ਅਨਿਲ ਕਪੂਰ ਅਤੇ ਸੋਨਮ ਕਪੂਰ ਨੇ ਹੋਮਟੀਮ ’ਚ ਸਾਂਝੇਦਾਰੀ ਦੇ ਮਹੱਤਵ ’ਤੇ ਦਿੱਤਾ ਜ਼ੋਰ

04/12/2024 11:09:20 AM

ਨਵੀਂ ਦਿੱਲੀ (ਬਿਜ਼ਨੈੱਸ ਨਿਊਜ਼)- ਪਿਛਲੇ 9 ਸਾਲਾਂ ਤੋਂ ਏਰੀਅਲ ਇੰਡੀਆ ਨੇ ਘਰੇਲੂ ਕੰਮਾਂ ਦੇ ਆਸਮਾਨ ਵੰਡ ਦੇ ਬਾਰੇ ’ਚ ਚਰਚਾਵਾਂ ਨੂੰ ਤੇਜ਼ ਕੀਤਾ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਪੁਰਸ਼ਾਂ ਨੂੰ ਹੈਸ਼ਟੈਗ ਸ਼ੇਅਰਦਲੋਡ ਲਈ ਪ੍ਰੇਰਿਤ ਕੀਤਾ ਹੈ। ਜਿਵੇਂ-ਜਿਵੇਂ ਸਮਾਜ ਅੱਗੇ ਵੱਧ ਰਿਹਾ ਹੈ, ਪੁਰਸ਼ਾਂ ਨੇ ਆਪਣੇ ਸਾਥੀਆਂ ਦਾ ਸਮਾਨ ਰੂਪ ਨਾਲ ਸਮਰਥਨ ਕਰਨ ਦੇ ਮਹੱਤਵ ਨੂੰ ਤੇਜ਼ੀ ਨਾਲ ਪਛਾਣਿਆ ਹੈ। ਇਸ ਸਾਲ ਏਰੀਅਲ ਨੇ ਇਕ ਪ੍ਰਾਸੰਗਿਕ ਸਵਾਲ ਚੁੱਕਿਆ-ਤੁਹਾਡੀ ਹੋਮਟੀਮ ਕਿੰਨੀ ਮਜ਼ਬੂਤ ਹੈ? ਪੁਰਸ਼ਾਂ ਨੂੰ ਹੈਸ਼ਟੈਗ ਸ਼ੇਅਰਦਲੋਡ ਲਈ ਪ੍ਰੇਰਿਤ ਕਰ ਕੇ, ਏਰੀਅਲ ਦਾ ਉਦੇਸ਼ ਪਤੀਆਂ ਅਤੇ ਪਤਨੀਆਂ ਵਿਚਕਾਰ ਸਮਾਨ ਮਲਕੀਅਤ ਅਤੇ ਘਰੇਲੂ ਕੰਮਾਂ ਨੂੰ ਮਿਲ ਕੇ ਕਰਨ ਦੀ ਸੰਸਕ੍ਰਿਤੀ ਨੂੰ ਬੜ੍ਹਾਵਾ ਦੇਣਾ ਹੈ, ਜਿਸ ਨਾਲ ਘਰ ਚਲਾਉਣ ਦੇ ਸਰੀਰਕ ਅਤੇ ਮਾਨਸਿਕ ਦੋਵੇਂ ਪਹਿਲੂਆਂ ਨੂੰ ਸਮਰਥ ਰੂਪ ਨਾਲ ਏਕੀਕ੍ਰਿਤ ਕੀਤਾ ਜਾ ਸਕੇ।

ਇਹ ਖ਼ਬਰ ਵੀ ਪੜ੍ਹੋ - ਨਾਭਾ ਦੇ ਸਰਕਾਰੀ ਕਾਲਜ 'ਚ ਵਿਦਿਆਰਥਣ ਨਾਲ ਗੈਂਗਰੇਪ ਦੇ ਮਾਮਲੇ 'ਚ ਵੱਡਾ ਖ਼ੁਲਾਸਾ

ਇਸ ਮੁਹਿੰਮ ਦੇ ਲਾਂਚ ਪ੍ਰੋਗਰਾਮ ’ਚ ਇਕ ਵੱਕਾਰੀ ਪੈਨਲ ਸ਼ਾਮਲ ਹੋਇਆ, ਜਿਸ ’ਚ ਬਾਲੀਵੁੱਡ ਆਈਕਨ ਅਨਿਲ ਕਪੂਰ, ਅਦਾਕਾਰਾ ਸੋਨਮ ਕਪੂਰ, ਪੀ. ਐਂਡ ਜੀ. ਇੰਡੀਆ ਦੀ ਚੀਫ ਮਾਰਕੀਟਿੰਗ ਆਫਿਸਰ ਮੁਕਤਾ ਮਾਹੇਸ਼ਵਰੀ ਅਤੇ ਉਪ ਪ੍ਰਧਾਨ-ਫੈਬ੍ਰਿਕ ਕੇਅਰ, ਪੀ. ਐਂਡ ਜੀ. ਭਾਰਤੀ ਉਪ ਮਹਾਦੀਪ ਅਤੇ ਜੋਸੀ ਪਾਲ, ਬੀ. ਬੀ. ਡੀ. ਓ. ਇੰਡੀਆ ਦੇ ਪ੍ਰਧਾਨ ਅਤੇ ਚੀਫ ਕ੍ਰਿਏਟਿਵ ਆਫਿਸਰ ਸ਼ਾਮਿਲ ਸਨ। ਪੈਨਲਿਸਟ ਨੇ ਅਸਲ ਸਾਂਝੇਦਾਰੀ ਅਤੇ ਘਰੇਲੂ ਕੰਮਾਂ ’ਚ ਸਮਾਨ ਹਿੱਸੇਦਾਰੀ ਦੇ ਮਹੱਤਵ ਦੇ ਬਾਰੇ ਨਿੱਜੀ ਕਿੱਸੇ ਅਤੇ ਅਨੁਭਵ ਸਾਂਝੇ ਕੀਤੇ। ਆਨੰਦ ਆਹੁਜਾ (ਸੋਨਮ ਕਪੂਰ ਦੇ ਪਤੀ) ਨੇ ਸੋਨਮ ਦੁਆਰਾ ਇਵੈਂਟ ’ਚ ਸ਼ਾਮਿਲ ਹੋਣ ਦੌਰਾਨ ਘਰੇਲੂ ਜ਼ਿੰਮੇਦਾਰੀਆਂ ਦਾ ਸਰਗਰਮ ਰੂਪ ਨਾਲ ਧਿਆਨ ਰੱਖ ਕੇ ਸੱਚੀ ਸਾਂਝੇਦਾਰੀ ਦਾ ਉਦਾਹਰਣ ਪੇਸ਼ ਕੀਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Anmol Tagra

This news is Content Editor Anmol Tagra