ਟਾਪ ਇੰਸਟੀਚਿਊਟ ਦੇ ਵਿਦਿਆਰਥੀਆਂ ਨੂੰ ਨੌਕਰੀ ਦੇਣ ''ਚ ਸਭ ਤੋਂ ਅੱਗੇ ਹੈ ਐਮਾਜ਼ੋਨ ਅਤੇ ਫਲਿੱਪਕਾਰਟ

11/19/2019 11:02:44 AM

ਨਵੀਂ ਦਿੱਲੀ — ਦੇਸ਼ ਦੇ ਟਾਪ ਇੰਜੀਨੀਅਰਿੰਗ ਅਤੇ ਮੈਨੇਜਮੈਂਟ ਇੰਸਟੀਚਿਊਟ ਵਲੋਂ ਵਧੀਆ ਵਿਦਿਆਰਥੀਆਂ ਨੂੰ ਹਾਇਰ ਕਰਨ ਦੀ ਦੌੜ 'ਚ ਈ-ਕਾਮਰਸ ਅਤੇ ਨਿਊ-ਏਜ ਕੰਪਨੀਆਂ ਵਿਚਕਾਰ ਫਿਲਹਾਲ ਐਮਾਜ਼ੋਨ ਸਭ ਤੋਂ ਅੱਗੇ ਦਿਖਾਈ ਦੇ ਰਹੀ ਹੈ। ਇਸ ਤੋਂ ਬਾਅਦ ਫਲਿੱਪਕਾਰਟ ਦਾ ਨੰਬਰ ਆਉਂਦਾ ਹੈ।

ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐਨ.ਆਈ.ਟੀ.) ਵਿਖੇ ਅੰਤਮ ਪਲੇਸਮੈਂਟ ਚੱਲ ਰਹੀ ਹੈ। ਇੱਥੇ ਹੁਣ ਤੱਕ ਨਿਊ-ਏਜ ਕੰਪਨੀਆਂ ਵਿਚੋਂ ਸਭ ਤੋਂ ਜ਼ਿਆਦਾ ਹਾਇਰਿੰਗ ਐਮਾਜ਼ਾਨ ਨੇ ਕੀਤੀ ਹੈ। ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (ਆਈ.ਆਈ.ਐਮ.) 'ਚ ਵੀ ਸਮਰ ਪਲੇਸਮੈਂਟ ਲਈ ਸਭ ਤੋਂ ਜ਼ਿਆਦਾ ਹਾਇਰਿੰਗ ਐਮਾਜ਼ੋਨ ਨੇ ਕੀਤੀ ਹੈ। ਇਹ ਰੁਝਾਨ ਫਾਈਨਲ ਵਿਚ ਵੀ ਬਣੇ ਰਹਿਣ ਦੀ ਉਮੀਦ ਹੈ। ਐਮਾਜ਼ੋਨ ਪਿਛਲੇ ਤਿੰਨ ਸਾਲਾਂ ਤੋਂ ਆਈ.ਆਈ.ਐਮ. ਅਹਿਮਦਾਬਾਦ 'ਚ ਆਫਰਸ ਵਧਾ ਰਹੀ ਹੈ।

ਆਈ.ਆਈ.ਐਮ. ਅਹਿਮਦਾਬਾਦ ਵਿਖੇ ਪਲੇਸਮੈਂਟ ਕਮੇਟੀ ਦੇ ਚੇਅਰਪਰਸਨ ਅਮਿਤ ਕਰਨ ਨੇ ਕਿਹਾ, 'ਈ-ਕਾਮਰਸ ਕੰਪਨੀਆਂ ਛੋਟੇ ਸ਼ਹਿਰਾਂ ਅਤੇ ਕਸਬਿਆਂ ਵਿਚ ਆਪਣੀ ਪਹੁੰਚ ਵਧਾ ਰਹੀਆਂ ਹਨ। ਅਜਿਹੀ ਸਥਿਤੀ 'ਚ, ਅਸੀਂ ਉਮੀਦ ਕਰਦੇ ਹਾਂ ਕਿ ਚੋਟੀ ਦੀਆਂ ਕੰਪਨੀਆਂ ਤੋਂ ਪ੍ਰਤਿਭਾ ਦੀ ਮੰਗ ਵਧੇ। ਉਨ੍ਹਾਂ ਨੂੰ ਖਾਸ ਤੌਰ 'ਤੇ ਪ੍ਰੀਮੀਅਮ ਮੈਨੇਜਮੈਂਟ ਸਕੂਲਾਂ ਦੇ ਵਧੇਰੇ ਯੋਗ ਵਿਅਕਤੀਆਂ ਦੀ ਜ਼ਰੂਰਤ ਹੋਵੇਗੀ। ਫਲਿੱਪਕਾਰਟ ਵੀ ਚੋਟੀ ਦੇ ਸੰਸਥਾਨਾਂ ਨਾਲੋਂ ਬਿਹਤਰ ਵਿਦਿਆਰਥੀਆਂ ਦੀ ਨਿਯੁਕਤੀ ਕਰਨ 'ਚ ਐਮਾਜ਼ਾਨ ਤੋਂ ਪਿੱਛੇ ਨਹੀਂ ਹੈ।

