ਛੋਟੇ ਵਪਾਰੀਆਂ ਲਈ ਐਮਾਜ਼ੋਨ ਲਾਂਚ ਕਰ ਰਿਹੈ ''ਸਮਾਲ ਬਿਜਨੈੱਸ ਡੇਅ'' ਇਵੈਂਟ

06/22/2020 2:10:57 PM

ਨਵੀਂ ਦਿੱਲੀ : ਐਮਾਜ਼ੋਨ 27 ਜੂਨ ਤੋਂ ਸੇਲ ਇਵੈਂਟ ਸਮਾਲ ਬਿਜਨੈੱਸ ਡੇਅ (Small Business Day)  ਦਾ ਤੀਜਾ ਅਡੀਸ਼ਨ ਸ਼ੁਰੂ ਕਰ ਰਿਹਾ ਹੈ। 27 ਜੂਨ ਨੂੰ ਭਾਰਤ ਵਿਚ MSME ਡੇ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਸ ਆਨਲਾਇਨ ਸੇਲ ਇਵੈਂਟ ਨਾਲ ਛੋਟੇ ਕਾਰੋਬਾਰੀ, ਕਾਰੀਗਰਾਂ, ਬੁਣਕਰ, ਦਰਮਿਆਨੇ ਉੱਦਮੀ ਅਤੇ ਸਟਾਰਟ-ਅਪਸ ਨੂੰ ਕਾਫ਼ੀ ਮਦਦ ਮਿਲੇਗੀ। ਕੋਰੋਨਾ ਮਹਾਮਾਰੀ ਕਾਰਨ ਇਨ੍ਹਾਂ ਲੋਕਾਂ 'ਤੇ ਕਾਫ਼ੀ ਬੁਰਾ ਅਸਰ ਹੋਇਆ ਹੈ।  

ਐਮਾਜ਼ੋਨ ਇੰਡੀਆ ਦੇ MSME Empowerment & Seller Experience ਦੇ ਪ੍ਰਮੁੱਖ ਪ੍ਰਣਵ ਭਾਸੀਨ ਇਸ ਇਵੈਂਟ ਨੂੰ ਲੈ ਕੇ 23 ਜੂਨ ਨੂੰ ਪੂਰੀ ਜਾਣਕਾਰੀ ਦੇਣਗੇ। ਇਹ ਐਮਜ਼ੋਨ ਦਾ ਤੀਜਾ ਇਵੈਂਟ ਹੋਵੇਗਾ ਜੋ ਮੁੱਖ ਰੂਪ ਨਾਲ ਛੋਟੇ ਵਪਾਰੀਆਂ ਲਈ ਹੋਵੇਗਾ। ਐਮਾਜ਼ੋਨ ਇੰਡੀਆ ਵੱਲੋਂ ਕੋਰੋਨਾ ਮਹਾਮਾਰੀ ਦੇ ਬਾਅਦ ਛੋਟੇ ਵਪਾਰੀਆਂ ਅਤੇ ਉੱਦਮੀਆਂ ਨੂੰ ਬਚਾਉਣ ਲਈ ਕਈ ਮਹੱਤਵਪੂਰਣ ਕਦਮ ਚੁੱਕੇ ਗਏ ਹਨ। ਕੰਪਨੀ ਦੀ ਕੋਸ਼ਿਸ਼ ਹੈ ਕਿ ਉਨ੍ਹਾਂ ਦੀ ਵਿਕਰੀ ਵਿਚ ਜ਼ਿਆਦਾ ਤੋਂ ਜ਼ਿਆਦਾ ਤੇਜੀ ਆਏ।

cherry

This news is Content Editor cherry