ਨੋਕੀਆ ਪਲਾਂਟ ਨੂੰ 211 ਕਰੋੜ ''ਚ ਖਰੀਦੇਗੀ ਐਪਲ ਦੀ ਵੈਂਡਰ ਸੇਲਕੋਂਪ

11/25/2019 12:09:02 PM

ਨਵੀਂ ਦਿੱਲੀ—ਐਪਲ ਨੂੰ ਕੰਪੋਨੇਂਟ ਸਪਲਾਈ ਕਰਨ ਵਾਲੀ ਕੰਪਨੀ ਸੇਲਕੋਂਪ ਚੇਨਈ ਦੇ ਬੰਦ ਨੋਕੀਆ ਪਲਾਂਟ ਨੂੰ ਖਰੀਦੇਗੀ। ਸੇਲਕੋਂਪ ਇਸ ਕੰਪਨੀ ਨੂੰ 211 ਕਰੋੜ ਰੁਪਏ 'ਚ ਖਰੀਦ ਸਕਦੀ ਹੈ। ਨੋਕੀਆ ਦਾ ਚੇਨਈ ਸਥਿਤ ਪਲਾਂਟ ਭਾਰਤੀ ਅਥਾਰਟੀਜ਼ ਦੇ ਨਾਲ ਟੈਕਸ ਵਿਭਾਗ ਦੀ ਵਜ੍ਹਾ ਨਾਲ ਸਾਲ 2014 'ਚ ਬੰਦ ਹੋ ਗਿਆ ਸੀ। ਨੋਕੀਆ ਪਲਾਂਟ 'ਚ ਸਾਲਾਨਾ ਕਰੀਬ 100 ਮਿਲੀਅਨ ਹੈਂਡਸੈੱਟ ਬਣਦੇ ਸਨ ਅਤੇ ਕਰੀਬ 12 ਹਜ਼ਾਰ ਲੋਕਾਂ ਨੂੰ ਰੁਜ਼ਗਾਰ ਮਿਲਦਾ ਸੀ।
10 ਹਜ਼ਾਰ ਲੋਕਾਂ ਨੂੰ ਮਿਲੇਗਾ ਰੁਜ਼ਗਾਰ
ਈ.ਟੀ. ਦੀ ਖਬਰ ਮੁਤਾਬਕ ਸੇਲਕੋਂਪ ਜ਼ਲਦ ਨੋਕੀਆ ਦੇ ਪਲਾਂਟ ਨਾਲ ਮੈਨਿਊਫੈਕਚਰਿੰਗ ਸ਼ੁਰੂ ਕਰਨ ਦੀ ਉਮੀਦ ਹੈ। ਅਗਲੇ ਸਾਲ ਮਾਰਚ ਤੱਕ ਇਸ ਫੈਕਟਰੀ 'ਚ ਮੈਨਿਊਫੈਕਚਰਿੰਗ ਸ਼ੁਰੂ ਹੋ ਸਕਦੀ ਹੈ। ਸੇਲਕੋਂਪ ਨੂੰ ਅਗਲੇ ਪੰਜ ਸਾਲਾਂ 'ਚ ਪਲਾਂਟ 'ਚ 30 ਕਰੋੜ ਡਾਲਰ ਦੇ ਇਨਵੈਸਟਮੈਂਟ ਕਰਨ ਅਤੇ ਕਰੀਬ 2 ਅਰਬ ਡਾਲਰ ਦੇ ਐਕਸਪੋਰਟ ਦੀ ਉਮੀਦ ਹੈ। ਇਸ ਫੈਕਟਰੀ 'ਚ ਪੂਰੀ ਸਮਰੱਥਾ ਨਾਲ ਮੈਨਿਊਫੈਕਚਰਿੰਗ ਹੋਣ 'ਤੇ 10,000 ਲੋਕਾਂ ਨੂੰ ਰੁਜ਼ਗਾਰ ਮਿਲਣ ਦੀ ਉਮੀਦ ਹੈ।
ਟੈਕਸ ਵਿਵਾਦ ਦੀ ਵਜ੍ਹਾ ਨਾਲ ਬੰਦ ਹੋਇਆ ਸੀ ਨੋਕੀਆ ਪਲਾਂਟ
ਨੋਕੀਆ ਨੇ ਸਾਲ 2006 'ਚ ਚੇਨਈ ਦੇ ਨੇੜੇ ਸ਼੍ਰੀਪੇਰੰਬਦੂਰ 'ਚ ਸਮਾਰਟਫੋਨ ਮੈਨਿਊਫੈਕਚਰਿੰਗ ਪਲਾਂਟ ਸਥਾਪਤ ਕੀਤਾ ਸੀ। ਲੋਕਲ ਅਥਾਰਟੀ ਦੇ ਨਾਲ 25,000 ਕਰੋੜ ਟੈਕਸ ਵਿਵਾਦ ਦੀ ਵਜ੍ਹਾ ਨਾਲ ਨਵੰਬਰ 2014 'ਚ ਫੈਕਟਰੀ 'ਤੇ ਤਾਲਾ ਲੱਗ ਗਿਆ। ਮੌਜੂਦਾ ਸਮੇਂ 'ਚ ਸੇਲਕੋਂਪ ਸ਼੍ਰੀਪੇਰੰਬਦੂਰ 'ਚੋਂ ਦੇ ਹੀ ਸਪੈਸ਼ਲ ਇਕੋਨਾਮਿਕ ਜੋਨ 'ਚ ਦੋ ਯੂਨੀਟਸ ਚਲਾ ਰਹੀ ਹੈ, ਜਿਸ 'ਚ ਕਰੀਬ 7000 ਲੋਕ ਕੰਮ ਕਰ ਰਹੇ ਹਨ।


Aarti dhillon

Content Editor

Related News