ਐੱਸ.ਬੀ.ਆਈ ਕਰੇਗਾ 10 ਫੀਸਦੀ ਕਰਮਚਾਰੀਆਂ ਦੀ ਛਾਂਟੀ, ਵੇਕੈਂਸੀਆਂ ''ਚ ਵੀ ਹੋਵੇਗੀ 50 ਫੀਸਦੀ ਕਟੌਤੀ

03/27/2017 5:55:33 PM

ਨਵੀਂ ਦਿੱਲੀ— ਦੇਸ਼ ''ਚ ਸਰਵਜਨਿਕ ਖੇਤਰ ਦੇ ਸਭ ਤੋਂ ਵੱਡੇ ਬੈਂਕ ਆਫ ਇੰਡੀਆ(ਐੱਸ.ਬੀ.ਆਈ) ਛੇ ਸਹਿਯੋਗੀ ਬੈਂਕਾਂ ਦੇ ਰਲੇਵੇਂ ਬਾਅਦ ਤਕਰੀਬਨ 10 ਫੀਸਦੀ ਕਰਮਚਾਰੀਆਂ ਦੀ ਛਾਂਟੀ ਕੀਤੀ ਜਾਵੇਗੀ। ਐੱਸ.ਬੀ.ਆਈ ਦੇ ਪ੍ਰਬੰਧ ਨਿਰਦੇਸ਼ਕ ਰਜਨੀਸ਼ ਕੁਮਾਰ ਨੇ ਕਿਹਾ ਕਿ ਸਮੇਂ ਦੇ ਨਾਲ-ਨਾਲ ਕਰਮਚਾਰੀਆਂ ਦੀ ਸੰਖਿਆ ''ਚ ਗਿਰਾਵਟ ਦੇਖਣ ਨੂੰ ਮਿਲੇਗੀ। ਆਉਣ ਵਾਲੇ 2 ਸਾਲਾਂ ''ਚ ਤਕਰੀਬਨ 10 ਫੀਸਦੀ ਕਰਮਚਾਰੀਆਂ ਦੀ ਛਾਂਟੀ ਕਰਨ ਦੀ ਸੰਭਾਵਨਾ ਹੈ। 
ਕਿਉਂ ਕੀਤੀ ਜਾਵੇਗੀ ਛਾਂਟੀ
ਰਜਨੀਸ਼ ਕੁਮਾਰ ਮੁਤਾਬਕ ਡਿਜ਼ਿਟਲੀਕਰਨ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ ਅਤੇ ਇਸ ਰਲੇਵੇਂ ਦੇ ਬਾਅਦ ਉਸ ਦੇ ਕੋਲ ਕਰਮਚਾਰੀਆਂ ਦਾ ਵਾਧਾ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਮੇਂ ਨਾਲ ਕਰਮਚਾਰੀਆਂ ਦੀ ਕਮੀ ਆਵੇਗੀ। ਬੈਂਕ ਮੁਤਾਬਕ ਕੰਪਨੀ ਨੇ ਸਵੈ-ਰਿਟਾਇਰਡ ਦੀ ਪੇਸ਼ਕਸ਼ ਵੀ ਦਿੱਤੀ ਹੈ। ਇਸ ਦੇ ਇਲਾਵਾ ਛਾਂਟੀ ਵੀ ਹੋਵੇਗੀ ਅਤੇ ਹਰ ਸਾਲ ਨੌਕਰੀ ਛੱਡਣ ਵਾਲਿਆਂ, ਰਿਟਾਇਰਡ ਹੋਣ ਵਾਲਿਆਂ ਅਤੇ ਸਵੈ-ਰਿਟਾਇਰਡਮੈਂਟ ਲੈਣ ਵਾਲਿਆਂ ਦੀ ਭਰਪਾਈ ਨਹੀਂ ਕਰਨਗੇ। ਡਿਜ਼ਿਟਲੀਕਰਨ ਦੇ ਚੱਲਦੇ ਵੀ ਕਰਮਚਾਰੀਆਂ ''ਚ ਕਟੌਤੀ ਕੀਤੀ ਜਾਵੇਗੀ।
ਰਲੇਵੇਂ ਦੇ ਬਾਅਦ ਕਰਮਚਾਰੀਆਂ ਦੀ ਸੰਖਿਆ ''ਚ ਹੋਵੇਗਾ ਵਾਧਾ 
