ਆਮੈਕਸ ਦਾ ਸ਼ੁੱਧ ਲਾਭ ਚੌਥੀ ਤਿਮਾਹੀ ''ਚ 55 ਫੀਸਦੀ ਘਟਿਆ

05/29/2017 8:54:02 AM

ਨਵੀਂ ਦਿੱਲੀ—ਜ਼ਮੀਨ-ਜ਼ਾਇਦਾਦ ਦੇ ਵਿਕਾਸ ਨਾਲ ਜੁੜੀ ਕੰਪਨੀ ਆਮੈਕਸ ਲਿ. ਦਾ ਇਕਸਾਰ ਸ਼ੁੱਧ ਲਾਭ 2016-17 ਦੀ ਚੌਥੀ ਤਿਮਾਹੀ 'ਚ 55 ਫੀਸਦੀ ਘੱਟ ਕੇ 12.98 ਕਰੋੜ ਰੁਪਏ ਰਿਹਾ। ਦਿੱਲੀ ਦੀ ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਉਸ ਦਾ ਸ਼ੁੱਧ ਲਾਭ ਇਸ ਤੋਂ ਪਹਿਲਾਂ ਵਿੱਤ ਸਾਲ 2015-16 ਦੀ ਇਸ ਤਿਮਾਹੀ 'ਚ 29.03 ਕਰੋੜ ਰੁਪਏ ਸੀ। ਕੰਪਨੀ ਦਾ ਆਪਰੇਟਿੰਗ ਟੈਕਸ ਮਾਰਚ 2017 ਨੂੰ ਖਤਮ ਤਿਮਾਹੀ 'ਚ 20 ਫੀਸਦੀ ਵੱਧ ਕੇ 451.92 ਕਰੋੜ ਰੁਪਏ ਰਿਹਾ ਜੋ ਇਸ ਤੋਂ ਪਹਿਲਾਂ ਵਿੱਤ ਸਾਲ 2015-16 ਦੀ ਇਸ ਤਿਮਾਹੀ 'ਚ 376.11 ਕਰੋੜ ਰੁਪਏ ਸੀ। ਪੂਰੇ ਵਿੱਤ ਸਾਲ 2016-17 'ਚ ਕੰਪਨੀ ਦਾ ਸ਼ੁੱਧ ਲਾਭ 32 ਫੀਸਦੀ ਵੱਧ ਕੇ 101.9 ਕਰੋੜ ਰਿਹਾ ਸੀ ਜੋ ਇਸ ਤੋਂ ਪਹਿਲਾਂ ਵਿੱਤ ਸਾਲ 'ਚ 77.09 ਕਰੋੜ ਰੁਪਏ ਸੀ। ਕੰਪਨੀ ਦਾ ਕੁੱਲ ਪਰਿਚਾਲਨ ਟੈਕਸ ਪਿਛਲੇ ਵਿੱਤ ਸਾਲ 'ਚ 17 ਫੀਸਦੀ ਵੱਧ ਕੇ 1,626.75 ਕਰੋੜ ਰੁਪਏ ਰਿਹਾ ਜੋ ਇਸ ਤੋਂ ਪਹਿਲਾਂ ਵਿੱਤ ਸਾਲ 2015-16 'ਚ 1,385.73 ਕਰੋੜ ਰੁਪਏ ਸੀ।