ਆਰਥਿਕ ਸੁਸਤੀ ''ਤੇ ਅੰਬਾਨੀ ਨੇ ਕਿਹਾ-ਅਗਲਾ ਦਹਾਕਾ ਬੇਸ਼ੁਮਾਰ ਮੌਕੇ ਲਿਆਉਣ ਵਾਲਾ

02/29/2020 5:08:52 PM

ਨਵੀਂ ਦਿੱਲੀ—ਚਾਲੂ ਵਿੱਤੀ ਸਾਲ (2019-20) ਦੀ ਤੀਜੀ ਤਿਮਾਹੀ (ਅਕਤੂਬਰ-ਦਸੰਬਰ) 'ਚ ਵਿਕਾਸ ਦਰ 'ਚ ਮਾਮੂਲੀ ਸੁਧਾਰ ਹੋਇਆ ਹੈ, ਜਿਸ 'ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਅਰਥਵਿਵਸਥਾ 'ਚ ਸਥਿਰਤਾ ਦਿਖਾਈ ਦੇਣਾ ਚੰਗਾ ਸੰਕੇਤ ਹੈ | ਉੱਧਰ ਇਕ ਪ੍ਰੋਗਰਾਮ 'ਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਿਹਾ ਕਿ ਮੌਜੂਦਾ ਆਰਥਿਕ ਸੁਸਤੀ ਅਸਥਾਈ ਹੈ ਅਤੇ ਬਾਹਰੀ ਉਤਾਰ-ਚੜ੍ਹਾਅ ਤੋਂ ਪ੍ਰਭਾਵਿਤ ਹਾਂ | 
ਮੁਕੇਸ਼ ਅੰਬਾਨੀ ਨੇ ਕਿਹਾ ਕਿ ਆਉਣ ਵਾਲਾ ਦਹਾਕਾ ਕਾਰੋਬਾਰ ਅਤੇ ਵਿਕਾਸ ਕਰਨ ਲਈ ਇਤਿਹਾਸਿਕ ਮੌਕਾ ਹੋਵੇਗਾ ਅਤੇ ਭਾਰਤ ਦੁਨੀਆ ਦੀਆਂ ਤਿੰਨ ਸਭ ਤੋਂ ਵੱਡੀ ਅਰਥਵਿਵਸਥਾ 'ਚ ਸ਼ਾਮਲ ਹੋਵੇਗਾ | ਉਨ੍ਹਾਂ ਕਿਹਾ ਕਿ ਦੇਸ਼ ਨੂੰ ਅਗਲੇ ਦਹਾਕੇ ਲਈ ਹੋਰ ਜ਼ਿਆਦਾ ਆਸ਼ਾਵਾਦੀ ਹੋਣ ਦੀ ਵਜ੍ਹਾ ਹੈ | 
ਅੰਬਾਨੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਅਸਥਾਈ ਦਰਦ ਝੱਲਿਆ ਹੈ, ਪਰ ਵਿੱਤੀ ਮੰਤਰੀ ਨੇ ਜੋ ਅਗਵਾਈ ਪ੍ਰਦਾਨ ਕੀਤੀ ਹੈ ਉਸ ਤੋਂ ਅਸੀਂ ਇਸ ਤੋਂ ਉਭਰਨ ਵਾਲੇ ਹਾਂ | ਵਿਦੇਸ਼ੀ ਉਤਾਰ-ਚੜ੍ਹਾਵਾਂ ਨੇ ਸਾਨੂੰ ਪ੍ਰਭਾਵਿਤ ਕੀਤਾ ਹੈ, ਪਰ ਮੈਂ ਬਹੁਤ-ਬਹੁਤ ਆਸ਼ਾਵਾਦੀ ਹਾਂ | 
 


Aarti dhillon

Content Editor

Related News