ਐਪਲ ਲਈ ਭਾਰਤ ਕਾਫੀ ਅਹਿਮ, ਦੇਸ਼ ’ਚ ਜਲਦੀ ਖੋਲ੍ਹੇ ਜਾਣਗੇ ਬ੍ਰਾਂਡਿਡ ਸਟੋਰਸ : ਟਿਮ ਕੁੱਕ

05/04/2019 10:36:25 AM

ਗੈਜੇਟ ਡੈਸਕ– ਦੁਨੀਆ ਦੀਆਂ ਪ੍ਰਮੁੱਖ ਟੈਕਨਾਲੋਜੀ ਕੰਪਨੀਆਂ ’ਚ ਸ਼ਾਮਲ ਐਪਲ ਦੇ ਸੀ.ਈ.ਓ. ਟਿਮ ਕੁੱਕ ਨੇ ਇਕ ਵਾਰ ਫਿਰ ਕਿਹਾ ਹੈ ਕਿ ਉਨ੍ਹਾਂ ਲਈ ਭਾਰਤੀ ਬਾਜ਼ਾਰ ਕਾਫੀ ਅਹਿਮ ਹੈ। ਕੁੱਕ ਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ’ਚ ਭਾਰਤ ’ਚ ਉਨ੍ਹਾਂ ਦਾ ਪ੍ਰੋਡਕਸ਼ਨ ਕੰਮ ਸ਼ੁਰੂ ਹੋਣ ਅਤੇ ਨਵੇਂ ਸਟੋਰ ਖੁੱਲ੍ਹਣ ਤੋਂ ਬਾਅਦ ਕੰਪਨੀ ਨੂੰ ਕਾਫੀ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਦੇਸ਼ ’ਚ ਕੰਪਨੀ ਦੇ ਬ੍ਰਾਂਡਿਡ ਰਿਟੇਲ ਸਟੋਰ ਖੁੱਲ੍ਹਣ ਦੇ ਨਾਲ ਆਉਣ ਵਾਲੇ ਦਿਨਾਂ ’ਚ ਆਈਫੋਨ ਦੇ ਮੌਜੂਦਾ ਮੈਨਿਊਫੈਕਚਰਿੰਗ ’ਚ ਜ਼ਿਆਦਾ ਵਾਧਾ ਹੋਵੇਗਾ। ਕੁੱਕ ਨੇ ਕਿਹਾ ਕਿ ਕੰਪਨੀ ਨੇ ਭਾਰਤ ’ਚ ਕੁਝ ਸੁਧਾਰ ਕੀਤਾ ਹੈ ਅਤੇ ਸ਼ੁਰੂ ’ਚ ਉਸ ਦੇ ਬਿਹਤਰ ਨਤੀਜੇ ਆਏ ਹਨ। 

ਉਨ੍ਹਾਂ ਕਿਹਾ ਕਿ ਲੰਬੇ ਸਮੇਂ ’ਚ ਭਾਰਤ ਕਾਫੀ ਮਹੱਤਵਪੂਰਨ ਬਾਜ਼ਾਰ ਹੈ। ਛੋਟੇ ਸਮੇਂ ’ਚ ਇਹ ਚੁਣੌਤੀਪੂਰਨ ਬਾਜ਼ਾਰ ਹੈ ਪਰ ਅਸੀਂ ਬਹੁਤ ਕੁਝ ਸਿੱਖ ਰਹੇ ਹਾਂ। ਐਪਲ ਦੇ ਸੀ.ਈ.ਓ. ਨੇ ਕਿਹਾ ਕਿ ਅਸੀਂ ਉਥੇ (ਭਾਰਤ) ਨਿਰਮਾਣ ਕੰਮ ਸ਼ੁਰੂ ਕਰ ਦਿੱਤਾ ਹੈ, ਜੋ ਸਹੀ ਢੰਗ ਨਾਲ ਬਾਜ਼ਾਰ ਦੀ ਖਪਤ ਦੀ ਸਪਲਾਈ ਕਰਨ ਲਈ ਕਾਫੀ ਜ਼ਰੂਰੀ ਹੈ। ਐਪਲ ਨੇ ਭਾਰਤ ’ਚ ਨਿਰਮਾਣ ਦੀ ਆਪਣੀ ਯੋਜਨਾ ਨੂੰ ਉਤਸ਼ਾਹ ਦਿੰਦੇ ਹੋਏ ਬੇਂਗਲੁਰੂ ਸਥਿਤ ਆਪਣੇ ਸਪਲਾਇਰ ਵਿਸਟ੍ਰਨ ਦੇ ਕੇਂਦਰ ’ਚ ਆਈਫੋਨ 7 ਦੀ ਅਸੈਂਬਲਿੰਗ ਸ਼ੁਰੂ ਕਰ ਦਿੱਤੀ ਹੈ। ਕੁੱਕ ਨੇ ਭਾਰਤ ’ਚ ਕੰਪਨੀ ਦੇ ਬ੍ਰਾਂਡਿਡ ਸਟੋਰ ਖੋਲ੍ਹਣ ’ਤੇ ਵੀ ਜ਼ੋਰ ਦਿੱਤਾ।