ਉਨ੍ਹਾਂ ਨੇ ਕਿਹਾ, 'ਵਾਲਮਾਰਟ ਦੇ ਫਲਿੱਪਕਾਰਟ ਨੂੰ ਖਰੀਦਣ ਦਾ ਅਸਰ ਇਸ ਸਾਲ ਦਿਖੇਗਾ। ਸਾਨੂੰ ਫਾਈਨਲ ਪਲੇਸਮੈਂਟ 'ਚ ਉਸ ਕੋਲੋਂ ਆਫਰਸ ਮਿਲਣ ਦੀ ਉਮੀਦ ਹੈ।' ਈ.ਟੀ. ਦੇ ਈਮੇਲ ਦੇ ਜਵਾਬ 'ਚ ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਾਲ ਫਲਿੱਪਕਾਰਟ ਟਾਪ 22 ਬਿਜ਼ਨੈੱਸ ਸਕੂਲਾਂ ਤੋਂ ਇੰਟਰਨਸ ਹਾਇਰ ਕਰ ਰਹੀ ਹੈ।

ਆਈ.ਆਈ.ਐਮ. ਅਹਿਮਦਾਬਾਦ 'ਚ ਰਜਿਸਟ੍ਰੇਸ਼ਨ ਲਈ ਕੰਪਨੀਆਂ ਲਾਈਨ 'ਚ ਲੱਗ ਚੁੱਕੀਆਂ ਹਨ। ਇਸ ਦੇ ਨਾਲ ਇੰਸਟੀਚਿਊਟ 'ਚ ਜਨਵਰੀ ਤੋਂ ਸ਼ੁਰੂ ਹੋਣ ਵਾਲੇ ਫਾਈਲ ਪਲੇਸਮੈਂਟ ਦੀ ਪ੍ਰਕਿਰਿਆ ਦਾ ਆਗਾਜ਼ ਹੋ ਚੁੱਕਾ ਹੈ। ਫਲਿੱਪਕਾਰਟ ਦੇ ਬੁਲਾਰੇ ਨੇ ਕਿਹਾ,'ਅਸੀਂ ਕੈਂਪਸ ਹਾਇਰਿੰਗ ਦੇ ਜ਼ਰੀਏ ਬਿਜ਼ਨੈੱਸ ਅਤੇ ਪ੍ਰੋਡੱਕਟ ਰੋਲਸ ਦੇ ਲਈ ਹਾਇਰਿੰਗ ਕਰ ਰਹੇ ਹਾਂ। ਐਮਾਜ਼ੋਨ ਜਲੰਧਰ, ਤ੍ਰਿਚੀ, ਕਾਲੀਕਟ ਦੇ ਐਨ.ਆਈ.ਟੀ.(NIT) ਅਤੇ ਮਾਲਦੀਵ NIT ਜੈਪੁਰ 'ਚ ਟਾਪ ਰਿਕ੍ਰੂਟਰ ਹੈ। NIT ਤ੍ਰਿਚੀ 'ਚ ਪਲੇਸਮੈਂਟ ਦੇ ਪਹਿਲੇ ਦਿਨ ਹੀ ਐਮਾਜ਼ੋਨ, ਮਾਈਕ੍ਰੋਸਾਫਟ, ਡੀਈ ਸ਼ਾ ਅਤੇ ਜਨਰਲ ਇਲੈਕਟ੍ਰਾਨਿਕ ਵਰਗੀਆਂ ਕੰਪਨੀਆਂ ਨੇ ਰਿਕ੍ਰੂਟਮੈਂਟ ਕੀਤਾ। IIM 'ਚ ਸਮਰ ਪਲੇਸਮੈਂਟ ਲਗਭਗ ਖਤਮ ਹੋ ਚੁੱਕਾ ਹੈ। ਉਥੇ ਐਮਾਜ਼ੋਨ ਅਤੇ ਫਲਿੱਪਕਾਰਟ ਬਾਕੀ ਦੀਆਂ ਨਿਊ-ਏਜ ਕੰਪਨੀਆਂ ਤੋਂ ਅੱਗੇ ਹੈ। ਐਮਾਜ਼ੋਨ ਇਥੇ ਵੀ ਟਾਪ ਰਿਕ੍ਰੂਟਰ ਹੈ।

