐੱਨ.ਐੱਸ.ਈ. 'ਤੇ 592 ਰੁਪਏ 'ਤੇ ਲਿਸਟ ਹੋਇਆ ਸੀ। ਬਾਜ਼ਾਰ ਨੂੰ 900 ਤੋਂ 1300 ਰੁਪਏ ਦੇ ਵਿਚਕਾਰ ਪ੍ਰਾਈਸ ਡਿਸਕਵਰੀ ਦੀ ਉਮੀਦ ਸੀ। ਮਾਰਕਿਟ ਪਾਰਟੀਸੀਪੇਂਟਸ ਨੇ ਕਿਹਾ ਸੀ ਕਿ ਐਕਸਚੇਂਜਾਂ ਨੇ ਡੀਮਰਡਜ ਕੰਪਨੀ ਦੀ ਵੈਲਿਊ ਦੇ ਬਾਰੇ 'ਚ ਆਪਣੀ ਸਮਝ ਦੇ ਆਧਾਰ 'ਤੇ ਜੋ ਕਲੈਕਸ਼ਨ ਕੀਤੇ ਸਨ ਉਸ 'ਚ ਕੁਝ ਕਨਫਿਊਜ਼ਨ ਸੀ। 
ਐੱਚ.ਡੀ.ਐੱਫ.ਸੀ. ਸਕਿਓਰਟੀਜ਼ ਦੇ ਰਿਟੇਲ ਰਿਸਰਚ ਹੈੱਡ ਦੀਪਕ ਜਸਾਨੀ ਨੇ ਕਿਹਾ ਕਿ ਐਨਾਲਿਸਟਸ ਇਸ ਦੀ ਫੇਅਰ ਵੈਲਿਊ 1100 ਤੋਂ 1300 ਰੁਪਏ ਦੇ ਵਿਚਕਾਰ ਮਾਪ ਰਹੇ ਹਨ। ਲਿਸਟਿੰਗ ਦੇ ਦਿਨ ਇਹ ਸ਼ੇਅਰ ਹੇਠਲੇ ਪੱਧਰ 'ਤੇ ਖੁੱਲ੍ਹਿਆ ਸੀ। ਇਸ ਦਾ ਕਾਰਨ ਐਕਸਚੇਂਜ ਦੀ ਕੈਲਕੁਲੇਸ਼ਨ ਮੈਥਡਾਲਜ਼ੀ ਸੀ। ਟ੍ਰੇਡਰਸ ਨੇ ਇਸ ਦੀ ਲਿਵਾਲੀ ਜਾਰੀ ਰੱਖੀ ਹੈ ਅਤੇ ਇਸ ਨੂੰ ਇਸ ਦੀ ਫੇਅਰ ਵੈਲਿਊ ਦੇ ਕਰੀਬ ਲਿਆ ਦਿੱਤਾ ਹੈ। ਉਸ ਨੇ ਕਿਹਾ ਕਿ ਇਸ 'ਚ ਨੇੜਲੇ ਭਵਿੱਖ 'ਚ ਸਰਕਿਟ ਹਿੱਟ ਕਰਨ ਦੀ ਸੰਭਾਵਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਸ ਦੇ ਬਾਅਦ ਮੈਨੂੰ ਨਹੀਂ ਲੱਗਦਾ ਹੈ ਕਿ ਇਸ ਲੈਵਲ 'ਤੇ ਇਸ ਦੇ ਜ਼ਿਆਦਾ ਖਰੀਦਾਰ ਹੋਣਗੇ।
ਸ਼ੁੱਕਰਵਾਰ ਨੂੰ ਇਸ ਸ਼ੇਅਰ ਲਈ ਸਰਕਿਟ ਫਿਲਟਰ 5 ਫੀਸਦੀ ਤੋਂ ਬਦਲ ਕੇ 10 ਫੀਸਦੀ ਕਰ ਦਿੱਤਾ ਗਿਆ ਸੀ। ਇਸ ਸ਼ੇਅਰ ਨੂੰ ਟੀ ਤੋਂ ਬੀ ਗਰੁੱਪ 'ਚ ਸਿਫਟ ਵੀ ਕੀਤਾ ਗਿਆ ਸੀ। ਟੀ ਗਰੁੱਪ ਦੇ ਸ਼ੇਅਰ 'ਚ ਸਿਰਫ ਡਿਲਵਰੀ ਬੇਸਡ ਟਰਾਂਸਜੈਕਸ਼ਨ ਕੀਤੇ ਜਾ ਸਕਦੇ ਹਨ ਅਤੇ ਟ੍ਰੇਡਰਸ ਉਨ੍ਹਾਂ 'ਚੋਂ ਇੰਟਰਾ-ਡੇਅ ਪੋਜ਼ੀਸ਼ਨ ਨਹੀਂ ਲੈ ਸਕਦੇ।
ਅਰਵਿੰਦ ਫੈਸ਼ਨਸ ਨੂੰ 29 ਨਵੰਬਰ 2018 ਨੂੰ ਇਸ ਦੀ ਪੈਰੰਟ ਇਕਾਈ ਅਰਵਿੰਦ ਤੋਂ ਵੱਖ ਕੀਤੀ ਗਈ ਸੀ। ਇਹ ਬ੍ਰੈਂਡੇਡ ਅਤੇ ਰਿਟੇਲ ਬਿਜ਼ਨੈੱਸ ਸੰਭਾਲਦੀ ਹੈ। ਅਰਵਿੰਦ ਨੇ ਆਪਣੇ ਸ਼ੇਅਰਧਾਰਕਾਂ ਨੂੰ ਆਪਣੇ ਹਰ ਪੰਜ ਸ਼ੇਅਰ ਦੇ ਬਦਲੇ ਅਰਵਿੰਦ ਫੈਸ਼ਨਸ ਦੇ ਚਾਰ ਫੁਲੀ ਪੇਡ-ਅਪ ਇਕਵਟੀ ਸ਼ੇਅਰ ਅਲਾਟ ਕੀਤੇ ਸਨ। 


Aarti dhillon

Content Editor

Related News