ਉਨ੍ਹਾਂ ਕਿਹਾ ਕਿ ਅਸੀਂ ਉਥੇ ਰਿਟੇਲ ਸਟੋਰ ਖੋਲਾਂਗੇ ਅਤੇ ਅਸੀਂ ਇਸ ਦੀ ਮਨਜ਼ੂਰੀ ਲਈ ਸਰਕਾਰ ਨਾਲ ਗੱਲਬਾਤ ਕਰ ਰਹੇ ਹਾਂ। ਇਸ ਲਈ ਸਾਨੂੰ ਆਪਣੀ ਪੂਰੀ ਤਾਕਤ ਦੇ ਨਾਲ ਉਥੇ ਜਾਣ ਦੀ ਯੋਜਨਾ ਬਣਾਈ ਹੈ। ਐਪਲ ਹੌਲੀ-ਹੌਲੀ ਭਾਰਤੀ ਬਾਜ਼ਾਰ ’ਚ ਆਪਣੀ ਪਕੜ ਮਜ਼ਬੂਤ ਕਰਨ ਦੀ ਯੋਜਨਾ ਬਣਾ ਰਹੀ ਹੈ। ਜ਼ਾਹਰ ਹੈ ਕਿ ਭਾਰਤ ’ਚ 45 ਕਰੋੜ ਲੋਗ ਸਮਾਰਟਫੋਨ ਦਾ ਇਸਤੇਮਾਲ ਕਰਦੇ ਹਨ, ਜਿਨ੍ਹਾਂ ’ਚ ਜ਼ਿਆਦਾਤਰ ਐਂਡਰਾਇਡ ਹਨ ਅਤੇ ਉਹ ਵੀ ਚੀਨ ਤੋਂ ਆਉਂਦੇ ਹਨ। 

ਭਾਰਤ ’ਚ ਜਦੋਂ ਸਮਾਰਟਫੋਨ ਖਰੀਦਣ ਦੀ ਗੱਲ ਆਉਂਦੀ ਹੈ ਤਾਂ ਕੀਮਤ ਸਭ ਤੋਂ ਅਹਿਮ ਕਾਰਕ ਰਹਿੰਦੀ ਹੈ। ਕਾਊਂਟਰਪੁਆਇੰਟ ਰਿਸਰਚ ਦੇ ਐਸੀਸੀਏਟ ਡਾਇਰੈਕਟਰ ਤਰੁਣ ਪਾਠਕ ਮੁਤਾਬਕ, ਐਪਲ ਲਈ ਇਕ ਨਵੀਂ ਸ਼ੁਰੂਆਤ ਹੈ ਜਦੋਂ ਕੰਪਨੀ ਅਸੈਂਬਲਿੰਗ ਦਾ ਕੰਮ ਸਥਾਨਕ ਪੱਧਰ ’ਤੇ ਸ਼ੁਰੂ ਕਰਨ ਜਾ ਰਹੀ ਹੈ। 


Related News