ਮੌਜੂਦਾ ਸਮੇਂ ''ਚ ਐੱਸ.ਬੀ.ਆਈ ''ਚ ਤਕਰੀਬਨ 207, 000 ਕਰਮਚਾਰੀ ਹਨ। ਤੁਹਾਨੂੰ ਦੱਸ ਦਈਏ ਕਿ ਛੇ ਸਹਿਯੋਗੀ ਬੈਂਕਾਂ ''ਚੋਂ ਬੀਕਾਨੇਰ ਅਤੇ ਜੈਪੁਰ ਸਟੇਟ ਬੈਂਕ, ਮੈਸੂਰ ਸਟੇਟ ਬੈਂਕ, ਤ੍ਰਾਵਨਕੋਰ ਸਟੇਟ ਬੈਂਕ, ਪਟਿਆਲਾ ਸਟੇਟ ਬੈਂਕ, ਹੈਦਰਾਬਾਦ ਸਟੇਟ ਬੈਂਕ ਅਤੇ ਭਾਰਤੀ ਮਹਿਲਾ ਬੈਂਕ ਦੇ ਰਲੇਵੇਂ ਦੇ ਬਾਅਦ ਸੰਖਿਆ ''ਚ 70,000 ਕਰਮਚਾਰੀਆਂ ਦਾ ਮੁਨਾਫਾ ਹੋਵੇਗਾ। ਕੁਮਾਰ ਨੇ ਦੱਸਿਆ ਕਿ ਸ਼ਮੂਲੀਅਤ ਦੇ ਬਾਅਦ ਕਰਮਚਾਰੀਆਂ ਦੀ ਸੰਖਿਆ 2,77,000 ਹੋ ਜਾਵੇਗੀ। ਇਹ ਆਂਕੜਾ ਮਾਰਚ 2019 ਤੱਕ ਘੱਟ ਕੇ 2,60,000 ਹੋਣ ਦੀ ਸੰਭਾਵਨਾ ਹੈ। ਇਹ 10 ਫੀਸਦੀ ਤੋਂ ਵੀ ਘੱਟ ਰਹੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭੂਮਿਕਾ ''ਚ ਬਦਲਾਅ ਦੇ ਨਾਲ ਕਰਮਚਾਰੀਆ ਦੀ ਸੰਖਿਆ ''ਚ ਕੁਝ ਕਟੌਤੀ ਹੋਵੇਗੀ ਪਰ ਕਟੌਤੀ ਕਰਨਾ ਇਕ ਬਦਲ ਨਹੀਂ ਹੈ।
ਵੇਕੈਂਸੀ ''ਚ 50 ਫੀਸਦੀ ਹੋਵੇਗੀ ਕਮੀ
ਬੈਂਕ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਨਵੇਂ ਕਰਮਚਾਰੀਆਂ ਦੀ ਨਿਯੁਕਤੀ ਨਹੀਂ ਰੁੱਕੇਗੀ ਪਰ ਇਸ ''ਚ 50 ਫੀਸਦੀ ਕਮੀ ਕੀਤੀ ਜਾਵੇਗੀ। ਹੁਣ ਐੱਸ.ਬੀ.ਆਈ ਹਰ ਸਾਲ ਸਿਰਫ ਵੇਕੈਂਸੀਆਂ ਕੱਢੇਗਾ। ਰਜਨੀਸ਼ ਨੇ ਕਿਹਾ ਕਿ ਅਸੀਂ ਨਵੀਂ ਵੇਕੈਂਸੀ ਨੂੰ ਰੋਕਾਂਗੇ ਨਹੀਂ ਕਿਉਂਕਿ ਇਸ ''ਚ ਹੇਠਲੇ ਪੱਧਰ ''ਤੇ ਅੰਤਰਾਲ ਪੈਦਾ ਹੁੰਦਾ ਹੈ। ਪਰ ਹਰ ਵੇਕੈਂਸੀ ਨੂੰ ਭਰਨ ਦੀ ਜ਼ਰੂਰਤ ਨਹੀਂ ਹੋਵੇਗੀ। ਜੇਕਰ ਇਕ ਸਾਲ ''ਚ 13 ਹਜ਼ਾਰ ਕਰਮਚਾਰੀ ਰਿਟਾਇਰ ਹੁੰਦੇ ਹਨ। ਉਸ ਅਨੁਪਾਤ ''ਚ ਸਿਰਫ 50 ਫੀਸਦੀ ਵੇਕੈਂਸੀਆਂ ਕੱਢਣਗੇ।