ਅਮਿਤ ਸ਼ਾਹ ਦੀ ਅਗਵਾਈ ''ਚ ਏਅਰ ਇੰਡੀਆ ''ਤੇ GOM ਦੀ ਬੈਠਕ ਅੱਜ

01/07/2020 2:01:49 PM

ਨਵੀਂ ਦਿੱਲੀ—ਕਰਜ਼ ਦੇ ਬੋਝ ਹੇਠ ਦਬੀ ਸਰਕਾਰੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਦੇ ਵਿਨਿਵੇਸ਼ ਤੇ ਮੰਤਰੀ ਗਰੁੱਪ (ਜੀ.ਓ.ਐੱਮ) ਦੀ ਬੈਠਕ ਅੱਜ ਦਿੱਲੀ 'ਚ ਹੋਵੇਗੀ। ਇਹ ਬੈਠਕ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ 'ਚ ਹੋਵੇਗੀ। ਬੈਠਕ ਏਅਰ ਇੰਡੀਆ ਦੀ ਵਿਕਰੀ ਪ੍ਰਕਿਰਿਆ 'ਤੇ ਸ਼ੁਰੂਆਤੀ ਸੂਚਨਾ ਗਿਆਪਨ (ਪੀ.ਆਈ.ਐੱਮ.) ਦੀ ਚਰਚਾ 'ਤੇ ਆਧਾਰਿਤ ਹੈ।
ਫਿਲਹਾਲ 58 ਹਜ਼ਾਰ ਕਰੋੜ ਤੋਂ ਜ਼ਿਆਦਾ ਦਾ ਕਰਜ਼
ਕਰੀਬ 58 ਹਜ਼ਾਰ ਕਰੋੜ ਦੇ ਕਰਜ਼ 'ਚ ਦਬੀ ਏਅਰ ਇੰਡੀਆ ਨੂੰ ਵਿੱਤੀ ਸਾਲ 2018-19 'ਚ 8,400 ਕਰੋੜ ਰੁਪਏ ਦਾ ਜ਼ਬਰਦਸਤ ਘਾਟਾ ਹੋਇਆ ਹੈ। ਏਅਰ ਇੰਡਆ ਨੂੰ ਜ਼ਿਆਦਾ ਆਪਰੇਟਿੰਗ ਕਾਸਟ ਅਤੇ ਵਿਦੇਸ਼ੀ ਮੁਦਰਾ 'ਚ ਘਾਟੇ ਦੇ ਚੱਲਦੇ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਇਨ੍ਹਾਂ ਹਾਲਾਤਾਂ 'ਚ ਏਅਰ ਇੰਡੀਆ ਤੇਲ ਕੰਪਨੀਆਂ ਨੂੰ ਈਂਧਨ ਦਾ ਬਕਾਇਆ ਨਹੀਂ ਦੇ ਪਾ ਰਹੀਆਂ ਹਨ। ਹਾਲ ਹੀ 'ਚ ਤੇਲ ਕੰਪਨੀਆਂ ਨੇ ਈਂਧਨ ਸਪਲਾਈ ਰੋਕਣ ਦੀ ਵੀ ਧਮਕੀ ਦਿੱਤੀ ਸੀ ਪਰ ਫਿਰ ਸਰਕਾਰ ਦੀ ਦਖਲਅੰਦਾਜ਼ੀ ਨਾਲ ਈਂਧਨ ਦੀ ਸਪਲਾਈ ਨੂੰ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਸੀ। ਕੇਂਦਰ ਸਰਕਾਰ, ਏਅਰ ਇੰਡੀਆ 'ਚ ਆਪਣੀ 100 ਫੀਸਦੀ ਹਿੱਸੇਦਾਰੀ ਨੂੰ ਵੇਚਣ ਜਾ ਰਹੀ ਹੈ।  
ਪਹਿਲਾਂ ਤੋਂ ਹੈ ਇੰਨਾ ਘਾਟਾ
ਤਿੰਨ ਸਾਲਾਂ ਦੌਰਾਨ ਏਅਰ ਇੰਡੀਆ ਦਾ ਘਾਟਾ ਸਭ ਤੋਂ ਟਾਪ 'ਤੇ ਹੈ। ਕੰਪਨੀ ਦੀ ਨੈੱਟਵਰਥ ਮਾਈਨਸ 'ਚ 24,893 ਕਰੋੜ ਰੁਪਏ ਰਹੀ, ਉੱਧਰ ਨੁਕਸਾਨ 53,914 ਕਰੋੜ ਰੁਪਏ ਦਾ ਰਿਹਾ। ਭਾਰੀ ਉਦਯੋਗ ਅਰਵਿੰਦ ਗਣਪਤ ਸਾਵੰਤ ਨੇ ਕਿਹਾ ਕਿ ਪੀ.ਐੱਮ.ਯੂ. ਵਿਭਾਗ ਨੇ ਰਿਵਾਈਵਲ ਅਤੇ ਰਿਸਟਰਕਚਿੰਗ 'ਤੇ ਜ਼ੋਰ ਦਿੱਤਾ ਹੈ। ਸਰਕਾਰ ਆਪਣੇ ਵਲੋਂ ਅਜਿਹੀਆਂ ਕੰਪਨੀਆਂ 'ਚ ਫਿਰ ਤੋਂ ਪੈਸਾ ਕਮਾਉਣ ਦੇ ਨਵੇਂ ਤਰੀਕਿਆਂ 'ਤੇ ਕੰਮ ਕਰ ਰਹੀ ਹੈ।
ਕੰਪਨੀ ਦੇ ਚੇਅਰਮੈਨ ਨੇ ਦਿੱਤਾ ਬਿਆਨ
ਹਾਲ ਹੀ 'ਚ ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਸ਼ਵਨੀ ਲੋਹਾਨੀ ਨੇ ਕਿਹਾ ਕਿ ਏਅਰ ਇੰਡੀਆ ਦੇ ਬੰਦ ਹੋਣ ਦੀਆਂ ਖਬਰਾਂ ਆਧਾਰਹੀਨ ਹਨ। ਉਨ੍ਹਾਂ ਨੇ ਕਿਹਾ ਕਿ ਏਅਰ ਇੰਡੀਆ ਪਹਿਲਾਂ ਦੀ ਹੀ ਤਰ੍ਹਾਂ ਉਡਾਣ ਭਰਦੀ ਰਹੇਗੀ ਅਤੇ ਭਵਿੱਖ 'ਚ ਵਿਸਤਾਰ ਵੀ ਕਰੇਗੀ। ਲੋਹਾਨੀ ਨੇ ਭਰੋਸਾ ਜਤਾਇਆ ਕਿ ਯਾਤਰੀਆਂ, ਕਾਰਪੋਰੇਟ ਅਤੇ ਏਜੰਟਾਂ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਰਾਸ਼ਟਰੀ ਹਵਾਬਾਜ਼ੀ ਕੰਪਨੀ ਅਜੇ ਵੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਹੈ।


Aarti dhillon

Content Editor

Related News