ਅਨੰਦ ਮਹਿੰਦਰਾ ਨੇ ਆਪਣੀ ਨਵੀਂ ਕਾਰ ਤੋਂ ਚੁੱਕਿਆ ਪਰਦਾ, ਜਾਣੋ ਕੀ ਰੱਖਿਆ ਇਸ ਕਾਰ ਦਾ ਨਾਮ
10/07/2018 4:07:33 PM
ਨਵੀਂ ਦਿੱਲੀ — ਮਹਿੰਦਰਾ ਗਰੁੱਪ ਦੇ ਕਾਰਜਕਾਰੀ ਚੇਅਰਮੈਨ ਆਨੰਦ ਮਹਿੰਦਰਾ ਨੂੰ ਉਨ੍ਹਾਂ ਦੀ ਟੀਮ ਨੇ ਇਕ ਨਵੀਂ ਕਾਰ ਗਿਫਟ ਕੀਤੀ ਹੈ। ਇਹ ਕਾਰ ਮਹਿੰਦਰਾ ਐਂਡ ਮਹਿੰਦਰਾ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਐੱਸ.ਯੂ.ਵੀ. ਹੈ। ਐਮ.ਐਂਡ.ਐੱਮ. ਦੀ ਟੀਮ ਨੇ ਇਸ ਨੂੰ ਖਾਸ ਤੌਰ 'ਤੇ ਅਨੰਦ ਮਹਿੰਦਰਾ ਲਈ ਤਿਆਰ ਕੀਤਾ ਹੈ। ਸਟੀਲ ਗ੍ਰੇ ਮੈਟੇਲਿਕ ਰੰਗ ਦੀ ਇਹ ਐੱਸ.ਯੂ.ਵੀ. ਕੋਈ ਹੋਰ ਨਹੀਂ ਸਗੋਂ ਟੀ.ਯੂ.ਵੀ. 300 ਹੀ ਹੈ। ਅਨੰਦ ਮਹਿੰਦਰਾ ਨੇ ਟਵਿੱਟਰ 'ਤੇ ਇਸ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹ ਵੀ ਲਿਖਿਆ ਹੈ- 'ਇਹ ਫਾਇਨਲੀ ਆ ਗਈ ... ਮੇਰੀ ਟੀ.ਯੂ.ਵੀ. 300 ਪਲੱਸ। ਮੇਰੀ ਟੀਮ ਨੇ ਇੰਤਜ਼ਾਰ ਕਰਵਾਇਆ ... ਪਰ ਇਸ ਦੇ ਆਉਣ ਤੋਂ ਬਾਅਦ ਇੰਤਜ਼ਾਰ, ਇੰਤਜ਼ਾਰ ਨਹੀਂ ਰਿਹਾ। ਇਸਦਾ ਰੰਗ ਸਟੀਲ ਗ੍ਰੇ ਮਟੈਲਿਕ ਹੈ।'
She finally arrived..My TUV 300 Plus. My chaps had kept me waiting...But it was worth the wait; they gave me this special steel-grey metallic paint. Yes, I had to give up my TUV 300 Green Monster, but now I have this beauty and I’ve named her the Grey Ghost.. pic.twitter.com/5Qw62ZdU9t
— anand mahindra (@anandmahindra) October 6, 2018
ਅਨੰਦ ਮਹਿੰਦਰਾ ਨੇ ਟਵੀਟ ਕੀਤਾ-'ਹੁਣ ਮੈਨੂੰ ਆਪਣੀ ਟੀ.ਯੂ.ਵੀ. 300 ਗ੍ਰੀਨ ਮਾਨਸਟਰ ਛੱਡਣੀ ਪਵੇਗੀ ਪਰ ਹੁਣ ਮੇਰੇ ਕੋਲ ਖੂਬਸੂਰਤ ਕਾਰ ਹੈ ਅਤੇ ਇਸ ਨੂੰ ਨਾਮ ਦਿੱਤਾ ਹੈ 'ਗ੍ਰੇ ਘੋਸਟ'।
ਅਨੰਦ ਮਹਿੰਦਰਾ ਨਹੀਂ ਇਸਤੇਮਾਲ ਕਰਦੇ ਕੋਈ ਹੋਰ ਕਾਰ
ਅਨੰਦ ਮਹਿੰਦਰਾ ਬਾਰੇ ਇਹ ਵੀ ਗੱਲ ਮਸ਼ਹੂਰ ਹੈ ਕਿ ਉਨ੍ਹਾਂ ਨੇ ਕਦੇ ਵੀ ਮਹਿੰਗੀਆਂ ਕਾਰਾਂ ਜਿਵੇਂ ਮਰਸੀਡੀਜ਼ ਜਾਂ ਔਡੀ ਦੀ ਵਰਤੋਂ ਨਹੀਂ ਕੀਤੀ। ਉਨ੍ਹਾਂ ਅਨੁਸਾਰ, ਉਹ ਸਿਰਫ ਆਪਣੀ ਬ੍ਰਾਂਡ ਦੀ ਕਾਰ ਦੀ ਹੀ ਵਰਤੋਂ ਕਰਦੇ ਹਨ, ਜਦੋਂ ਇਕ ਟਵਿੱਟਰ ਯੂਜ਼ਰ ਨੇ ਇਸ ਬਾਰੇ ਉਨ੍ਹਾਂ ਨੂੰ ਪੁੱਛਿਆ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਟੀ.ਯੂ.ਵੀ. 300 ਵਿਚ ਵੀ ਐੱਸ.ਯੂ.ਵੀ. ਵਰਗੇ ਹੀ ਫੀਚਰ ਹਨ। ਪਰ ਉਸ ਦਾ ਰੰਗ ਉਸਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ। ਉਨ੍ਹਾਂ ਨੇ ਇਹ ਵੀ ਲਿਖਿਆ ਕਿ ਉਹ ਕਾਰ ਦੇ ਅੰਦਰੂਨੀ ਹਿੱਸੇ ਦੀ ਫੋਟੋ ਵੀ ਸਾਂਝੀ ਕਰਨਗੇ।