ਅਰਬਿੰਦੋ ਫਾਰਮਾ ਦੇ ਹੈਦਰਾਬਾਦ ਪਲਾਂਟ ''ਚ ਜਾਂਚ ਦੁਬਾਰਾ ਸ਼ੁਰੂ, ਸ਼ੇਅਰ18 ਫੀਸਦੀ ਟੁੱਟੇ

02/24/2020 12:32:05 PM

ਨਵੀਂ ਦਿੱਲੀ — ਅਰਬਿੰਦੋ ਫਾਰਮਾ ਦੇ ਸ਼ੇਅਰਾਂ ਵਿਚ ਸੋਮਵਾਰ ਨੂੰ ਲੋਅਰ ਸਰਕਟ ਲੱਗਾ। ਅਮਰੀਕਾ ਦੇ ਡਰੱਗ ਰੈਗੂਲੇਟਰ USFDA ਨੇ ਕੰਪਨੀ ਦੀ ਹੈਦਰਾਬਾਦ ਯੂਨਿਟ-4 ਲਈ ਜਿਹੜੀ 'ਵਾਲੰਟਰੀ ਐਕਸ਼ਨ ਇੰਡੀਕੇਟਿਡ(VAI)' ਲੈਟਰ ਲਾਂਚ ਕੀਤਾ ਸੀ ਉਹ ਰੱਦ ਕਰ ਦਿੱਤੀ। ਯੂ.ਐਸ.ਐਫ.ਡੀ.ਏ. ਨੇ ਇਹ ਪੱਤਰ ਤਿੰਨ ਦਿਨ ਪਹਿਲਾਂ ਹੀ ਜਾਰੀ ਕੀਤਾ ਸੀ। ਕੰਪਨੀ ਨੇ ਕਿਹਾ ਹੈ ਕਿ ਜਾਂਚ ਅਜੇ ਜਾਰੀ ਹੈ ਅਤੇ ਇਸ ਦੀ ਸਥਿਤੀ 'ਚ ਬਦਲਾਅ ਆ ਸਕਦਾ ਹੈ। ਅਰਬਿੰਦੋ ਫਾਰਮਾ ਦੇ ਸ਼ੇਅਰ 15.55 ਫੀਸਦੀ ਦੀ ਗਿਰਾਵਟ ਨਾਲ 506.55 ਰੁਪਏ 'ਤੇ ਕਾਰੋਬਾਰ ਕਰ ਰਹੇ ਹਨ।
ਬੁੱਧਵਾਰ ਨੂੰ ਦਿੱਗਜ ਦਵਾਈ ਕੰਪਨੀ ਅਰਬਿੰਦੋ ਫਾਰਮਾ ਨੂੰ ਯੂ.ਐਸ. ਡਰੱਗ ਰੈਗੂਲੇਟਰ ਤੋਂ establishment inspection report ਦੇ ਨਾਲ ਵਾਲੰਟਰੀ ਐਕਸ਼ਨ ਇੰਡੀਕੇਟਿਡ(VAI) ਮਿਲੀ ਸੀ। ਰੈਗੂਲੇਟਰ ਨੇ ਕੰਪਨੀ ਦੇ ਹੈਦਰਾਬਾਦ ਪਲਾਂਟ ਦੇ ਯੂਨਿਟ -4 ਵਿਖੇ ਜਾਂਚ ਮੁਕੰਮਲ ਕਰਨ ਤੋਂ ਬਾਅਦ ਇਹ ਪੱਤਰ ਜਾਰੀ ਕੀਤਾ ਸੀ। ਪਰ ਇਹ ਪੱਤਰ ਤਿੰਨ ਦਿਨਾਂ ਬਾਅਦ ਹੀ ਰੱਦ ਕਰ ਦਿੱਤਾ ਗਿਆ।

ਹੈਦਰਾਬਾਦ ਦੀ ਇਕਾਈ-4 ਕੰਪਨੀ ਦੀ ਇਕ ਅਹਿਮ ਸਟਰਲਿੰਗ ਇਕਾਈ ਹੈ। ਵਿੱਤੀ ਸਾਲ 2020 ਦੀ ਅਨੁਮਾਨਤ ਵਿਕਰੀ ਵਿਚ ਇਸ ਦਵਾਈ ਦੀ ਹਿੱਸੇਦਾਰੀ 10% ਯਾਨੀ 17 ਕਰੋੜ ਡਾਲਰ ਰਹਿ ਸਕਦੀ ਹੈ। ਕੰਪਨੀ ਦੀ ਕਈ ਫਾਈਲਿੰਗ ਅਜੇ ਵੀ ਬਕਾਇਆ ਹਨ।

ਬ੍ਰੋਕਰੇਜ ਫਰਮ ਨੂੰ ਸ਼ੇਅਰਾਂ ਵਿਚ ਵੱਡੀ ਗਿਰਾਵਟ ਦਾ ਅਨੁਮਾਨ ਹੈ ਕਿਉਂਕਿ VAI ਦੇ ਐਲਾਨ ਦੇ ਬਾਅਦ ਇਸ ਦੇ ਸ਼ੇਅਰਾਂ 'ਚ 20 ਫੀਸਦੀ ਦੀ ਤੇਜ਼ੀ ਆਈ ਸੀ। ਬ੍ਰੋਕਰੇਜ ਫਰਮ ਦੀ ਰਿਪੋਰਟ ਅਨੁਸਾਰ, 'ਕੰਪਨੀ ਦੇ ਸ਼ੇਅਰ ਫਿਰ 540 ਰੁਪਏ ਦੇ ਮੁੱਲ 'ਤੇ ਆ ਗਏ ਹਨ। ਵੀ.ਆਈ.ਏ. ਦੇ ਐਲਾਨ ਤੋਂ ਬਾਅਦ ਕੰਪਨੀ ਦੇ ਸ਼ੇਅਰ 20% ਵਧ ਕੇ 620 ਰੁਪਏ ਹੋ ਗਏ ਸਨ।'

ਦਸੰਬਰ ਤਿਮਾਹੀ 'ਚ, ਅਰਬਿੰਦੋ ਫਾਰਮਾ ਦਾ ਸ਼ੁੱਧ ਲਾਭ 1 ਪ੍ਰਤੀਸ਼ਤ ਘੱਟ ਕੇ 705.3 ਕਰੋੜ ਰੁਪਏ ਰਿਹਾ। ਇਕ ਸਾਲ ਪਹਿਲਾਂ ਦੀ ਇਸੇ ਤਿਮਾਹੀ ਵਿਚ ਕੰਪਨੀ ਦਾ ਸ਼ੁੱਧ ਲਾਭ 712.2 ਕਰੋੜ ਰੁਪਏ ਸੀ। ਇਸ ਮਿਆਦ ਦੌਰਾਨ ਕੰਪਨੀ ਦਾ ਮਾਲੀਆ 12 ਪ੍ਰਤੀਸ਼ਤ ਦੇ ਵਾਧੇ ਨਾਲ 5895 ਕਰੋੜ ਰੁਪਏ ਰਿਹਾ। ਵਿੱਤੀ ਸਾਲ 2019 ਦੀ ਤੀਜੀ ਤਿਮਾਹੀ ਵਿਚ ਇਹ 5269.7 ਕਰੋੜ ਰੁਪਏ ਸੀ।