ਆਈ.ਸੀ.ਪੀ. ਅਟਾਰੀ ਸਰਹੱਦ ਰਾਹੀਂ ਦੋ ਮਹੀਨਿਆਂ ਬਾਅਦ ਆਇਆ ਅਫਗਾਨੀ ਟਰੱਕ

05/29/2020 12:47:30 PM

ਅੰਮ੍ਰਿਤਸਰ : ਅਟਾਰੀ ਵਾਹਗਾ ਸਰਹੱਦ ਰਾਹੀਂ ਦੋ ਮਹੀਨਿਆਂ ਬਾਅਦ ਵਪਾਰ ਦੁਬਾਰਾ ਸ਼ੁਰੂ ਹੋ ਗਿਆ ਹੈ। ਜਾਣਕਾਰੀ ਮੁਤਾਬਕ ਵੀਰਵਾਰ ਨੂੰ ਮੁਲੱਠੀ ਨਾਲ ਲੱਦਿਆ ਅਫਗਾਨਿਸਤਾਨ ਦਾ ਟਰੱਕ ਅਟਾਰੀ ਸਰਹੱਦ  ਪਹੁੰਚਿਆ। ਇਸ ਮੌਕੇ ਕਸਟਮ ਮਹਿਕਮੇ ਵਲੋਂ ਸਮਾਜਿਕ ਦੂਰੀ ਦੀ ਪਾਲਣਾ ਕਰਦੇ ਹੋਏ ਇਸ ਦੀ ਅਨਲੋਡਿੰਗ ਕਰਨ ਲਈ ਸਿਰਫ 20 ਕੁਲੀਆਂ ਨੂੰ ਹੀ ਬੁਲਾਇਆ ਗਿਆ ਤਾਂ ਕਿ ਆਈ.ਸੀ.ਪੀ. 'ਤੇ ਕਿਸੇ ਤਰ੍ਹਾਂ ਦੀ ਭੀੜ ਇਕੱਠੀ ਨਾ ਹੋਵੇ ਅਤੇ ਕੋਰੋਨਾ ਇੰਫੈਕਸ਼ਨ ਤੋਂ ਸਭ ਦਾ ਬਚਾਅ ਹੋ ਚੁੱਕੇ।

ਇਹ ਵੀ ਪੜ੍ਹੋ : ਕਲਯੁੱਗੀ ਮਾਸੜ ਦੀ ਘਿਨੌਣੀ ਕਰਤੂਤ : ਹਵਸ ਦੇ ਭੁੱਖੇ ਨੇ ਮਾਸੂਮ ਨੂੰ ਬਣਾਇਆ ਆਪਣਾ ਸ਼ਿਕਾਰ

ਇਸ ਸਬੰਧੀ ਆਈ.ਸੀ.ਪੀ. 'ਚ ਤਾਇਨਾਤ ਲੈਂਡ ਪੋਰਟ ਅਥਾਰਟੀ ਆਫ ਇੰਡੀਆ (ਐਲਪੀਏਆਈ) ਦੇ ਇਕ ਵੱਡੇ ਅਧਿਕਾਰੀ ਨੇ ਦੱਸਿਆ ਕਿ ਜਿਵੇਂ ਹੀ ਟਰੱਕ ਆਈ.ਸੀ.ਪੀ. 'ਚ ਦਾਖਲ ਹੋਇਆ ਤਾਂ ਇਸ ਦੇ ਡਰਾਈਵਰ ਦੀ ਥਰਮਲ ਸਕ੍ਰੀਨਿੰਗ ਇੱਕ ਡਾਕਟਰ ਦੁਆਰਾ ਕੀਤੀ ਗਈ, ਜੋ ਕਿ ਪੰਜਾਬ ਦੇ ਸਿਹਤ ਮਹਿਕਮੇ ਨੇ ਸਮਾਜਿਕ ਦੂਰੀ ਬਣਾਈ ਰੱਖਣ ਲਈ ਭੇਜਿਆ ਸੀ। ਮਜ਼ਦੂਰਾਂ ਨੂੰ ਮਾਸਕ, ਦਸਤਾਨੇ ਦੀ ਸਹੂਲਤ ਵੀ ਦਿੱਤੀ ਗਈ। ”      

ਇਹ ਵੀ ਪੜ੍ਹੋ :  ਭਰਾ ਦੀ ਕਰਤੂਤ : ਸ਼ਰਾਬ ਦੇ ਨਸ਼ੇ 'ਚ ਮਾਰ ਸੁੱਟਿਆ ਭਰਾ

Baljeet Kaur

This news is Content Editor Baljeet Kaur