ਕੋਰੋਨਾ ਮਰੀਜ਼ਾਂ ਮਦਦ ਲਈ ਅੱਗੇ ਆਉਣ ਵਾਲਿਆਂ ’ਚ ਪਹਿਲੇ ਉਦਯੋਗਪਤੀ ਆਨੰਦ ਮਹਿੰਦਰਾ, ਦੇਣਗੇ ਆਪਣੀ ਪੂਰੀ ਸੈਲਰੀ

03/23/2020 12:52:25 AM

ਨਵੀਂ ਦਿੱਲੀ (ਇੰਟ.)-ਪੈਰ ਪਸਾਰਦੇ ਕੋਰੋਨਾ ਵਾਇਰਸ ਤੋਂ ਦੇਸ਼ ਨੂੰ ਬਚਾਉਣ ਲਈ ਪ੍ਰਧਾਨ ਮੰਤਰੀ (ਪੀ. ਐੱਮ.) ਤੋਂ ਲੈ ਕੇ ਆਮ ਜਨਤਾ ਤੱਕ ਸਾਰੇ ਕੋਸ਼ਿਸ਼ਾਂ ਕਰ ਰਹੇ ਹਨ। ਦੇਸ਼ ’ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ, 340 ਤੋਂ ਜ਼ਿਆਦਾ ਲੋਕ ਕੋਰੋਨਾ ਪਾਜ਼ੀਟਿਵ ਹੋ ਗਏ ਹਨ। ਅੱਜ ਜਨਤਾ ਕਰਫਿਊ ਦਾ ਿਦਨ ਹੈ, ਲੋਕ ਘਰੋਂ ਬਾਹਰ ਨਹੀਂ ਨਿਕਲ ਰਹੇ ਹਨ।

ਹੁਣ ਕੋਰੋਨਾ ਦੇ ਕੇਸ ਅੱਗੇ ਹੋਰ ਵਧਣ ਦੇ ਖਦਸ਼ੇ ਦੇ ਮੱਦੇਨਜ਼ਰ ਆਨੰਦ ਮਹਿੰਦਰਾ ਅਜਿਹੇ ਪਹਿਲੇ ਉਦਯੋਗਪਤੀ ਵਜੋਂ ਸਾਹਮਣੇ ਆਏ ਹਨ, ਜਿਨ੍ਹਾਂ ਨੇ ਮਦਦ ਦੀ ਪੇਸ਼ਕਸ਼ ਕੀਤੀ ਹੈ। ਮਹਿੰਦਰਾ ਨੇ ਮਰੀਜ਼ਾਂ ਲਈ ਆਪਣੇ ਰਿਜ਼ੋਰਟਸ ਦੇਣ ਦੇ ਨਾਲ-ਨਾਲ ਆਪਣੀ ਪੂਰੀ ਸੈਲਰੀ ਦੇ ਕੇ ਮਾਨੀਟਰੀ ਮਦਦ ਦੀਆਂ ਗੱਲਾਂ ਕਹੀਆਂ।

ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਤੁਰੰਤ ਇਨ੍ਹਾਂ ਸੰਭਾਵਨਾਵਾਂ ’ਤੇ ਕੰਮ ਕਰਨਾ ਸ਼ੁਰੂ ਕਰ ਰਹੀ ਹੈ ਕਿ ਕਿਵੇਂ ਉਨ੍ਹਾਂ ਦੀਆਂ ਨਿਰਮਾਣ ਇਕਾਈਆਂ ’ਚ ਵੈਂਟੀਲੇਟਰ ਤਿਆਰ ਕੀਤੇ ਜਾ ਸਕਦੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕਲੱਬ ਮਹਿੰਦਰਾ ਰਿਜ਼ੋਰਟਸ ਮਰੀਜ਼ਾਂ ਦੀ ਦੇਖਭਾਲ ਲਈ ਟੈਂਪਰੇਰੀ ਫੈਸੇਲਿਟੀ ਵਜੋਂ ਵਰਤੋਂ ਕੀਤੇ ਜਾ ਸਕਦੇ ਹਨ। ਆਨੰਦ ਨੇ ਇਸ ਤੋਂ ਇਲਾਵਾ ਇਹ ਵੀ ਕਿਹਾ ਕਿ ਉਨ੍ਹਾਂ ਦੀ ਕੰਪਨੀ ਹੋਰ ਫੈਸੇਲਿਟੀਜ਼ ਤਿਆਰ ਕਰਨ ’ਚ ਸਰਕਾਰ ਅਤੇ ਫੌਜ ਦੀ ਪੂਰੀ ਮਦਦ ਕਰੇਗੀ।

ਆਨੰਦ ਮਹਿੰਦਰਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਕਾਫੀ ਤੇਜ਼ੀ ਨਾਲ ਵਧ ਸਕਦੀ ਹੈ, ਜਿਸ ਕਾਰਣ ਮੈਡੀਕਲ ਇਨਫ੍ਰਾਸਟਰੱਕਚਰ ’ਤੇ ਭਾਰੀ ਦਬਾਅ ਪੈ ਸਕਦਾ ਹੈ। ਅਜਿਹੇ ’ਚ ਅਗਲੇ ਕੁਝ ਹਫਤਿਆਂ ਦਾ ਲਾਕਡਾਊਨ ਮਦਦਗਾਰ ਸਾਬਤ ਹੋ ਸਕਦਾ ਹੈ। ਅਜਿਹਾ ਕਰਨ ਨਾਲ ਮੈਡੀਕਲ ਕੇਅਰ ’ਤੇ ਦਬਾਅ ਥੋੜ੍ਹਾ ਘੱਟ ਹੋਵੇਗਾ।


Karan Kumar

Content Editor

Related News