ਚੀਨ ’ਚ ਬੰਦ ਹੋ ਰਹੀ ਹੈ Amazon, ਲੋਕਲ ਕੰਪਨੀਆਂ ਨੇ ਦਿਖਾਇਆ ਬਾਹਰ ਦਾ ਰਸਤਾ

04/18/2019 4:03:34 PM

ਗੈਜੇਟ ਡੈਸਕ– ਅਮੇਜ਼ਨ ਇੰਡੀਆ ਨੇ ਐਲਾਨ ਕੀਤਾ ਹੈ ਕਿ ਉਹ ਚੀਨ ’ਚ ਆਪਣੇ ਆਨਲਾਈਨ ਸਟੋਰ ਨੂੰ ਬੰਦ ਕਰ ਦੇਵੇਗੀ।ਆਨਲਾਈਨ ਸਟੋਰ ਨੂੰ ਬੰਦ ਕਰਨ ਦਾ ਕਾਰਨ ਇਹ ਹੈ ਕਿ ਅਮੇਜ਼ਨ ਨੂੰ ਚੀਨ ’ਚ ਉਥੋਂ ਦੀਆਂ ਘਰੇਲੂ ਕੰਪਨੀਆਂ ਨੂੰ ਸਖਤ ਟੱਕਰ ਮਿਲ ਰਹੀ ਹੈ। ਯੂ.ਐੱਸ. ਆਨਲਾਈਨ ਰਿਟੇਲ ਜਾਇੰਟ ਅਮੇਜ਼ਨ ਨੇ ਕਿਹਾ ਹੈ ਕਿ ਉਹ ਆਪਣੇ ਆਨਲਾਈਨ ਸਟੋਰ ਨੂੰ 18 ਜੁਲਾਈ 2019 ਤਕ ਬੰਦ ਕਰ ਦੇਵੇਗੀ। ਹਾਲਾਂਕਿ ਅਮੇਜ਼ਨ ਦੁਨੀਆ ’ਚ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਦੇਸ਼ ਚੀਨ ’ਚ ਵਿਦੇਸ਼ੀ ਵਸਤੂਆਂ ਦੀ ਵਿਕਰੀ ਅਤੇ ਕਲਾਊਡ ਸਰਵਿਸ ’ਤੇ ਆਪਣੇ ਫੋਕਸ ਨੂੰ ਬਣਾਈ ਰੱਖੇਗੀ। ਅਮੇਜ਼ਨ ਦਾ ਇਹ ਫੈਸਲਾ ਦਿਖਾਉਂਦਾ ਹੈ ਕਿ ਕਿਵੇਂ ਉਸ ਨੂੰ ਚੀਨ ਦੇ ਬਾਜ਼ਾਰ ’ਚ ਬਣੇ ਰਹਿਣ ’ਚ ਪਰੇਸ਼ਾਨੀ ਹੋ ਰਹੀ ਹੈ।

ਦੁਨੀਆ ਦਾ ਸਭ ਤੋਂ ਵੱਡਾ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਜੇ ਵੀ ਚੀਨ ’ਚ ਆਪਣੀ ਐਂਟਰੀ ਲਈ ਆਪਸ਼ਨ ਲੱਭ ਰਿਹਾ ਹੈ। ਉਥੇ ਹੀ ਗੂਗਲ ਨੂੰ ਸੈਂਸਰਿੰਗ ਸਰਚ ਦੇ ਚੱਲਦੇ ਨਿੰਦਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੀਨ ਦੇ ਆਨਲਾਈਨ ਮਾਰਕੀਟਪਲੇਸ ’ਚ ਅਲੀਬਾਬਾ ਗਰੁੱਪ ਹੋਲਡਿੰਗ Tmall and JD.com ਦੀ 82 ਫੀਸਦੀ ਹਿੱਸੇਦਾਰੀ ਹੈ।iResearch Global ਨੇ ਪਿਛਲੇ ਸਾਲ ਇਸ ਰਿਪੋਰਟ ਦਾ ਖੁਲਾਸਾ ਕੀਤਾ ਸੀ। 

ਅਮੇਜ਼ਨ ਨੇ Reuters ਨੂੰ ਦੱਸਿਆ ਹੈ ਕਿ ਉਸ ਨੇ ਆਪਣੇ ਸੇਲਰਸ ਨੂੰ ਪਹਿਲਾਂ ਹੀ ਇਸ ਮਾਮਲੇ ’ਚ ਦੱਸਣਾ ਸ਼ੁਰੂ ਕਰ ਦਿੱਤਾ ਹੈ। ਅਮੇਜ਼ਨ ਦਾ ਕਹਿਣਾ ਹੈ ਕਿ ਉਸ ਨੇ ਸੇਲਰਸ ਨੂੰ ਦੱਸ ਦਿੱਤਾ ਹੈ ਕਿ ਉਹ ਜ਼ਿਆਦਾ ਸਮੇਂ ਤਕ ਮਾਰਕੀਟਪਲੇਸ ਨੂੰ ਆਪਰੇਟ ਨਹੀਂ ਕਰ ਸਕੇਗਾ। ਅਮੇਜ਼ਨ ਦੇ ਸਪੋਕਸਪਰਸਨ ਨੇ Reuters ਨੂੰ ਦਿੱਤੇ ਇਕ ਬਿਆਨ ’ਚ ਕਿਹਾ ਕਿ ਅਸੀਂ ਸੇਲਰਸ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਜਿਸ ਨਾਲ ਬੈਸਟ ਕਸਟਮਰ ਐਕਸਪੀਰੀਅੰਸ ਦਿੱਤਾ ਜਾ ਸਕੇ। 

ਹਾਲਾਂਕਿ ਅਮੇਜ਼ਨ ਗਲੋਬਲ ਸੇਲਿੰਗ ਮਾਰਕੀਟਪਲੇਸ ਰਾਹੀਂ ਕੰਪਨੀ ਚੀਨ ’ਚ ਬਾਹਰ ਦੇ ਪ੍ਰੋਡਕਟਸ ਨੂੰ ਵੇਚਣਾ ਜਾਰੀ ਰੱਖੇਗੀ। ਇਹ ਪ੍ਰੋਡਕਟਸ ਅਮਰੀਕਾ, ਯੂ.ਕੇ. ਜਪਾਨ ਅਤੇ ਗਲੋਬਲ ਸਟੋਰ ਤੋਂ ਇੰਪੋਰਟ ਕੀਤੇ ਜਾਣਗੇ। ਕੰਪਨੀ ਅਗਲੇ 90 ਦਿਨਾਂ ’ਚ ਘਰੇਲੂ ਸੇਲਿੰਗ ਮਰਚੈਂਟ ਨੂੰ ਆਪਣਾ ਸਪੋਰਟ ਦੇਣਾ ਬੰਦ ਕਰ ਦੇਵੇਗੀ। ਅਮੇਜ਼ਨ ਦੇ ਚੀਨੀ ਬਾਜ਼ਾਰ ’ਚੋਂ ਬਾਹਰ ਹੋਣ ਨਾਲ ਉਥੋਂ ਦੀਆਂ ਘਰੇਲੂ ਕੰਪਨੀਾਂ ਨੂੰ ਫਾਇਦਾ ਮਿਲੇਗਾ।