ਕਰੂਡ ’ਚ ਤੇਜ਼ੀ ਦਰਮਿਆਨ ਸਰਕਾਰ ਨੇ ਵਿੰਡਫਾਲ ਟੈਕਸ ਵਧਾਇਆ, 2800 ਰੁਪਏ ਪ੍ਰਤੀ ਟਨ ਦਾ ਇਜ਼ਾਫਾ

04/17/2024 10:23:02 AM

ਨਵੀਂ ਦਿੱਲੀ (ਇੰਟ) - ਕਰੂਡ ਆਇਲ ਦੇ ਵੱਧਦੇ ਭਾਅ ਦਰਮਿਆਨ ਸਰਕਾਰ ਨੇ ਵਿੰਡਫਾਲ ਟੈਕਸ ’ਚ ਇਜ਼ਾਫਾ ਕੀਤਾ ਹੈ। ਘਰੇਲੂ ਕਰੂਡ ਆਇਲ ’ਤੇ ਇਸ ’ਚ 2800 ਰੁਪਏ ਪ੍ਰਤੀ ਟਨ ਦਾ ਵਾਧਾ ਹੋਇਆ ਹੈ। ਨਵੀਂ ਦਰ ਅੱਜ ਅੱਧੀ ਰਾਤ ਤੋਂ ਲਾਗੂ ਹੋ ਗਈ ਹੈ। ਡੀਜ਼ਲ ’ਤੇ ਜ਼ੀਰੋ ਟੈਕਸ ਨੂੰ ਬਰਕਰਾਰ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਪੈਟਰੋਲ ਅਤੇ ਏ. ਟੀ. ਐੱਫ. ’ਤੇ ਵੀ ਇਹ ਜ਼ੀਰੋ ਟੈਕਸ ਹੈ। ਇਸ ਤੋਂ ਪਹਿਲਾਂ 4 ਅਪ੍ਰੈਲ ਨੂੰ ਸਰਕਾਰ ਨੇ ਪੈਟ੍ਰੋਲੀਅਮ ਕਰੂਡ ’ਤੇ ਵਿੰਡਫਾਲ ਟੈਕਸ 4900 ਰੁਪਏ ਤੋਂ ਵਧਾ ਕੇ 6800 ਰੁਪਏ ਪ੍ਰਤੀ ਟਨ ਕੀਤਾ ਸੀ।

ਇਹ ਵੀ ਪੜ੍ਹੋ - ਵੱਡੀ ਖ਼ਬਰ : 15,000 ਮੁਲਾਜ਼ਮਾਂ ਨੂੰ ਨੌਕਰੀ ਤੋਂ ਬਾਹਰ ਕੱਢੇਗੀ Tesla, Elon Musk ਨੇ ਦੱਸੀ ਇਹ ਵਜ੍ਹਾ

ਦੱਸ ਦੇਈਏ ਕਿ ਵਿੱਤ ਮੰਤਰਾਲਾ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਮੁਤਾਬਕ ਪੈਟ੍ਰੋਲੀਅਮ ਕਰੂਡ ’ਤੇ ਵਿੰਡਫਾਲ ਟੈਕਸ 6800 ਰੁਪਏ ਪ੍ਰਤੀ ਟਨ ਤੋਂ ਵੱਧ ਕੇ 9600 ਰੁਪਏ ਪ੍ਰਤੀ ਟਨ ਹੋਇਆ। ਦੱਸ ਦੇਈਏ, ਸਰਕਾਰ ਹਰ 15 ਦਿਨਾਂ ਬਾਅਦ ਵਿੰਡਫਾਲ ਟੈਕਸ ਦੀ ਸਮੀਖਿਆ ਕਰਦੀ ਹੈ। ਬਾਜ਼ਾਰ ’ਚ ਚੱਲ ਰਹੀਆਂ ਤੇਲ ਦੀਆਂ ਕੀਮਤਾਂ ਦੇ ਆਧਾਰ ’ਤੇ ਹੀ ਇਸ ਦੀ ਸਮੀਖਿਆ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਵੱਡੀ ਛਾਲ, ਜਾਣੋ ਕਿੰਨਾ ਮਹਿੰਗਾ ਹੋਇਆ 10 ਗ੍ਰਾਮ ਸੋਨਾ

