Amazon ਦੀ ਗ੍ਰੇਟ ਇੰਡੀਅਨ ਫੈਸਟੀਵਲ ਸੇਲ 29 ਸਤੰਬਰ ਤੋਂ, ਨੌਰਾਤਿਆਂ ''ਤੇ ਮਿਲੇਗੀ ਭਾਰੀ ਛੋਟ

09/16/2019 4:53:12 PM

ਨਵੀਂ ਦਿੱਲੀ — ਭਾਰਤ 'ਚ ਤਿਉਹਾਰਾਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਇਸ ਮੌਕੇ 'ਤੇ ਐਮਾਜ਼ੋਨ ਇੰਡੀਆ ਨੇ ਆਪਣੇ ਸਭ ਤੋਂ ਵੱਡੇ ਫੈਸਟੀਵਲ ਸੇਲ 'ਗ੍ਰੇਟ ਇੰਡੀਅਨ ਫੈਸਟੀਵਲ' ਦਾ ਐਲਾਨ ਕਰ ਦਿੱਤਾ ਹੈ। ਇਸ ਸੇਲ ਦੀ ਸ਼ੁਰੂਆਤ 29 ਸਤੰਬਰ ਤੋਂ ਹੋਵੇਗੀ ਅਤੇ ਇਹ ਸੇਲ 4 ਅਕਤਬੂਰ ਤੱਕ ਜਾਰੀ ਰਹੇਗੀ। ਸੇਲ ਦੇ ਦੌਰਾਨ ਪ੍ਰਾਈਮ ਮੈਂਬਰਸ ਨੂੰ 28 ਸਤੰਬਰ ਦੁਪਹਿਰ 12 ਵਜੇ ਤੋਂ ਅਰਲੀ ਐਕਸੈੱਸ ਦਿੱਤਾ ਜਾਵੇਗਾ।

ਐਮਾਜ਼ੋਨ ਨੇ ਜਾਣਕਾਰੀ ਦਿੱਤੀ ਗ੍ਰੇਟ ਇੰਡੀਅਨ ਫੈਸਟੀਵਲ ਸੇਲ ਦੌਰਾਨ ਗਾਹਕਾਂ ਨੂੰ ਸਮਾਰਟ ਫੋਨ, ਲੈਪਟਾਪ, ਕੈਮਰਾ, ਘਰੇਲੂ ਸਮਾਨ, ਟੀ.ਵੀ., ਫੈਸ਼ਨ, ਗ੍ਰੋਸਰੀ ਅਤੇ ਇਲੈਕਟ੍ਰਾਨਿਕਸ ਵਰਗੇ ਢੇਰਾਂ ਉਤਪਾਦਾਂ 'ਤੇ ਛੋਟਾਂ ਦਾ ਲਾਭ ਮਿਲੇਗਾ।

ਛੋਟ ਅਤੇ ਐਕਸਚੇਂਜ ਆਫਰ ਦਾ ਚੁੱਕੋ ਫਾਇਦਾ

ਗ੍ਰੇਟ ਇੰਡੀਅਨ ਫੈਸਟੀਵਲ ਸੇਲ ਦੌਰਾਨ ਗਾਹਕਾਂ ਕਈ ਬੈਂਕ ਆਫਰਸ ਦਾ ਵੀ ਲਾਭ ਮਿਲੇਗਾ। ਗਾਹਕ Bajaj Finserv ਅਤੇ ਡੈਬਿਟ-ਕ੍ਰੈਡਿਟ ਕਾਰਡ 'ਤੇ ਨੋ ਕਾਸਟ  EMI, ਸਟੇਟ ਬੈਂਕ  ਡੈਬਿਟ ਕਾਰਡ 'ਤੇ 10 ਫੀਸਦੀ ਇੰਸਟੈਂਟ ਬੈਂਕ ਖਾਤਾ ਅਤੇ ਐਕਸਚੇਂਜ ਆਫਰ ਦਾ ਲਾਭ ਲੈ ਸਕੋਗੇ। ਐਮਾਜ਼ੋਨ ਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸੇਲ ਦੇ ਦੌਰਾਨ ਕਿਸੇ ਵੀ ਸਮਾਰਟ ਫੋਨ ਨੂੰ ਖਰੀਦਣ 'ਤੇ ਗਾਹਕਾਂ ਨੂੰ ਸਕ੍ਰੀਨ ਪ੍ਰੋਟੈਕਸ਼ਨ ਮੁਫਤ 'ਚ ਦਿੱਤਾ ਜਾਵੇਗਾ।

ਐਮਾਜ਼ੋਨ ਫੈਸਟਿਵ ਯਾਤਰਾ ਦੀ ਸ਼ੁਰੂਆਤ

ਗ੍ਰੇਟ ਇੰਡੀਅਨ ਫੈਸਸਟੀਵਲ ਸੇਲ ਦਾ ਐਲਾਨ ਕਰਨ ਦੇ ਨਾਲ ਹੀ ਕੰਪਨੀ ਨੇ ਐਮਾਜ਼ੋਨ ਫੈਸਟਿਵ ਯਾਤਰਾ ਦੀ ਵੀ ਸ਼ੁਰੂਆਤ ਕੀਤੀ। ਇਹ ਇਕ ਯੂਨੀਕ ਹਾਊਸ ਆਨ  ੍ਵਹੀਲਸ' ਹੈ। ਸਿੱਧੇ ਸ਼ਬਦਾਂ 'ਚ ਕੰਪਨੀ ਨੇ ਤਿੰਨ ਟਰੱਕ ਦੀ ਸਹਾਇਤਾ ਨਾਲ ਇਕ ਛੋਟਾ ਜਿਹਾ ਘਰ ਬਣਾਇਆ ਹੈ। ਜਿਥੇ ਕੰਪਨੀ ਵਲੋਂ ਵੇਚੇ ਜਾਣ ਵਾਲੇ ਸਾਰੇ ਉਤਪਾਦ ਨੂੰ ਸ਼ੋਕੇਸ ਕੀਤਾ ਗਿਆ ਹੈ। ਇਥੇ ਵੱਡੇ ਬ੍ਰਾਂਡਸ ਸਮੇਤ ਯੂਨੀਕ ਉਤਪਾਦਾਂ ਨੂੰ ਵੀ ਥਾਂ ਦਿੱਤੀ ਗਈ ਹੈ। ਕੰਪਨੀ ਇਸ ਨੂੰ ਲੈ ਕੇ ਆਗਰਾ, ਚੇਨਈ, ਕੋਲਕਾਤਾ , ਮਥੁਰਾ ਅਤੇ ਮੁੰਬਈ ਵਰਗੇ ਕਈ ਸ਼ਹਿਰਾਂ ਵਿਚ ਲੈ ਕੇ ਜਾਵੇਗੀ।