ਆਮਰਪਾਲੀ ਦੇ ਬਾਇਰਸ ਬੋਲੇ, ਖੂਨ-ਪਸੀਨ ਦੀ ਕਮਾਈ ਨਾਲ ਬਿਲਡਰਾਂ ਨੇ ਖਰੀਦੀਆਂ ਲਗਜ਼ਰੀ ਗੱਡੀਆਂ

11/15/2018 1:14:48 PM

ਨਵੀਂ ਦਿੱਲੀ—ਆਮਰਪਾਲੀ ਦੇ ਹੱਥ ਤੋਂ ਉਨ੍ਹਾਂ ਦਾ ਗ੍ਰੇਟਰ ਨੋਇਡਾ ਸਥਿਤ 100 ਬੈਡ ਦਾ ਹਸਪਤਾਲ ਨਿਕਲਣ ਜਾ ਰਿਹਾ ਹੈ। ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਇਸ ਨੂੰ ਅਟੈਚ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਨੂੰ ਵੇਚ ਕੇ ਫਲੈਟ ਨਿਰਮਾਣ ਦੇ ਲਈ ਫੰਡ ਜੁਟਾਇਆ ਜਾਵੇਗਾ। ਖਰੀਦਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਖੂਨ-ਪਸੀਨੇ ਦੀ ਕਮਾਈ ਨਾਲ ਬਿਲਡਰਾਂ ਨੇ ਲਗਜ਼ਰੀ ਗੱਡੀਆਂ ਖਰੀਦੀਆਂ ਅਤੇ ਹਸਪਤਾਲ, ਕਲੱਬ ਅਤੇ ਦੂਜੇ ਧੰਦਿਆਂ 'ਚ ਪੈਸਾ ਲਗਾ ਦਿੱਤਾ। ਇਸ ਦੀ ਵਸੂਲੀ ਹੋਣੀ ਚਾਹੀਦੀ ਹੈ। ਆਮਰਪਾਲੀ ਦੇ ਬਾਇਰ ਕੇ.ਕੇ ਕੌਸ਼ਲ ਦਾ ਦੋਸ਼ ਹੈ ਕਿ ਉਨ੍ਹਾਂ ਦੇ ਪੈਸੇ ਨਾਲ ਫਲੈਟ ਬਣਾਉਣ ਦੀ ਬਜਾਏ ਹਸਪਤਾਲ ਬਣਾ ਦਿੱਤਾ ਗਿਆ। ਇਸ ਨੂੰ ਵੇਚਿਆ ਜਾਣਾ ਚਾਹੀਦਾ। ਇਸ ਤੋਂ ਮਿਲੇ ਪੈਸਿਆਂ ਨਾਲ ਉਨ੍ਹਾਂ ਦੇ ਘਰ ਛੇਤੀ ਤਿਆਰ ਕੀਤੇ ਜਾਣ। 
ਕੋਰਟ ਨੇ ਆਮਰਪਾਲੀ ਤੋਂ ਤਿੰਨ ਹਫਤਿਆਂ ਦੇ ਅੰਦਰ ਉਨ੍ਹਾਂ ਦੀਆਂ ਸਾਰੀਆਂ 86 ਲਗਜ਼ਰੀ ਗੱਡੀਆਂ ਦੇ ਨਾਲ-ਨਾਲ ਗਰੁੱਪ ਦੀਆਂ ਸਾਰੀਆਂ ਕੰਪਨੀਆਂ ਦੇ ਵਿਚਕਾਰ ਟਰਾਂਜੈਕਸ਼ਨ ਦੀ ਸਾਰੀ ਜਾਣਕਾਰੀ ਦੇਣ ਨੂੰ ਕਿਹਾ ਹੈ। 100 ਬੈਡ ਦਾ ਇਹ ਹਸਪਤਾਲ ਸ਼ਹਿਰ ਦੇ ਵਿਚਕਾਰ ਓਮੇਗਾ-1 ਸੈਕਟਰ 'ਚ ਪ੍ਰਾਈਮ ਲੋਕੇਸ਼ਨ 'ਤੇ ਬਣਿਆ ਹੋਇਆ ਹੈ। ਇਸ ਨਾਲ ਲੱਗਦੇ ਦੋ ਹੋਰ ਹਸਪਤਾਲ ਹਨ ਅਤੇ ਨਾਲ ਹੀ ਯਮੁਨਾ ਅਥਾਰਟੀ ਦਾ ਦਫਤਰ ਵੀ ਹੈ। ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਆਮਰਪਾਲੀ ਗਰੁੱਪ ਦੇ ਗ੍ਰੇਟਰ ਨੋਇਡਾ ਸਥਿਤ ਹਸਪਤਾਲ ਸਮੇਤ ਹੋਰ ਪ੍ਰਾਪਰਟੀ ਨੂੰ ਅਟੈਚ ਕਰਨ ਦਾ ਆਦੇਸ਼ ਦਿੱਤਾ ਹੈ। 
ਪਹਿਲਾਂ ਵੀ ਹੋ ਚੁੱਕਾ ਹੈ ਵਿਵਾਦ
ਸੈਕਟਰ-62 ਸਥਿਤ ਆਮਰਪਾਲੀ ਦਾ ਕਾਰਪੋਰੇਟ ਟਾਵਰ ਦਾ ਮਾਮਲਾ ਪਹਿਲਾਂ ਵੀ ਵਿਵਾਦਾਂ 'ਚ ਰਹਿ ਚੁੱਕਾ ਹੈ। ਇਸ ਨੂੰ ਨੋਇਡਾ ਅਥਾਰਟੀ ਅਗਸਤ 2017 ਸੀਜ਼ ਕਰਨ ਦੀ ਕਾਰਵਾਈ ਕਰ ਚੁੱਕੀ ਹੈ। ਕਾਰਪੋਰੇਸ਼ਨ ਬੈਂਕ ਵਲੋਂ ਨੀਲਾਮੀ ਕਰਨ ਦਾ ਐਲਾਨ ਦੇ ਕਾਰਨ ਅਥਾਰਟੀ ਨੇ ਇਹ ਕਾਰਵਾਈ ਕੀਤੀ ਸੀ। ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਹੋਈ ਸੁਣਵਾਈ ਦੇ ਦੌਰਾਨ ਆਮਰਪਾਲੀ ਗਰੁੱਪ ਦੀ ਜਿਨ੍ਹਾਂ ਪ੍ਰਾਪਰਟੀ ਨੂੰ ਨੀਲਾਮ ਕਰਨ ਦੀ ਗੱਲ ਕਹੀ ਗਈ ਹੈ। ਉਨ੍ਹਾਂ 'ਚ ਸੈਕਟਰ-62 ਸਥਿਤ ਆਮਰਪਾਲੀ ਦਾ ਕਾਰਪੋਰੇਟ ਦਫਤਰ ਵੀ ਸ਼ਾਮਲ ਹੈ ਪਰ ਇਸ ਦੀ ਨੀਲਾਮੀ ਦਾ ਮੁੱਦਾ ਪਹਿਲਾਂ ਤੋਂ ਹੀ ਪੇਚੀਦਾ ਬਣਿਆ ਹੋਇਆ ਹੈ।

Aarti dhillon

This news is Content Editor Aarti dhillon