ਵਿੰਡਫਾਲ ਟੈਕਸ ਕੀ ਹੈ?
ਆਇਲ ਮਰਕੀਟਿੰਗ ਕੰਪਨੀਆਂ ਨੂੰ ਅਪ੍ਰਤੱਖ ਮੁਨਾਫਾ ਹੋਣ ’ਤੇ ਸਰਕਾਰ ਵੱਲੋਂ ਵਾਧੂ ਟੈਕਸ ਲਾਇਆ ਜਾਂਦਾ ਹੈ। ਇਸ ਨੂੰ ਹੀ ਵਿੰਡਫਾਲ ਟੈਕਸ ਕਹਿੰਦੇ ਹਨ। ਵਿੰਡਫਾਲ ਟੈਕਸ ਅਜਿਹੀਆਂ ਕੰਪਨੀਆਂ ਜਾਂ ਇੰਡਸਟਰੀ ’ਤੇ ਲੱਗਦਾ ਹੈ, ਜਿਨ੍ਹਾਂ ਨੂੰ ਬਦਲਦੇ ਹਾਲਾਤ ’ਚ ਅਚਾਨਕ ਕਾਫੀ ਫ਼ਾਇਦਾ ਹੋਇਆ ਹੋਵੇ। ਕੇਂਦਰ ਸਰਕਾਰ ਨੇ ਪਹਿਲੀ ਵਾਰ 1 ਜੁਲਾਈ 2022 ਨੂੰ ਅਪ੍ਰਤੱਖ ਲਾਭ ’ਤੇ ਟੈਕਸ ਲਾਇਆ ਸੀ। ਭਾਰਤ ਤੋਂ ਇਲਾਵਾ ਕਈ ਦੇਸ਼ਾਂ ’ਚ ਆਇਲ/ਐਨਰਜੀ ਕੰਪਨੀਆਂ ’ਤੇ ਵਿੰਡਫਾਲ ਟੈਕਸ ਲਾਇਆ ਜਾਂਦਾ ਹੈ।

ਇਹ ਵੀ ਪੜ੍ਹੋ - ਲੋਕ ਸਭਾ ਚੋਣਾਂ ਦੌਰਾਨ ਵਧੀ ਚਾਰਟਰਡ ਜਹਾਜ਼ ਤੇ ਹੈਲੀਕਾਪਟਰ ਦੀ ਮੰਗ, ਲੱਖਾਂ ਰੁਪਏ 'ਚ ਹੈ ਕਿਰਾਇਆ

ਕੱਚੇ ਤੇਲ ਦੇ ਭਾਅ ’ਚ ਉਬਾਲ
ਇਜ਼ਰਾਈਲ ’ਤੇ ਈਰਾਨ ਦੇ ਹਮਲੇ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ’ਚ ਉਛਾਲ ਹੈ। ਮੰਗਲਵਾਰ ਨੂੰ ਜੂਨ ਡਲਿਵਰੀ ਲਈ ਬ੍ਰੇਂਟ ਵਾਅਦਾ 36 ਸੈਂਟ ਜਾਂ ਲਗਭਗ 0.40 ਫ਼ੀਸਦੀ ਵਧ ਕੇ 90.46 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਿਆ, ਜਦੋਂਕਿ ਮਈ ਡਲਿਵਰੀ ਲਈ ਵੈਸਟ ਟੈਕਸਾਸ ਇੰਟਰਮੀਡੀਏਟ (ਡਬਲਯੂ. ਟੀ. ਆਈ.) ਵਾਅਦਾ 42 ਸੈਂਟ ਲਗਭਗ 0.42 ਫ਼ੀਸਦੀ ਵਧ ਕੇ 85.83 ਡਾਲਰ ’ਤੇ ਪਹੁੰਚ ਗਿਆ ਹੈ। ਈਰਾਨ ਖ਼ਿਲਾਫ਼ ਜਵਾਬੀ ਕਾਰਵਾਈ ਦੇ ਖਦਸ਼ੇ ’ਚ ਸ਼ੁੱਕਰਵਾਰ ਨੂੰ ਤੇਲ ਬੈਂਚਮਾਰਕ ’ਚ ਤੇਜ਼ੀ ਆਈ, ਜਿਸ ਨਾਲ ਕੀਮਤਾਂ ਅਕਤੂਬਰ ਤੋਂ ਬਾਅਦ ਤੋਂ ਆਪਣੇ ਉੱਚੇ ਪੱਧਰ ’ਤੇ ਪਹੁੰਚ ਗਈਆਂ।

ਇਹ ਵੀ ਪੜ੍ਹੋ - ਨਵਾਂ ਰਿਕਾਰਡ ਬਣਾਉਣ ਦੀ ਤਿਆਰੀ 'ਚ ਸੋਨਾ, ਕੀਮਤਾਂ 'ਚ ਭਾਰੀ ਉਛਾਲ ਆਉਣ ਦੀ ਉਮੀਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

rajwinder kaur

This news is Content Editor rajwinder kaur