IIM ਪਲੇਸਮੈਂਟ ਮੁਤਾਬਕ, ਈ-ਕਾਮਰਸ ਦੀਆਂ ਇਹ ਦੋ ਦਿੱਗਜ ਕੰਪਨੀਆਂ ਪਹਿਲਾਂ ਪਿਯੋਰ ਟੇਕ ਰੋਲਸ ਆਫਰ ਕਰਦੀਆਂ ਸਨ ਪਰ ਹੁਣ ਨਵੇਂ ਕਾਰੋਬਾਰ ਅਤੇ ਆਪਰੇਸ਼ਨ ਲਈ ਇਹ ਨਵੇਂ ਤਰ੍ਹਾਂ ਦੇ ਰੋਲ ਵੀ ਆਫਰ ਕਰ ਰਹੀਆਂ ਹਨ। IIM ਕੋਲਕਾਤਾ ਵਿਚ ਕੈਰੀਅਰ ਡਵੈਲਪਮੈਂਟ ਦੇ ਚੇਅਰਪਰਸਨ ਅਤੇ ਪਲੇਸਮੈਂਟ ਕਨਵੀਨਰ ਅਭਿਸ਼ੇਕ ਗੋਇਲ ਨੇ ਦੱਸਿਆ, ' ਇਸ ਸਾਲ ਵੱਡੀ ਈ-ਕਾਮਰਸ ਕੰਪਨੀਆਂ ਨਾਲ ਗੱਲਬਾਤ ਮੁੱਖ ਰੂਪ ਨਾਲ ਬਿਜ਼ਨੈੱਸ ਓਰੀਐਂਟਿਡ ਰੋਲਸ ਲਈ ਹੋ ਰਹੀ ਹੈ।

ਪਹਿਲਾਂ ਇਹ ਕੰਪਨੀਆਂ ਟੇਕ ਰੋਲਸ ਹੀ ਆਫਰ ਕਰਦੀਆਂ ਸਨ। 'ਪਿਛਲੇ ਸਾਲ ਤੱਕ ਈ-ਕਾਮਰਸ ਕੰਪਨੀਆਂ ਨੇ ਖਾਸਤੌਰ 'ਤੇ ਆਰਟੀਫਿਸ਼ਲ ਇੰਟੈਲੀਜੈਂਸ(AI), ਬਿਗ ਡਾਟਾ, ਇੰਟਰਨੈੱਟ ਆਫ ਥਿੰਗਸ(IoT) ਅਤੇ ਮਸ਼ੀਨ ਲਰਨਿੰਗ(ML) ਲਈ ਹਾਇਰਿੰਗ ਕੀਤੀ ਸੀ। IIM ਅਹਿਮਦਾਬਾਦ ਦੇ ਇਲਾਵਾ ਦੋਵੇਂ ਕੰਪਨੀਆਂ ਅੱਗੇ ਹੋਣ ਵਾਲੇ ਪਲੇਸਮੈਂਟ ਲਈ ਕੋਲਕਾਤਾ, ਕੋਝਿਕੋਡ, ਐਮ.ਡੀ.ਆਈ. ਗੁਰੂਗ੍ਰਾਮ, ਐਫ.ਐਮ.ਐਸ. ਦਿੱਲੀ ਵੀ ਜਾ ਰਹੀ ਹੈ।