ਕੰਪੋਜੀਸ਼ਨ ਟੈਕਸਦਾਤਾਵਾਂ ਲਈ ਸਾਲਾਨਾ ਰਿਟਰਨ ਫਾਰਮ GSTR-4 ਜਾਰੀ

07/22/2020 3:03:42 PM

ਨਵੀਂ ਦਿੱਲੀ— ਜੀ. ਐੱਸ. ਟੀ. ਨੈੱਟਵਰਕ ਨੇ ਕੰਪੋਜੀਸ਼ਨ ਟੈਕਸਦਾਤਾਵਾਂ ਲਈ ਸਾਲਾਨਾ ਰਿਟਰਨ ਫਾਰਮ ਜੀ. ਐੱਸ. ਟੀ. ਆਰ.-4 ਜਾਰੀ ਕਰ ਦਿੱਤਾ ਹੈ।


ਇਸ ਨਾਲ 17 ਲੱਖ ਤੋਂ ਜ਼ਿਆਦਾ ਕੰਪੋਜੀਸ਼ਨ ਟੈਕਸਦਾਤਾ ਜੀ. ਐੱਸ. ਟੀ. ਪੋਰਟਲ 'ਤੇ ਸਾਲ 2019-20 ਲਈ ਸਾਲਾਨਾ ਰਿਟਰਨ ਦਾਖ਼ਲ ਕਰ ਸਕਣਗੇ।
ਜੀ. ਐੱਸ. ਟੀ. ਐੱਨ. ਮੁਤਾਬਕ, ਅਜੇ ਸਾਲ 2018-19 'ਚ ਕੰਪੋਜੀਸ਼ਨ ਟੈਕਸਦਾਤਾ ਨੂੰ ਫਾਰਮ ਜੀ. ਐੱਸ. ਟੀ. ਆਰ.-4 ਤਿਮਾਹੀ ਭਰਨਾ ਹੁੰਦਾ ਹੈ ਪਰ ਸਾਲ 2019-20 'ਚ ਫਾਰਮ ਜੀ. ਐੱਸ. ਟੀ. ਆਰ.-4 ਸਾਲਾਨਾ ਆਧਾਰ 'ਤੇ ਭਰਨਾ ਹੈ। ਇਸ ਤਰ੍ਹਾਂ ਨਾਂ ਇਕ ਹੋਣ ਦੇ ਬਾਵਜੂਦ ਦੋਵੇਂ ਹੀ ਫਾਰਮ ਜੀ. ਐੱਸ. ਟੀ. ਆਰ.-4 ਇਕ-ਦੂਜੇ ਤੋਂ ਬਿਲਕੁਲ ਵੱਖਰੇ ਹਨ। ਤਿਮਾਹੀ ਰਿਟਰਨ ਭਰਨ ਲਈ ਫਾਰਮ ਜੀ. ਐੱਸ. ਟੀ. ਸੀ. ਐੱਮ. ਪੀ.-08 'ਚ ਹਰ ਤਿਮਾਹੀ ਇਕ ਸਟੇਟਮੈਂਟ ਫਾਈਲ ਕਰਨੀ ਹੋਵੇਗੀ ਅਤੇ ਸਾਲਾਨਾ ਰਿਟਰਨ ਲਈ ਫਾਰਮ ਜੀ. ਐੱਸ. ਟੀ. ਆਰ.-9ਏ ਫਾਈਲ ਕਰਨਾ ਵਿਕਲਪਿਕ ਹੋਵੇਗਾ। ਸਾਲਾਨਾ ਰਿਟਰਨ ਨਵੇਂ ਫਾਰਮ ਜੀ. ਐੱਸ. ਟੀ. ਆਰ.-4 'ਚ ਭਰਨੀ ਹੋਵੇਗੀ। ਵਿੱਤੀ ਸਾਲ 2019-20 ਲਈ ਸਾਲਾਨਾ ਰਿਟਰਨ ਫਾਰਮ ਜੀ. ਐੱਸ. ਟੀ. ਆਰ.-4 ਫਾਈਲ ਕਰਨ ਦੀ ਅੰਤਿਮ ਤਾਰੀਖ਼ ਵਧਾ ਕੇ 31 ਅਗਸਤ 2020 ਹੋ ਗਈ ਹੈ।


Sanjeev

Content Editor

Related News