ਅਨਿਲ ਅੰਬਾਨੀ ਦੀ ਕੰਪਨੀ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ, ਕੋਰੋਨਾ ਆਫ਼ਤ ਦਰਮਿਆਨ ਮੁਨਾਫਾ ਹੋਇਆ ਦੁੱਗਣਾ

10/23/2020 11:00:37 AM

ਨਵੀਂ ਦਿੱਲੀ — ਅਨਿਲ ਅੰਬਾਨੀ ਸਮੂਹ ਦੀ ਕੰਪਨੀ ਰਿਲਾਇੰਸ ਪਾਵਰ ਨੇ ਹੈਰਾਨੀਜਨਕ ਪ੍ਰਦਰਸ਼ਨ ਕਰ ਕੇ ਦਿਖਾਇਆ ਹੈ। ਕੋਰੋਨਾ ਵਿਚਕਾਰ ਸਤੰਬਰ ਨੂੰ ਖਤਮ ਹੋਈ ਤਿਮਾਹੀ ਵਿਚ ਕੰਪਨੀ ਦਾ ਮੁਨਾਫਾ ਦੁੱਗਣੇ ਤੋਂ ਵੱਧ ਗਿਆ ਹੈ। ਕੰਪਨੀ ਨੇ 105.67 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ।
ਚਾਲੂ ਵਿੱਤੀ ਸਾਲ ਯਾਨੀ ਜੁਲਾਈ ਤੋਂ ਸਤੰਬਰ ਦੀ ਤਿਮਾਹੀ ਵਿਚ ਰਿਲਾਇੰਸ ਪਾਵਰ ਦਾ ਏਕੀਕ੍ਰਿਤ ਸ਼ੁੱਧ ਲਾਭ ਦੁੱਗਣੇ ਤੋਂ ਵੱਧ ਕੇ 105.67 ਕਰੋੜ ਰੁਪਏ ਹੋ ਗਿਆ। ਕੰਪਨੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਸਟਾਕ ਮਾਰਕੀਟ ਨੂੰ ਦਿੱਤੀ।
ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਵਿਚ ਕੰਪਨੀ ਦਾ ਸ਼ੁੱਧ ਮੁਨਾਫਾ 45.06 ਕਰੋੜ ਰੁਪਏ ਰਿਹਾ ਸੀ। ਸਤੰਬਰ ਦੀ ਤਿਮਾਹੀ 'ਚ ਕੰਪਨੀ ਦੀ ਕੁਲ ਆਮਦਨ 2,626.49 ਕਰੋੜ ਰੁਪਏ ਰਹੀ। ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਵਿਚ ਇਹ 2,239.10 ਕਰੋੜ ਰੁਪਏ ਸੀ। ਇਸ ਤਰ੍ਹਾਂ ਕੰਪਨੀ ਦੀ ਕੁੱਲ ਆਮਦਨੀ ਵਿਚ ਲਗਭਗ 17.3 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

ਨਕਦ ਇਕੱਠਾ ਕਰਨ ਦਾ ਭਰੋਸਾ

ਮਹੱਤਵਪੂਰਣ ਗੱਲ ਇਹ ਹੈ ਕਿ ਕੰਪਨੀ ਦੇ ਸਿਰ 'ਤੇ ਬਹੁਤ ਵੱਡਾ ਕਰਜ਼ਾ ਹੈ ਅਤੇ ਇਹ ਕਰਜ਼ਾ ਇਸਦੀ ਕੁਲ ਸੰਪੱਤੀਆਂ ਤੋਂ ਵੱਧ ਹੈ। ਕੰਪਨੀ ਨੇ ਕਿਹਾ ਕਿ ਸਮੇਂ ਸਿਰ ਗੈਸ ਅਧਾਰਤ ਬਿਜਲੀ ਘਰ ਦੇ ਉਪਕਰਣਾਂ ਦਾ ਮੁਦਰੀਕਰਨ ਕਰ ਕੇ, ਸਮੇਂ ਸਿਰ ਢੁਕਵੀਂ ਅਤੇ ਲੋੜੀਂਦੀ ਨਕਦੀ ਦੇ ਪ੍ਰਬੰਧ ਕਰਨ ਦਾ ਭਰੋਸਾ ਹੈ। ਕੰਪਨੀ ਕਈ ਹੋਰ ਸਹਾਇਕ ਕੰਪਨੀਆਂ ਦੀ ਜਾਇਦਾਦ ਵੀ ਵੇਚੇਗੀ।

