ਐਮਾਜ਼ੋਨ ਨੇ ਪੇਸ਼ ਕੀਤੇ ਅੱਠ ਨਵੇਂ ਇਕੋ ਉਤਪਾਦਨ

09/26/2019 12:17:45 PM

ਨਵੀਂ ਦਿੱਲੀ—ਈ-ਕਾਮਰਸ ਕੰਪਨੀ ਐਮਾਜ਼ੋਨ ਨੇ ਅਮਰੀਕੀ ਬਾਜ਼ਾਰ ਲਈ ਅੱਠ ਨਵੇਂ ਇਕੋ ਉਤਪਾਦਾਂ ਦੀ ਪੇਸ਼ਕਸ਼ ਕੀਤੀ ਹੈ। ਇਨ੍ਹਾਂ 'ਚੋਂ ਤਿੰਨ ਉਤਪਾਦ ਭਾਰਤੀ ਬਾਜ਼ਾਰ 'ਚੋਂ ਵੀ ਹੁਣ ਤੋਂ ਉਪਲੱਬਧ ਹੋਣਗੇ। ਕੰਪਨੀ ਨੇ ਇਸ ਦੇ ਨਾਲ ਅਲੈਕਸਾ ਦੇ ਨਵੇਂ ਫੀਚਰਾਂ ਅਤੇ ਸਮਾਰਟ ਹੋਮ ਸੁਵਿਧਾਵਾਂ ਦੀ ਵੀ ਘੋਸ਼ਣਾ ਕੀਤੀ। ਭਾਰਤੀ ਬਾਜ਼ਾਰ 'ਚ ਜੋ ਤਿੰਨ ਉਤਪਾਦ ਉਪਲੱਬਧ ਹੋਣਗੇ ਉਨ੍ਹਾਂ 'ਚੋਂ ਨਵਾਂ ਇਕੋ, ਇਕੋ ਡਾਟ ਅਤੇ ਇਕੋ ਸਟੂਡਿਓ ਸ਼ਾਮਲ ਹੈ। ਇਨ੍ਹਾਂ ਦੀਆਂ ਕੀਮਤਾਂ ਸਾਢੇ ਪੰਜ ਹਜ਼ਾਰ ਰੁਪਏ ਤੋਂ 23 ਹਜ਼ਾਰ ਰੁਪਏ ਦੇ ਵਿਚਕਾਰ ਹਨ। ਇਹ ਉਤਪਾਦ ਐਮਾਜ਼ੋਨ ਡਾਟ ਇਨ ਅਤੇ ਚੁਨਿੰਦਾ ਖੁਦਰਾ ਸਟੋਰ 'ਤੇ ਪ੍ਰੀ-ਆਰਡਰ ਲਈ ਉਪਲੱਬਧ ਹਨ। ਅਮਰੀਕੀ ਬਾਜ਼ਾਰ 'ਚ ਜੋ ਹੋਰ ਉਤਪਾਦ ਪੇਸ਼ ਕੀਤੇ ਗਏ ਉਨ੍ਹਾਂ 'ਚੋਂ ਇਕੋ ਫਲੈਕਸ, ਇਕੋ ਸ਼ੋਅ8, ਇਕੋ ਬਡਸ, ਇਕੋ ਫ੍ਰੇਮਸ ਅਤੇ ਇਕੋ ਲੂਪ ਸ਼ਾਮਲ ਹੈ।


Aarti dhillon

Content Editor

Related News