ਚੀਨੀ ਮਾਲ ’ਤੇ ਟੈਰਿਫ ਨਾ ਵਧਾਏ ਅਮਰੀਕਾ : ਐਪਲ

06/22/2019 8:55:57 PM

ਪੇਈਚਿੰਗ— ਅਮਰੀਕਾ ਦੀ ਐਪਲ ਕੰਪਨੀ ਨੇ ਹਾਲ ਹੀ ’ਚ ਅਮਰੀਕੀ ਵਪਾਰ ਪ੍ਰਤੀਨਿਧੀ ਰਾਬਰਟ ਲਾਈਟਹਾਈਜ਼ਰ ਨੂੰ ਇਕ ਪੱਤਰ ਭੇਜਿਆ ਹੈ। ਐਪਲ ਨੇ ਪੱਤਰ ’ਚ ਕਿਹਾ ਕਿ ਜੇਕਰ ਅਮਰੀਕੀ ਸਰਕਾਰ 3 ਖਰਬ ਅਮਰੀਕੀ ਡਾਲਰ ਦੇ ਚੀਨੀ ਮਾਲ ’ਤੇ ਟੈਰਿਫ ਵਧਾਉਂਦੀ ਹੈ ਤਾਂ ਐਪਲ ਦੇ ਮੁੱਖ ਉਤਪਾਦਾਂ ’ਤੇ ਇਸਦਾ ਅਸਰ ਪਵੇਗਾ। ਇਸ ਨਾਲ ਨਾ ਸਿਰਫ ਅਮਰੀਕੀ ਅਰਥਵਿਵਸਥਾ ’ਚ ਐਪਲ ਦਾ ਯੋਗਦਾਨ ਘੱਟ ਹੋਵੇਗਾ, ਸਗੋਂ ਦੁਨੀਆ ’ਚ ਐਪਲ ਦੀ ਮੁਕਾਬਲੇਬਾਜ਼ ਸ਼ਕਤੀ ਵੀ ਕਮਜ਼ੋਰ ਹੋਵੇਗੀ, ਇਸ ਲਈ ਐਪਲ ਅਮਰੀਕਾ ਸਰਕਾਰ ਨੂੰ ਚੀਨ ਤੋਂ ਦਰਾਮਦ ਹੋਣ ਵਾਲੇ ਉਤਪਾਦਾਂ ’ਤੇ ਟੈਰਿਫ ਨਾ ਵਧਾਉਣ ਦੀ ਅਪੀਲ ਕਰਦੀ ਹੈ।

ਅਮਰੀਕੀ ਵਪਾਰ ਪ੍ਰਤੀਨਿਧੀ ਦੇ ਦਫਤਰ ਨੇ 17 ਜੂਨ ਨੂੰ 3 ਖਰਬ ਡਾਲਰ ਚੀਨੀ ਮਾਲ ’ਤੇ ਟੈਰਿਫ ਵਧਾਉਣ ’ਤੇ 7 ਦਿਨਾ ਬੈਠਕ ਸ਼ੁਰੂ ਕੀਤੀ। ਹਾਲ ਦੇ ਦਿਨਾਂ ’ਚ ਬੈਠਕ ’ਚ ਮੌਜੂਦ ਵੱਖ-ਵੱਖ ਜਗਤਾਂ ਦੇ ਪ੍ਰਤੀਨਿਧੀਆਂ ਨੇ ਕ੍ਰਮਵਾਰ ਇਸ ਕਦਮ ਦਾ ਵਿਰੋਧ ਕੀਤਾ।

Inder Prajapati

This news is Content Editor Inder Prajapati