ਹੀਰੋ ਮੋਟੋਕਾਰਪ ਦੇ ਸਾਰੇ ਬੀ. ਐੱਸ.-4 ਵਾਹਨਾਂ ਦਾ ਉਤਪਾਦਨ ਬੰਦ

02/28/2020 1:52:11 AM

ਨਵੀਂ ਦਿੱਲੀ- ਦੇਸ਼ ਦੀ ਸਭ ਤੋਂ ਵੱਡੀ ਦੋਪਹੀਆ ਵਾਹਨ ਕੰਪਨੀ ਹੀਰੋ ਮੋਟੋਕਾਰਪ ਨੇ ਆਪਣੇ ‘ਸੁਪਰ ਸਪਲੈਂਡਰ’ ਮੋਟਰਸਾਈਕਲ ਦਾ ਬੀ. ਐੱਸ.-6 ਐਡੀਸ਼ਨ ਪੇਸ਼ ਕੀਤਾ। ਨਾਲ ਹੀ ਕੰਪਨੀ ਨੇ ਜਾਣਕਾਰੀ ਦਿੱਤੀ ਕਿ ਉਸ ਨੇ ਆਪਣੇ ਸਾਰੇ ਬੀ. ਐੱਸ.-4 ਵਾਹਨਾਂ ਦਾ ਉਤਪਾਦਨ ਬੰਦ ਕਰ ਦਿੱਤਾ ਹੈ। ਕੰਪਨੀ ਦੇ ਕੌਮਾਂਤਰੀ ਉਤਪਾਦ ਯੋਜਨਾ ਪ੍ਰਮੁੱਖ ਮਾਲੋ ਲਾ ਮੈਸਨ ਨੇ ਕਿਹਾ,‘‘ਸੁਪਰ ਸਪਲੈਂਡਰ ਦੇਸ਼ ’ਚ ਸਭ ਤੋਂ ਲੋਕਪ੍ਰਿਯ ਮੋਟਰਸਾਈਕਲ ਬਣਿਆ ਹੋਇਆ ਹੈ ਅਤੇ ਸਾਨੂੰ ਉਮੀਦ ਹੈ ਕਿ ਬੀ. ਐੱਸ.-6 ਮਾਪਦੰਡ ਵਾਲੇ ਸੁਪਰ ਸਪਲੈਂਡਰ ਨਾਲ ਇਹ ਰੁਖ ਹੋਰ ਮਜ਼ਬੂਤ ਹੋਵੇਗਾ।’’ ਕੰਪਨੀ ਪਹਿਲਾਂ ਹੀ ਸਾਰੇ ਬੀ. ਐੱਸ.-4 ਉਤਪਾਦਾਂ ਦਾ ਵਿਨਿਰਮਾਣ ਰੋਕ ਚੁੱਕੀ ਹੈ।

Gurdeep Singh

This news is Content Editor Gurdeep Singh