ਜਾਲੀ ਉਤਪਾਦਾਂ ''ਤੇ ਰੋਕ ਲਈ ਐਮਾਜ਼ੋਨ ਨੇ ਭਾਰਤ ''ਚ ਪੇਸ਼ ਕੀਤਾ ''ਜ਼ੀਰੋ ਪ੍ਰਾਜੈਕਟ''

11/13/2019 10:39:22 AM

ਨਵੀਂ ਦਿੱਲੀ—ਈ-ਕਾਮਰਸ ਖੇਤਰ ਦੀ ਪ੍ਰਮੁੱਖ ਕੰਪਨੀ ਐਮਾਜ਼ੋਨ ਨੇ ਭਾਰਤ 'ਚ ਆਪਣਾ 'ਪ੍ਰਾਜੈਕਟ ਜ਼ੀਰੋ' ਪੇਸ਼ ਕੀਤਾ ਹੈ। ਇਸ ਦੇ ਰਾਹੀਂ ਵੱਖ-ਵੱਖ ਬ੍ਰਾਂਡਾਂ ਨੂੰ ਜਾਲੀ ਜਾਂ ਡੁਪਲੀਕੇਟ ਉਤਪਾਦਾਂ ਦੀ ਪਛਾਣ ਲਈ ਹੋਰ ਮਾਧਿਅਮ ਮਿਲਣਗੇ ਅਤੇ ਉਹ ਉਨ੍ਹਾਂ ਨੂੰ ਆਪਣੇ ਮੰਚ ਤੋਂ ਹਟਾ ਸਕਣਗੇ। ਐਮਾਜ਼ੋਨ ਇਸ ਤੋਂ ਪਹਿਲਾਂ ਇਸ ਪਹਿਲ ਨੂੰ ਇਸ ਸਾਲ ਅਮਰੀਕਾ, ਬ੍ਰਿਟੇਨ, ਫਰਾਂਸ, ਇਟਲੀ, ਸਪੇਨ, ਜਰਮਨੀ ਅਤੇ ਜਾਪਾਨ 'ਚ ਪੇਸ਼ ਕਰ ਚੁੱਕੀ ਹੈ। ਐਮਾਜ਼ੋਨ ਕਸਟਮਰ ਟਰੱਸਟ ਅਤੇ ਪਾਰਟਨਰ ਸਪੋਰਟ ਉਪ ਪ੍ਰਧਾਨ ਧਰਮੇਸ਼ ਮਹਿਤਾ ਨੇ ਕਿਹਾ ਕਿ ਪ੍ਰਾਜੈਕਟ ਜ਼ੀਰੋ ਸਾਡੇ ਲੰਬੇ ਸਮੇਂ ਦੇ ਕੰਮਕਾਜ ਅਤੇ ਨਿਵੇਸ਼ ਦੇ ਆਧਾਰ 'ਤੇ ਬਣਾਇਆ ਗਿਆ ਹੈ। ਇਸ ਨਾਲ ਉਪਭੋਕਤਾਵਾਂ ਨੂੰ ਐਮਾਜ਼ੋਨ 'ਤੇ ਖਰੀਦਾਰੀ ਕਰਦੇ ਸਮੇਂ ਹਮੇਸ਼ਾ ਸਹੀ ਉਤਪਾਦ ਮਿਲਣਗੇ। ਅਸੀਂ ਪ੍ਰਤੀਕਿਰਿਆਵਾਂ ਨੂੰ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਪ੍ਰਾਜੈਕਟ ਜ਼ੀਰੋ ਦੇ ਰਾਹੀਂ ਹੋਰ ਉਪਾਅ ਅਤੇ ਤਰੀਕੇ ਉਪਲੱਬਧ ਕਰਵਾ ਰਹੇ ਹਾਂ ਜਿਸ ਨਾਲ ਜਾਰੀ ਉਤਪਾਦਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਰੋਕਿਆ ਜਾ ਸਕੇਗਾ ਅਤੇ ਮੰਚ ਤੋਂ ਹਟਾਇਆ ਜਾ ਸਕੇਗਾ।


Aarti dhillon

Content Editor

Related News