ਪ੍ਰੀ-ਐਂਗੇਜਮੈਂਟ ਪਾਰਟੀ ''ਚ ਸ਼ਲੋਕਾ ਨੇ ਲਗਾਏ ਨਨਾਣ ਈਸ਼ਾ ਦੇ ਪੈਰੀ ਹੱਥ, ਨੀਤਾ ਅੰਬਾਨੀ ਨੇ ਕੀਤਾ ਡਾਂਸ

06/30/2018 11:52:40 AM

ਨਵੀਂ ਦਿੱਲੀ — ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਵੱਡੇ ਬੇਟੇ ਆਕਾਸ਼ ਅੰਬਾਨੀ 30 ਜੂਨ ਯਾਨੀ ਅੱਜ ਸ਼ਲੋਕਾ ਮਹਿਤਾ ਨਾਲ ਮੰਗਣੀ ਕਰਨ ਜਾ ਰਹੇ ਹਨ। ਇਸ ਦੀ ਖੁਸ਼ੀ 'ਚ ਆਕਾਸ਼-ਸ਼ਲੋਕਾ ਦੀ ਪ੍ਰੀ-ਐਂਗੇਜਮੈਂਟ ਪਾਰਟੀ ਦਾ ਆਯੋਜਨ ਵੀਰਵਾਰ ਨੂੰ ਉਨ੍ਹਾਂ ਦੇ ਮੁੰਬਈ ਸਥਿਤ ਘਰ ਐਂਟੀਲੀਯਾ 'ਚ ਕੀਤਾ ਗਿਆ। ਇਸ ਜਸ਼ਨ 'ਚ ਸ਼ਾਮਲ ਹੋਣ ਲਈ ਕਈ ਬਾਲੀਵੁੱਡ ਸੈਲੇਬਸ ਪਹੁੰਚੇ।

 

A post shared by Nita Ambani (@nitaambani5) on


ਈਸ਼ਾ ਨੇ ਉਤਾਰੀ ਭਰਾ-ਭਰਜਾਈ ਦੀ ਨਜ਼ਰ 
ਆਕਾਸ਼ ਅਤੇ ਉਨ੍ਹਾਂ ਦੀ ਹੋਣ ਵਾਲੀ ਦੁਲਹਨ ਸ਼ਲੋਕਾ ਰਾਇਲ ਲੁੱਕ ਵਿਚ ਨਜ਼ਰ ਆਏ। ਆਕਾਸ਼ ਨੇ ਬਲੂ ਕਲਰ ਦੀ ਸ਼ੇਰਵਾਨੀ ਪਾਈ ਹੋਈ ਸੀ। ਦੂਜੇ ਪਾਸੇ ਸ਼ਲੋਕਾ ਗੁਲਾਬੀ ਰੰਗ ਦੇ ਲਹਿੰਗੇ ਵਿਚ ਬਹੁਤ ਖੂਬਸੂਰਤ ਲਗ ਰਹੀ ਸੀ। ਈਸ਼ਾ ਅੰਬਾਨੀ ਨੇ ਵੀ ਸ਼ਲੋਕਾ ਦੀ ਤਰ੍ਹਾਂ ਹੀ ਗੁਲਾਬੀ ਰੰਗ ਦਾ ਲਹਿੰਗਾ ਹੀ ਪਾਇਆ ਹੋਇਆ ਸੀ। ਘਰ ਵਿਚ ਦਾਖਲ ਹੋਣ ਤੋਂ ਪਹਿਲਾਂ ਈਸ਼ਾ ਨੇ ਆਪਣੇ ਭਰਾ-ਭਰਜਾਈ ਦੀ ਕਲਸ਼ ਨਾਲ ਨਜ਼ਰ ਉਤਾਰੀ। ਇਸ ਦੇ ਨਾਲ ਹੀ ਸ਼ਲੋਕਾ ਨੇ ਈਸ਼ਾ ਦੇ ਪੈਰੀ ਹੱਥ ਲਗਾਏ, ਜਿਸ ਤੋਂ ਬਾਅਦ ਈਸ਼ਾ ਨੇ ਖੁਸ਼ੀ 'ਚ ਆਪਣੀ ਹੋਣ ਵਾਲੀ ਭਰਜਾਈ ਨੂੰ ਗਲੇ ਲਗਾ ਲਿਆ।

 

A post shared by Nita Ambani (@nitaambani5) on


ਨੀਤਾ ਅੰਬਾਨੀ ਨੇ ਰੱਜ ਕੇ ਕੀਤਾ ਡਾਂਸ 
ਪ੍ਰੀ-ਐਂਗੇਜਮੈਂਟ ਫੰਕਸ਼ਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਕ ਖਾਸ ਵੀਡੀਓ ਵਿਚ ਨੀਤਾ ਅੰਬਾਨੀ ਬੇਟੇ ਦੇ ਫੰਕਸ਼ਨ ਵਿਚ ਟ੍ਰੇਡੀਸ਼ਨਲ ਲੁੱਕ ਵਿਚ ਨਜ਼ਰ ਆਈ। ਨੀਤਾ ਨੇ ਫਿਲਮ 'ਕਾਈ ਪੋ ਚੇ' ਦੇ 'ਸ਼ੁੱਭਾਰੰਭ' ਗਾਣੇ 'ਤੇ ਡਾਂਸ ਕਰਕੇ ਮਹਿਫਲ ਲੁੱਟੀ। ਨੀਤਾ ਦਾ ਕਲਾਸਿਕ ਡਾਂਸ ਦੇਖ ਕੇ ਹਰ ਕੋਈ ਹੈਰਾਨ ਸੀ। ਇੰਨਾ ਹੀ ਨਹੀਂ ਈਸ਼ਾ ਨੇ ਵੀ ਭਰਾ ਦੀ ਮੰਗਣੀ ਦੀ ਖੁਸ਼ੀ ਵਿਚ 'ਘੂਮਰ' ਗਾਣੇ 'ਤੇ ਡਾਸ ਕੀਤਾ। ਜ਼ਿਕਰਯੋਗ ਹੈ ਕਿ ਪਾਰਟੀ ਵਿਚ ਪ੍ਰਿਅੰਕਾ ਚੋਪੜਾ, ਨਿਕ ਜੋਨਸ, ਸ਼ਾਹਰੁਖ ਖਾਨ, ਗੌਰੀ ਖਾਨ, ਸਚਿਨ ਤੇਂਦੁਲਕਰ, ਰਣਬੀਰ ਕਪੂਰ, ਆਲਿਆ ਭੱਟ, ਅਯਾਨ ਮੁਖਰਜੀ ਅਤੇ ਕਰਣ ਜੌਹਰ ਸ਼ਾਮਲ ਹੋਏ।


ਪਤਨੀ ਗੌਰੀ ਖਾਨ ਦੇ ਨਾਲ ਸ਼ਾਹਰੁਖ ਖਾਨ


ਸਚਿਨ ਤੇਂਦੁਲਕਰ ਪਤਨੀ ਅੰਜਲੀ ਤੇਂਦੁਲਕਰ ਦੇ ਨਾਲ


ਪ੍ਰਿਅੰਕਾ ਚੋਪੜਾ ਦੋਸਤ ਨਿਕ ਜੋਨਸ ਨਾਲ