ਕਰਜ਼ਾ ਚੁਕਾਉਣ ਲਈ ਰੋਡ ਪ੍ਰਾਜੈਕਟ, ਮਿਊਚੁਅਲ ਫੰਡ ਤੋਂ ਰੇਡੀਓ ਯੂਨਿਟ ਤੱਕ ਵੇਚਣਗੇ ਅਨਿਲ ਅੰਬਾਨੀ

07/12/2019 5:00:33 PM

ਨਵੀਂ ਦਿੱਲੀ — ਭਾਰੀ ਕਰਜ਼ੇ ਦੇ ਸੰਕਟ ਨਾਲ ਜੂਝ ਰਹੇ ਅਨਿਲ ਅੰਬਾਨੀ ਰੇਡੀਓ ਯੂਨਿਟ, ਮਿਊਚੁਅਲ ਫੰਡ ਤੋਂ ਲੈ ਕੇ ਰੋਡ ਪ੍ਰਾਜੈਕਟ ਤੱਕ ਵੇਚ ਕੇ 21,700 ਕਰੋਡ਼ ਰੁਪਏ (3.2 ਅਰਬ ਡਾਲਰ) ਵੇਚਣ ਦੀ ਯੋਜਨਾ ਬਣਾ ਰਹੇ ਹਨ। ਉਹ ਇਸ ਦੇ ਮਾਧਿਅਮ ਨਾਲ ਆਪਣਾ ਕਰਜ਼ਾ ਘੱਟ ਕਰਨਾ ਚਾਹੁੰਦੇ ਹਨ। ਬਲੂਮਬਰਗ ਦੀ ਇਕ ਰਿਪੋਰਟ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਉਹ ਬੀਤੇ 14 ਮਹੀਨਿਆਂ ਦੌਰਾਨ 35,000 ਕਰੋਡ਼ ਰੁਪਏ ਦਾ ਕਰਜ਼ਾ ਚੁੱਕਾ ਚੁੱਕੇ ਹਨ।

ਅਨਿਲ ਅੰਬਾਨੀ ਦੇ ਰਿਲਾਇੰਸ ਗਰੁੱਪ ਦੇ ਬੁਲਾਰੇ ਨੇ ਕਿਹਾ ਕਿ ਰਿਲਾਇੰਸ ਇਨਫ੍ਰਾਸਟਰੱਕਚਰ ਆਪਣੇ 9 ਰੋਡ ਪ੍ਰਾਜੈਕਟ ਵੇਚ ਕੇ 9000 ਕਰੋਡ਼ ਰੁਪਏ ਜੁਟਾਉਣ ਦੀ ਯੋਜਨਾ ਬਣਾ ਰਿਹਾ ਹੈ। ਉਥੇ ਹੀ ਰਿਲਾਇੰਸ ਕੈਪੀਟਲ ਨੂੰ ਆਪਣੀ ਰੇਡੀਓ ਯੂਨਿਟ ਦੀ ਵਿਕਰੀ ਨਾਲ 1200 ਕਰੋਡ਼ ਅਤੇ ਵਿੱਤੀ ਕਾਰੋਬਾਰ ’ਚ ਆਪਣੀ ਹੋਲਡਿੰਗ ਵੇਚਣ ਨਾਲ 11,500 ਕਰੋਡ਼ ਰੁਪਏ ਮਿਲਣ ਦੀ ਉਮੀਦ ਹੈ।

ਰੇਟਿੰਗ ਘਟਣ ਨਾਲ ਵਧੀ ਚਿੰਤਾ

ਏਸੈੱਟ ਵੇਚਣ ਨਾਲ ਅੰਬਾਨੀ ਨੂੰ ਆਪਣੀਆਂ ਗਰੁੱਪ ਕੰਪਨੀਆਂ ਦੀ ਵਿੱਤੀ ਸਿਹਤ ਸੁਧਾਰਨ ’ਚ ਮਦਦ ਮਿਲੇਗੀ। ਹਾਲਾਂਕਿ ਉਨ੍ਹਾਂ ਦੀ ਇਕ ਕੰਪਨੀ ਦੇ ਆਡਿਟਰ ਨੇ ਹਾਲ ਹੀ ’ਚ ਅਸਤੀਫਾ ਦੇ ਦਿੱਤਾ ਅਤੇ ਦੂਜੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਵੀ ਗਿਰਾਵਟ ਦਰਜ ਕੀਤੀ ਗਈ। ਰੇਟਿੰਗ ਘਟਣ ਨਾਲ ਕ੍ਰੈਡਿਟ ਮਾਰਕੀਟ ਦੀਆਂ ਚਿੰਤਾਵਾਂ ਵੀ ਵਧ ਗਈਆਂ ਹਨ।

ਐਸੇਟ ਸੇਲ ਦੀ ਪ੍ਰਕਿਰਿਆ ਜਲਦ ਸ਼ੁਰੂ ਕਰਨਾ ਜ਼ਰੂਰੀ

ਕੇਅਰ ਰੇਟਿੰਗਸ ਨੇ ਆਪਣੇ ਅਪ੍ਰੈਲ ਦੇ ਸਟੇਟਮੈਂਟ 'ਚ ਰਿਲਾਇੰਸ ਕੈਪੀਟਲ ਦੇ ਡਿਸਇਨਵੈਸਟਮੈਂਟ 'ਚ ਦੇਰੀ ਵੱਲ ਸੰਕੇਤ ਦਿੱਤਾ ਸੀ। ਇਸ ਦੇ ਨਾਲ ਹੀ ਕੰਪਨੀ ਦੀ ਰੇਟਿੰਗ ਵਿਚ ਕਟੌਤੀ ਵੀ ਕਰ ਦਿੱਤੀ ਗਈ ਸੀ। ਇਸ ਤੋਂ ਪਹਿਲੇ ਸਾਲ 2017 ਵਿਚ ਰਿਲਾਇੰਸ ਕਮਿਊਨੀਕੇਸ਼ਨਸ ਨੂੰ ਜੀਓ ਦੇ ਹੱਥੋਂ ਵੇਚਣ ਦੀ ਹੋਈ ਡੀਲ ਵੀ ਇਸ ਸਾਲ ਦੀ ਸ਼ੁਰੂਆਤ ਵਿਚ ਰੱਦ ਹੋ ਗਈ ਸੀ। 

