ਆਕਾਸ਼ ਅੰਬਾਨੀ-ਸ਼ਲੋਕਾ ਮਹਿਤਾ ਦੇ ਵਿਆਹ ਦਾ ਸੈਲੀਬਿਰੇਸ਼ਨ ਸ਼ੁਰੂ, ਇਸ ਸਿੰਗਰ ਨੇ ਬੰਨ੍ਹਿਆ ਰੰਗ

02/20/2019 1:37:04 PM

ਨਵੀਂ ਦਿੱਲੀ—ਮੁਕੇਸ਼ ਅੰਬਾਨੀ ਦੇ ਵੱਡੇ ਬੇਟੇ ਆਕਾਸ਼ ਅੰਬਾਨੀ ਦੇ ਵਿਆਹ ਦਾ ਸੈਲੀਬਿਰੇਸ਼ਨ ਸ਼ੁਰੂ ਹੋ ਗਿਆ ਹੈ। ਆਕਾਸ਼ ਅੰਬਾਨੀ ਅਤੇ ਕਾਰੋਬਾਰੀ ਰਸੇਲ ਮਹਿਤਾ ਦੀ ਬੇਟੀ ਸ਼ਲੋਕਾ ਮਹਿਤਾ ਦਾ ਵਿਆਹ 9 ਮਾਰਚ 2019 ਨੂੰ ਸ਼ੁਰੂ ਹੋਵੇਗੀ। ਸੋਮਵਾਰ ਰਾਤ ਮੁਕੇਸ਼ ਅੰਬਾਨੀ ਦੇ ਘਰ ਐਂਟੀਲੀਆ 'ਚ ਮਿਊਜ਼ੀਕਲ ਨਾਈਟ ਦਾ ਆਯੋਜਨ ਕੀਤਾ ਗਿਆ। ਫੰਕਸ਼ਨ ਦੀ ਫੋਟੋ ਸ਼ੋਸਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਇਸ ਫੰਕਸ਼ਨ 'ਚ ਗਰਬਾ ਸਿੰਗਰ ਫਾਲਗੁਨੀ ਪਾਠਕ ਨੇ ਲਾਈਵ ਪਰਫਾਰਮੈਂਸ ਦਿੱਤੀ। ਕੋਕੀਲਾਬੇਨ ਅੰਬਾਨੀ ਅਤੇ ਟੀਨਾ ਅੰਬਾਨੀ ਵੀ ਮਿਊਜ਼ੀਕਲ ਨਾਈਟ 'ਚ ਸ਼ਾਮਲ ਹੋਏ। ਦੱਸ ਦੇਈਏ ਕਿ ਹਾਲ ਹੀ 'ਚ ਨੀਤਾ, ਮੁਕੇਸ਼ ਅਤੇ ਉਨ੍ਹਾਂ ਦੇ ਬੇਟੇ ਅਨੰਤ ਆਕਾਸ਼ ਦੇ ਵਿਆਹ ਦਾ ਪਹਿਲਾਂ ਕਾਰਡ ਦੇਣ ਲਈ ਸਿੱਧੀ ਵਿਨਾਇਕ ਪਹੁੰਚੇ ਸਨ। ਉਨ੍ਹਾਂ ਦੇ ਕਾਰਡ ਦੀ ਫੋਟੋ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ ਸੀ। 


ਡੀ.ਐੱਮ.ਕੇ. ਪ੍ਰਧਾਨ ਐੱਮ.ਕੇ ਸਟਾਲਿਨ ਨੂੰ ਵੀ ਆਕਾਸ਼ ਅੰਬਾਨੀ ਦੇ ਵਿਆਹ ਦਾ ਸੱਦਾ ਦਿੱਤਾ ਗਿਆ ਹੈ। ਮੁਕੇਸ਼ ਅੰਬਾਨੀ ਨੇ ਉਨ੍ਹਾਂ ਦੇ ਨਿਵਾਸ 'ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ। ਆਕਾਸ਼ ਦਾ ਵਿਆਹ ਮੁੰਬਈ ਦੇ ਜਿਓ ਵਰਲਡ ਸੈਂਟਰ 'ਚ ਹੋਵੇਗੀ। ਵਿਆਹ ਦਾ ਸਮਾਰੋਹ ਤਿੰਨ ਦਿਨ ਤੱਕ ਚੱਲੇਗਾ। 10 ਮਾਰਚ ਨੂੰ ਆਕਾਸ਼ ਅਤੇ ਸ਼ਲੋਕਾ ਦਾ ਵੈਡਿੰਗ ਸੈਲੇਬਿਰੇਸ਼ਨ ਹੋਵੇਗਾ ਅਤੇ 11 ਮਾਰਚ ਦਾ ਗ੍ਰੈਂਡ ਵੈਡਿੰਗ ਰਿਸੈਪਸ਼ਨ ਹੋਵੇਗਾ। ਸਾਰੇ ਫੰਕਸ਼ਨ ਜਿਓ ਸੈਂਟਰ 'ਚ ਹੋਣਗੇ। 
ਅਜਿਹੀਆਂ ਵੀ ਖਬਰਾਂ ਹਨ ਕਿ ਆਕਾਸ਼ ਸਵਿਟਜ਼ਰਲੈਂਡ 'ਚ ਬੈਚਲਰਸ ਪਾਰਟੀ ਦੇਣਗੇ। ਇਹ ਪਾਰਟੀ 23 ਤੋਂ 25 ਫਰਵਰੀ ਤੱਕ ਚੱਲੇਗੀ। ਇਸ ਪਾਰਟੀ 'ਚ ਬਾਲੀਵੁੱਡ ਸਿਤਾਰੇ ਵੀ ਸ਼ਾਮਲ ਹੋਣਗੇ। ਇਹ ਪਾਰਟੀ ਸਵਿਟਜ਼ਰਲੈਂਡ 'ਚ ਸੈਲੀਬਿਰੇਟ ਕੀਤੀ ਜਾਵੇਗੀ। 

Aarti dhillon

This news is Content Editor Aarti dhillon