ਐੱਸਾਰ ਸਟੀਲ ਦੀ ਅਕਵਾਇਰਮੈਂਟ 2019 ਦੇ ਅਖੀਰ ਤੱਕ ਪੂਰੀ ਹੋਣ ਦੀ ਉਮੀਦ : ਆਰਸੇਲਰ ਮਿੱਤਲ

11/19/2019 7:39:39 PM

ਨਵੀਂ ਦਿੱਲੀ (ਭਾਸ਼ਾ)-ਐੱਸਾਰ ਸਟੀਲ ਮਾਮਲੇ ’ਚ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਪ੍ਰਮੁੱਖ ਇਸਪਾਤ ਕੰਪਨੀ ਆਰਸੇਲਰ ਮਿੱਤਲ ਨੂੰ ਕਰਜੇ ਹੇਠ ਦੱਬੀ ਇਸ ਕੰਪਨੀ ਦੀ ਅਕਵਾਇਰਮੈਂਟ ਇਸ ਸਾਲ ਦੇ ਅੰਤ ਤੱਕ ਪੂਰੀ ਹੋਣ ਦੀ ਉਮੀਦ ਹੈ। ਕੰਪਨੀ ਨੇ ਬਿਆਨ ’ਚ ਕਿਹਾ ਕਿ ਚੋਟੀ ਦੀ ਅਦਾਲਤ ਨੇ ਐੱਸਾਰ ਸਟੀਲ ਇੰਡੀਆ ਲਿਮਟਿਡ (ਈ. ਐੱਸ. ਆਈ. ਐੱਲ.) ਦੀ ਅਕਵਾਇਰਮੈਂਟ ਲਈ ਆਰਸੇਲਰ ਮਿੱਤਲ ਇੰਡੀਆ ਪ੍ਰਾਈਵੇਟ ਲਿਮਟਿਡ (ਏ. ਐੱਮ. ਆਈ. ਪੀ. ਐੱਲ.) ਦੀ ਹੱਲ ਯੋਜਨਾ ਨੂੰ ਬਿਨਾਂ ਸ਼ਰਤ ਮਨਜ਼ੂਰੀ ਦੇ ਦਿੱਤੀ ਹੈ। ਆਰਸੇਲਰ ਮਿੱਤਲ ਦੀ ਹੱਲ ਯੋਜਨਾ ਨੂੰ ਮਨਜ਼ੂਰੀ ਐੱਸਾਰ ਸਟੀਲ ਦੀ ਦਿਵਾਲਾ ਹੱਲ ਪ੍ਰਕਿਰਿਆ ’ਚ ਆਖਰੀ ਪ੍ਰਕਰਿਆਤਮਕ ਕਦਮ ਹੈ।

ਆਰਸੇਲਰ ਮਿੱਤਲ ਨੇ ਕਿਹਾ, ‘‘ਇਸ ਅਕਵਾਇਰਮੈਂਟ ਦੇ ਹੁਣ ਸਾਲ ਦੇ ਅੰਤ ਤੋਂ ਪਹਿਲਾਂ ਪੂਰਾ ਹੋਣ ਦੀ ਉਮੀਦ ਹੈ। ਅਕਵਾਇਰਮੈਂਟ ਪੂਰੀ ਹੋਣ ਤੋਂ ਬਾਅਦ ਆਰਸੇਲਰ ਮਿੱਤਲ ਸਾਂਝੇ ਰੂਪ ਨਾਲ ਨਿੱਪੋਨ ਸਟੀਲ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਐੱਸਾਰ ਸਟੀਲ ਇੰਡੀਆ ਦਾ ਸੰਚਾਲਨ ਕਰੇਗੀ। ਇਹ ਦੋਵਾਂ ਕੰਪਨੀਆਂ ਨਾਲ ਸਾਂਝਾ ਉੱਦਮ ਸਥਾਪਤ ਕਰਣ ਦੇ ਸਮਝੌਤੇ ਦੇ ਬਰਾਬਰ ਹੈ। ਨਿੱਪੋਨ ਜਾਪਾਨ ਦੀ ਸਭ ਤੋਂ ਵੱਡੀ ਅਤੇ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਇਸਪਾਤ ਉਤਪਾਦਕ ਕੰਪਨੀ ਹੈ।’’


Karan Kumar

Content Editor

Related News