ਲਗਭਗ ਸਾਰੇ ਕੇਬਲ ਟੀ. ਵੀ. ਗਾਹਕਾਂ ਨੇ ਪਸੰਦੀਦਾ ਚੈਨਲਾਂ ਦੀ ਕਰ ਲਈ ਚੋਣ : ਟਰਾਈ

02/22/2019 11:45:02 PM

ਨਵੀਂ ਦਿੱਲੀ -ਭਾਰਤੀ ਦੂਰਸੰਚਾਰ ਰੈਗੂਲੇਟਰੀ  ਅਥਾਰਟੀ  (ਟਰਾਈ)  ਨੇ ਕਿਹਾ ਕਿ ਲਗਭਗ ਸਾਰੇ ਕੇਬਲ ਟੀ. ਵੀ.  ਗਾਹਕ ਨਵੀਂ ਡਿਊਟੀ ਵਿਵਸਥਾ  ਤਹਿਤ ਜਾਂ ਤਾਂ ਆਪਣੇ ਤਰਜੀਹੀ ਚੈਨਲਾਂ ਦੀ ਚੋਣ ਕਰ ਚੁੱਕੇ ਹਨ ਜਾਂ ਉਨ੍ਹਾਂ ਨੇ ਚੈਨਲਾਂ  ਦੇ ਸਭ ਤੋਂ ਵਧੀਆ ਪੈਕੇਜ ਨੂੰ ਅਪਣਾ ਲਿਆ ਹੈ।  ਟਰਾਈ ਨੇ ਕਿਹਾ ਕਿ ਸੇਵਾਪ੍ਰਦਾਤਿਆਂ ਨੇ ਉਸ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ।  ਟਰਾਈ ਨੇ ਡਿਸਟ੍ਰੀਬਿਊਸ਼ਨ ਪਲੇਟਫਾਰਮ  ਦੇ ਮਾਲਕਾਂ  ਨਾਲ ਅੱਜ ਬੈਠਕ ਕੀਤੀ।  ਬੈਠਕ 'ਚ ਮਲਟੀ ਸਿਸਟਮ ਆਪ੍ਰੇਟਰ ਅਤੇ ਸਾਰੀਆਂ ਮੁੱਖ ਡੀ. ਟੀ. ਐੱਚ.  ਕੰਪਨੀਆਂ ਸ਼ਾਮਲ ਰਹੀਆਂ। ਟਰਾਈ  ਦੇ ਸਕੱਤਰ ਐੱਸ.  ਕੇ.  ਗੁਪਤਾ ਨੇ ਕਿਹਾ ਕਿ ਸੇਵਾਪ੍ਰਦਾਤਿਆਂ ਵਲੋਂ ਮਿਲੀ ਜਾਣਕਾਰੀ  ਅਨੁਸਾਰ ਡੀ. ਟੀ. ਐੱਚ.  ਦੇ ਮਾਮਲੇ 'ਚ 43 ਫੀਸਦੀ ਗਾਹਕ ਆਪਣੇ ਪਸੰਦ  ਦੇ ਚੈਨਲਾਂ ਦਾ ਚੋਣ ਕਰ ਚੁੱਕੇ ਹਨ।  ਉਨ੍ਹਾਂ ਕਿਹਾ ਕਿ ਇਸ 'ਚ ਉੱਚਿਤ ਪੈਕੇਜ ਅਪਣਾਉਣ ਵਾਲੇ ਖਪਤਕਾਰਾਂ ਨੂੰ ਵੀ ਸ਼ਾਮਲ ਕਰ ਲਈਏ ਤਾਂ ਇਹ ਅੰਕੜਾ 57 ਫੀਸਦੀ ਹੋ ਜਾਂਦਾ ਹੈ।  ਡੀ. ਟੀ. ਐੱਚ.  ਕੰਪਨੀਆਂ ਨੇ ਟਰਾਈ ਨੂੰ ਦੱਸਿਆ ਕਿ ਪ੍ਰੀਪੇਡ ਸੇਵਾ ਦੇ ਸਾਰੇ ਗਾਹਕ ਅਗਲੇ 2 ਤੋਂ 3 ਹਫਤਿਆਂ 'ਚ ਨਵੀਂ ਵਿਵਸਥਾ 'ਚ ਸ਼ਾਮਲ ਹੋ ਜਾਣਗੇ।  ਟਰਾਈ ਨੇ ਬੈਠਕ 'ਚ ਸਾਰੀਆਂ ਕੰਪਨੀਆਂ ਨੂੰ ਕਿਹਾ ਕਿ ਪੁਰਾਣੀ ਵਿਵਸਥਾ ਤੋਂ ਨਵੀਂ ਵਿਵਸਥਾ 'ਚ ਆਉਣ 'ਚ ਗਾਹਕਾਂ ਨੂੰ ਕੋਈ ਮੁਸ਼ਕਿਲ ਨਹੀਂ ਹੋਣੀ ਚਾਹੀਦੀ ਹੈ। 
ਟਰਾਈ ਨੇ ਗਾਹਕਾਂ ਨੂੰ ਆਪਣੇ ਪਸੰਦੀਦਾ ਚੈਨਲ ਚੁਣਨ ਦੀ ਆਖਰੀ ਸਮਾਂ-ਸੀਮਾ ਵਧਾ ਕੇ 31 ਮਾਰਚ ਕਰ ਦਿੱਤੀ ਹੈ।

Karan Kumar

This news is Content Editor Karan Kumar