ਇਹ ਵੀ ਪੜ੍ਹੋ : ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਵਧੀ, ਜਾਣੋ ਅੱਜ ਦੇ ਤਾਜ਼ੇ ਭਾਅ

ਕੋਰੋਨਾ ਦਾ ਅਸਰ

ਰਿਲਾਇੰਸ ਪਾਵਰ ਨੇ ਕਿਹਾ ਕਿ ਤਾਲਾਬੰਦੀ ਦੌਰਾਨ ਬਿਜਲੀ ਦੀ ਮੰਗ ਵਿਚ ਭਾਰੀ ਗਿਰਾਵਟ ਆਈ, ਖ਼ਾਸਕਰ ਉਦਯੋਗਿਕ ਅਤੇ ਵਪਾਰਕ ਖਪਤਕਾਰਾਂ ਦੇ ਹਿੱਸਿਆਂ ਵਿਚ। ਪਰ ਤਾਲਾਬੰਦੀ ਹਟਾਏ ਜਾਣ ਤੋਂ ਬਾਅਦ ਬਿਜਲੀ ਦੀ ਮੰਗ ਆਮ ਪੱਧਰ 'ਤੇ ਪਹੁੰਚ ਗਈ।

ਇਹ ਵੀ ਪੜ੍ਹੋ : ਦੀਵਾਲੀ ਤੋਂ ਬਾਅਦ ਹੋਰ ਘਟਣਗੇ ਕਾਜੂ-ਬਦਾਮ ਅਤੇ ਸੌਗੀ ਦੇ ਭਾਅ, ਜਾਣੋ ਕਿਉਂ?

ਜ਼ਿਕਰਯੋਗ ਹੈ ਕਿ ਰਿਲਾਂਇੰਸ ਅਨਿਲ ਧੀਰੂਭਾਈ ਅੰਬਾਨੀ ਸਮੂਹ ਦੇ ਮੁਖੀ ਮੌਜੂਦਾ ਸਮੇਂ 'ਚ ਭਾਰੀ ਕਰਜ਼ੇ ਹੇਠ ਹਨ। ਅਜਿਹੇ 'ਚ ਇਹ ਖਬਰ ਉਨ੍ਹਾਂ ਲਈ ਰਾਹਤ ਵਾਲੀ ਹੈ। ਉਨ੍ਹਾਂ ਦੀਆਂ ਕਈ ਕੰਪਨੀਆਂ ਦੀ ਹਾਲਤ ਖ਼ਸਤਾ ਹੈ ਅਤੇ ਉਹ ਖ਼ੁਦ ਇਕ ਚੀਨੀ ਬੈਂਕ ਤੋਂ ਲੋਨ ਬਕਾਇਆ ਮਾਮਲੇ 'ਚ ਬ੍ਰਿਟੇਨ ਦੀ ਅਦਾਲਤ 'ਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ।

ਇਹ ਵੀ ਪੜ੍ਹੋ : RBI ਨੇ ਦਿੱਤੇ ਬੈਂਕ ਫ੍ਰਾਡ ਤੋਂ ਬਚਣ ਦੇ ਅਹਿਮ ਟਿਪਸ, ਪੈਸੇ ਬਚਾਉਣੇ ਹਨ ਤਾਂ ਫ੍ਰਾਡ ਦੀ ਸੂਚਨਾ ਤੁਰੰਤ ਆਪਣੇ ਬੈਂਕ ਨੂੰ
 

Harinder Kaur

This news is Content Editor Harinder Kaur