ਰਿਲਾਇੰਸ ਨੂੰ ਕਰਜ਼ਾ ਚੁਕਾਉਣ ਲਈ 180 ਦਿਨ ਦਾ ਸਮਾਂ

ਰਿਲਾਇੰਸ ਇਨਫਰਾ ਨੇ 16 ਰਿਣਦਾਤਿਆਂ ਤੋਂ ਇੰਟਰ ਕ੍ਰੈਡਿਟ ਐਗਰੀਮੈਂਚਟ ਕੀਤਾ ਹੈ। ਇਸ ਸਮਝੌਤੇ ਦੇ ਬਾਅਦ ਰਿਲਾਇੰਸ ਨੂੰ ਕਰਜ਼ਾ ਚੁਕਾਉਣ ਲਈ 180 ਦਿਨਾਂ ਦਾ ਸਮਾਂ ਮਿਲਿਆ ਹੈ। ਕੰਪਨੀ ਨੇ ਦੱਸਿਆ ਕਿ ਕਰਜ਼ੇ ਦੇ ਬੰਦੋਬਸਤ ਲਈ ਉਸਦੇ ਸਾਰੇ ਰਿਣਦਾਤਿਆਂ ਨੇ ਆਈ.ਸੀ.ਏ. 'ਤੇ ਦਸਤਖਤ ਕੀਤੇ ਹਨ।

ਗਰੁੱਪ ਦੀਆਂ 4 ਵੱਡੀਆਂ ਕੰਪਨੀਆਂ 'ਤੇ 93.9 ਹਜ਼ਾਰ ਕਰੋੜ ਕਰਜ਼

ਅਨਿਲ ਅੰਬਾਨੀ ਨੇ 11 ਜੂਨ ਨੂੰ ਕਿਹਾ ਕਿ ਗਰੁੱਪ ਨੇ ਬੀਤੇ 14 ਮਹੀਨਿਆਂ ਵਿਚ ਐਸੇਟ ਵੇਚ ਕੇ 35 ਹਜ਼ਾਰ ਕਰੋੜ ਦੇ ਕਰਜ਼ੇ ਦਾ ਭੁਗਤਾਨ ਕੀਤਾ ਹੈ। ਗਰੁੱਪ ਦੀਆਂ 4 ਵੱਡੀਆਂ ਕੰਪਨੀਆਂ 'ਤੇ ਲਗਭਗ 93,900 ਕਰੋੜ ਰੁਪਏ ਦਾ ਕਰਜ਼ਾ ਹੈ। ਇਸ ਵਿਚ ਫਲੈਗਸ਼ਿਪ ਕੰਪਨੀ ਰਿਲਾਇੰਸ ਕਮਿਊਨੀਕੇਸ਼ਨਜ਼ ਸ਼ਾਮਲ ਨਹੀਂ ਹੈ, ਜਿਹੜੀ ਕਿ ਹੁਣੇ ਜਿਹੇ ਇਨਸਾਲਵੈਂਸੀ ਪ੍ਰਕਿਰਿਆ ਵਿਚ ਪਹੁੰਚ ਗਈ ਸੀ।

ਰਿਲਾਇੰਸ ਕੈਪੀਟਲ ਦਾ 5 ਹਜ਼ਾਰ ਕਰੋੜ ਹਾਸਲ ਕਰਨ ਦਾ ਟੀਚਾ

ਕੰਪਨੀ                                     ਐਸੇਟ ਵਿਕਣਗੀਆਂ                                                         ਟੀਚਾ

ਰਿਲਾਇੰਸ ਇਨਫਰਾ                       9 ਰੋਡ ਪ੍ਰੋਜੈਕਟ                                                   9,000 ਕਰੋੜ
ਰਿਲਾਇੰਸ ਇਨਫਰਾ                       ਸਾਂਤਾਕਰੂਜ਼ ਆਫਿਸ ਦੀ ਲੀਜ਼                                           -
ਰਿਲਾਇੰਸ ਕੈਪੀਟਲ                      ਰਿਲਾਇੰਸ ਜਨਰਲ ਇੰਸ਼ੋਰੈਂਸ 'ਚ 100 ਫੀਸਦੀ ਹਿੱਸਾ          5,000 ਕਰੋੜ
ਰਿਲਾਇੰਸ ਕੈਪੀਟਲ                      ਰਿਲਾਇੰਸ ਨਿਪਪਾਨ ਲਾਈਫ ਐਸੇਟ ਮੈਨੇਜਮੈਂਟ                 4,500 ਕਰੋੜ
ਰਿਲਾਇੰਸ ਕੈਪੀਟਲ                      ਪ੍ਰਾਈਮ ਫੋਕਸ                                                      1,000 ਕਰੋੜ
ਰਿਲਾਇੰਸ ਕੈਪੀਟਲ                      ਪ੍ਰਾਈਵੇਟ ਇਕੁਇਟੀ/ ਰਿਅਲ ਅਸਟੇਟ                          1,000 ਕਰੋੜ
ਰਿਲਾਇੰਸ ਕੈਪੀਟਲ                          ਰੇਡਿਓ ਬਿਜ਼ਨੈੱਸ                                                 1,200 ਕਰੋੜ